27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਉੱਘੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ ਪੰਜ ਤੱਤਾਂ ’ਚ ਵਿਲੀਨ

ਅਹਿਮਦਗੜ੍ਹ, 27 ਨਵੰਬਰ (ਰਵਿੰਦਰ ਪੁਰੀ) - ਪੰਜਾਬ ਦੀ ਨਾਮਵਰ ਸਖਸ਼ੀਅਤ ਸ. ਜਗਪਾਲ ਸਿੰਘ ਖੰਗੂੜਾ ਜੋ ਪਿਛਲੇਂ ਦਿਨੀਂ ਸਵਰਗ ਸਧਾਰ ਗਏ ਸਨ।

ਜਗਪਾਲ ਸਿੰਘ ਖੰਗੂੜਾ ਦੀ ਦੇਹ ਨੂੰ ਸਸਕਾਰ ਲਈ ਲਿਜਾਂਦੇ ਹੋਏ ਉਨ੍ਹਾਂ ਦੇ ਸਪੁੱਤਰ ਜੱਸੀ ਖੰਗੂੜਾ ਤੇ ਸੱਤੀ ਖੰਗੂੜਾ ਯੂ.ਕੇ. ਹੋਰ ਆਗੂਆਂ ਨਾਲ। ਤਸਵੀਰ- ਪੁਰੀ 28-11-2026
ਅਹਿਮਦਗੜ੍ਹ, 27 ਨਵੰਬਰ (ਰਵਿੰਦਰ ਪੁਰੀ) - ਪੰਜਾਬ ਦੀ ਨਾਮਵਰ ਸਖਸ਼ੀਅਤ ਸ. ਜਗਪਾਲ ਸਿੰਘ ਖੰਗੂੜਾ ਜੋ ਪਿਛਲੇਂ ਦਿਨੀਂ ਸਵਰਗ ਸਧਾਰ ਗਏ ਸਨ। ਉੱਘੇ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਲਤਾਲਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਹਜ਼ਾਰਾਂ ਨਮ ਅੱਖਾਂ ਨੇ ਸੋਗਮਈ ਸ਼ਰਧਾਂਜਲੀ ਭੇਂਟ ਕਰਦਿਆਂ ਵਿੱਛੜੀ ਸ਼ਖ਼ਸੀਅਤ ਨੂੰ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਾਬਕਾ ਵਿਧਾਇਕ ਜੱਸੀ ਖੰਗੂੜਾ ਅਤੇ ਸੱਤੀ ਖੰਗੂੜਾ ਯੂਕੇ ਵੱਲੋਂ ਦਿਖਾਈ ਗਈ। ਜਗਪਾਲ ਸਿੰਘ ਖੰਗੂੜਾ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿੱਚ ਵਿਸ਼ੇਸ਼ ਕਰਕੇ ਕਾਂਗਰਸ ਪਾਰਟੀ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ, ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਨੇ ਉ ਨ੍ਹਾਂ ਦੀ ਲੋਕਾਂ ਵਿੱਚ ਮੌਜੂਦਗੀ ਅਤੇ ਹਰਮਨਪਿਆਰਤਾ ਦੀ ਗਵਾਹੀ ਭਰੀ। ਇਸ ਮੌਕੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਪੰਜਾਬ ਪ੍ਰਦੇਸ਼ ਕਾਂਗਰਸ ਜ. ਸਕੱਤਰ ਕੈਪਟਨ ਸੰਦੀਪ ਸੰਧੂ, ਅਕਾਲੀ ਦਲ ਵਾਰਿਸ ਪੰਜਾਬ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਸੰਜੇ ਤਲਵਾਰ, ਸਾਬਕਾ ਜਿਲਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ, ਕਾਮਿਲ ਬੋਪਾਰਾਏ ਰਾਏਕੋਟ, ਕੈਰੋਂ ਪਰਿਵਾਰ ਵੱਲੋਂ ਗੁੱਡੂ ਕੇਰੋਂ, ਸਮਿਤ ਸਿੰਘ ਮਾਨ, ਕਮਲ ਧਾਲੀਵਾਲ, ਮੇਜਰ ਸਿੰਘ ਭੈਣੀ, ਮੇਜਰ ਸਿੰਘ ਮੁੱਲਾਂਪੁਰ, ਰਣਜੀਤ ਸਿੰਘ ਮਾਂਗਟ, ਰਵਿੰਦਰ ਰੋਮੀ ਛਪਾਰ, ਪੱਤਰਕਾਰ ਵਿਮਲ ਸਿੰਬਲੀ, ਪ੍ਰਧਾਨ ਜਿੰਪੀ ਮਾਜਰੀ, ਬਿਲੂ ਕੋਟ ਆਗਾਂ, ਰਾਜਵੀਰ ਸਿੰਘ ਲੋਟਬੱਦੀ, ਪਰਮਜੀਤ ਸਿੰਘ ਘਵੱਦੀ, ਨਿਰਮਲ ਸਿੰਘ ਨਿੰਮਾ ਡੇਹਲੋਂ, ਮਹਾ ਸਿੰਘ ਰੁੜਕਾ, ਸੋਮੀ ਘਲੋਟੀ, ਡਾ. ਸੁਨੀਤ ਹਿੰਦ ਅਹਿਮਦਗੜ੍ਹ, ਡਾ. ਪਰਦੀਪ ਡੇਹਲੋਂ, ਸੈਂਪੀ ਭਨੌਹੜ, ਤੇਜਾ ਸਿੰਘ ਫੱਲੇਵਾਲ, ਸਾਬਕਾ ਪ੍ਰਧਾਨ ਤੇਲੂ ਰਾਮ ਮੁੱਲਾਂਪੁਰ, ਪਵਨ ਦੀਵਾਨ ਲੁਧਿਆਣਾ, ਪਰਮਜੀਤ ਸਿੰਘ ਸਿੰਧਵਾ, ਸੁੱਖੀ ਝੂੰਦਾ ਯੂ.ਐੱਸ.ਏ, ਪਰਬਜੋਤ ਸਿੰਘ ਮੋਹੀ ਯੂ.ਕੇ, ਦਵਿੰਦਰ ਸਿੰਘ ਮਾਨ ਅਹਿਮਦਗੜ੍ਹ, ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਜਗਵਿੰਦਰ ਸਿੰਘ ਲਲਤੋਂ, ਜਗਜੀਤ ਸਿੰਘ ਰੋੜੀਆਂ, ਤੇਜਾ ਸਿੰਘ ਫੱਲੇਵਾਲ, ਰੁਪਿੰਦਰ ਸਿੰਘ ਪਿੰਦੂ ਕੰਗਣਵਾਲ, ਸਰਪੰਚ ਦਹਿਲੀਜ ਕਲਾਂ ਸ਼ਗੀਰ ਮੁਹੰਮਦ, ਬਬਲੂ ਵੀ ਮੈਕਸ, ਗੁਰਮੇਲ ਸਿੰਘ ਬੱਗੂ ਧੂਲਕੋਟ, ਦਲਜੀਤ ਸਿੰਘ ਪਨੂੰ ਬੜੂੰਦੀ, ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਇੱਕਬਾਲ ਸਿੰਘ ਲਸੋਈ, ਕੁਲਵਿੰਦਰ ਸਿੰਘ ਲਸੋਈ, ਰੁਪਿੰਦਰ ਸਿੰਘ ਕੁੱਪ ਖੁਰਦ, ਗੁਰਜੀਤ ਸਿੰਘ ਕੁੱਪ, ਰੁਪਿੰਦਰ ਸਿੰਘ ਕੁੱਪ, ਮਨਿੰਦਰ ਸਿੰਘ ਕੁੱਪ, ਸਰਪੰਚ ਸੁਰਜੀਤ ਸਿੰਘ ਕੁੱਪ, ਹੈਪੀ ਕਨੇਡਾ, ਬਲਦੇਵ ਸਿੰਘ ਯੂਕੇ, ਭੁਪਿੰਦਰ ਸਿੰਘ ਸਿੱਧੂ, ਸਰਾਜ ਮੁਹੰਮਦ, ਜਸਵਿੰਦਰ ਸਿੰਘ ਸਰਪੰਚ ਬੋੜਹਾਈ, ਨਿੰਦੀ ਲਤਾਲਾ, ਦਲਵੀਰ ਸਿੰਘ ਕੁਕਾ ਲਤਾਲਾ, ਚੇਅਰਮੈਨ ਜੱਗਾ ਰਾਮ ਧਰਮਸੋਸ ਸਮੇਤ ਅਨੇਕਾਂ ਸ਼ਖ਼ਸੀਅਤਾਂ ਨੇ ਪਰਿਵ ਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿੱਛੜੀ ਰੂਹ ਨੂੰ ਸ਼ ਰਧਾ ਦੇ ਫੁੱਲ ਭੇਟ ਕੀਤੇ।
ਪਿਛਲੀ ਖ਼ਬਰ ਡਰੱਗ ਫਾਰਮਿਸਟ ਤੇ ਸਾਈਕਿਆਟ੍ਰਿਕ ਦਵਾਈਆਂ ਦੀ ਵਿਕਰੀ ਬਹਾਲ ਕਰਨ ਦਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵਲੋਂ ਸਵਾਗਤ ਜੀ.ਜੀ.ਐੱ... ਅਗਲੀ ਖ਼ਬਰ ਕਾਰ ਸੇਵਾ ਲਈ 41 ਬੋਰੀਆਂ ਝੋਨਾ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।