28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਕਾਂਗਰਸ ਪਾਰਟੀ ਨੇ ਕਦੇ ਵੀ ਲੋਕਤੰਤਰ ਚ ਵਿਸ਼ਵਾਸ ਨਹੀਂ ਰੱਖਿਆ - ਖੜਗੇ ਦੀਆਂ ਟਿੱਪਣੀਆਂ ਬਾਰੇ, ਕਿਰਨ ਰਿਜਿਜੂ

ਨਵੀਂ ਦਿੱਲੀ, 28 ਨਵੰਬਰ - ਹੱਦਬੰਦੀ ਬਿੱਲ 'ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਦੀਆਂ ਟਿੱਪਣੀਆਂ ਬਾਰੇ, ਕੇਂਦਰੀ ਸੰਸਦੀ ਮਾਮਲਿਆਂ ਦੇ...

ਅਜੀਤ ਡੈਸਕ 28-11-2026

ਨਵੀਂ ਦਿੱਲੀ, 28 ਨਵੰਬਰ - ਹੱਦਬੰਦੀ ਬਿੱਲ 'ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਦੀਆਂ ਟਿੱਪਣੀਆਂ ਬਾਰੇ, ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਕਹਿੰਦੇ ਹਨ, "ਜੇ ਲੋਕ ਲੋਕਤੰਤਰ ਵਿਚ ਵਿਸ਼ਵਾਸ ਨਹੀਂ ਰੱਖਦੇ—ਤਾਂ ਫਿਰ, ਮੈਂ ਕਾਂਗਰਸ ਪਾਰਟੀ ਬਾਰੇ ਕੀ ਕਹਿ ਸਕਦਾ ਹਾਂ? ਕਾਂਗਰਸ ਪਾਰਟੀ ਨੇ ਕਦੇ ਵੀ ਲੋਕਤੰਤਰ ਵਿਚ ਵਿਸ਼ਵਾਸ ਨਹੀਂ ਰੱਖਿਆ। ਅਸੀਂ ਲੋਕਤੰਤਰੀ ਪ੍ਰਣਾਲੀ ਦੀ ਖਾਤਰ ਹੀ ਸਮਰਥਨ ਮੰਗ ਰਹੇ ਹਾਂ—ਨਹੀਂ ਤਾਂ, ਅਸੀਂ ਬਿੱਲ ਕਿਉਂ ਲਿਆਉਂਦੇ? ਅਸੀਂ ਤਾਂ ਇਸਨੂੰ ਸਿੱਧਾ ਪਾਸ ਵੀ ਕਰਵਾ ਸਕਦੇ ਸੀ। ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਇਸ ਬਿੱਲ ਨੂੰ ਇਕ ਲੋਕਤੰਤਰੀ ਪ੍ਰਕਿਰਿਆ ਰਾਹੀਂ ਪਾਸ ਕਰਵਾਉਣ ਦੀ ਅਪੀਲ ਕਰ ਰਹੇ ਹਾਂ; ਇਸ ਲਈ, ਇਸਨੂੰ ਬਿਲਕੁਲ ਵੀ ਸਿਆਸੀ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ। ਮੈਂ ਖ਼ਾਸ ਤੌਰ 'ਤੇ ਕਾਂਗਰਸ ਪਾਰਟੀ ਨੂੰ ਅਪੀਲ ਕਰਦਾ ਹਾਂ ਕਿ ਉਹ ਸਿਆਸਤ ਨੂੰ ਪਾਸੇ ਰੱਖੇ। ਮੈਨੂੰ ਕਦੇ ਸਮਝ ਨਹੀਂ ਆਈ ਕਿ ਕਾਂਗਰਸ ਔਰਤਾਂ ਲਈ 33% ਰਾਖਵਾਂਕਰਨ ਦੇਣ ਅਤੇ ਵਿਧਾਇਕਾਂ  ਤੇ ਸੰਸਦ ਮੈਂਬਰਾਂ ਦੀ ਗਿਣਤੀ ਵਧਾਉਣ ਦਾ ਵਿਰੋਧ ਕਿਉਂ ਕਰਦੀ ਹੈ। ਜੇ ਅਸੀਂ ਆਪਣੇ ਦੇਸ਼ ਦੀਆਂ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਚਾਹੁੰਦੇ ਹਾਂ ਅਤੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਗਿਣਤੀ ਵਧਾਉਣਾ ਚਾਹੁੰਦੇ ਹਾਂ, ਤਾਂ ਕਾਂਗਰਸ ਨੂੰ ਇਸ 'ਤੇ ਇਤਰਾਜ਼ ਕਿਉਂ ਹੈ?..."
ਉਨ੍ਹਾਂ ਕਿਹਾ, ਉਹ ਕਹਿੰਦੇ ਹਨ, "ਮੈਂ ਪੱਕੇ ਤੌਰ 'ਤੇ ਤਾਂ ਨਹੀਂ ਕਹਿ ਸਕਦਾ, ਪਰ ਸ਼ਾਇਦ ਰਾਹੁਲ ਗਾਂਧੀ ਜੀ ਨੇ ਉਨ੍ਹਾਂ 'ਤੇ ਦਬਾਅ ਪਾਇਆ ਹੋਵੇਗਾ; ਮੈਨੂੰ ਸੱਚਮੁੱਚ ਨਹੀਂ ਪਤਾ। ਇਹ ਸਿਆਸਤ ਕਰਨ ਦਾ ਸਮਾਂ ਨਹੀਂ ਹੈ। ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ 'ਤੇ ਭਲਾ ਕੀ ਇਤਰਾਜ਼ ਹੋ ਸਕਦਾ ਹੈ? ਮੈਨੂੰ ਸਮਝ ਨਹੀਂ ਆ ਰਿਹਾ ਕਿ ਕਾਂਗਰਸ ਪਾਰਟੀ ਇਸ ਦਾ ਵਿਰੋਧ ਕਿਉਂ ਕਰ ਰਹੀ ਹੈ?..."

ਪਿਛਲੀ ਖ਼ਬਰ ਮੋਬਾਈਲ ਟਾਵਰ 'ਤੇ ਚੜ੍ਹਿਆ ਨੌਜਵਾਨ ਅਗਲੀ ਖ਼ਬਰ ਛੇਵੀਂ ਵਾਰ ਮੁੜ ਪ੍ਰਧਾਨ ਬਣਨ ਮਗਰੋਂ ਦਫ਼ਤਰ ਪੁੱਜੇ ਧਾਮੀ ਦਾ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਕੀਤਾ ਸਵਾਗਤ