30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸ਼ੈਲਰਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕਰੇ ਸਰਕਾਰ - ਗੋਇਲ, ਕਰੀਰ

ਅਹਿਮਦਗੜ੍ਹ, 29 ਸਤੰਬਰ (ਰਣਧੀਰ ਸਿੰਘ ਮਹੋਲੀ) - ਝੋਨੇ ਦੇ ਸੀਜ਼ਨ ਤੋਂ ਪਹਿਲਾ ਪੇਸ਼ ਆ ਰਹੀਆ ਦਰਪੇਸ਼ ਮੁਸ਼ਕਿਲਾਂ ਸਬੰਧੀ ਰਾਈਸ ਮਿਲਰਜ਼ ਅਹਿਮਦਗੜ੍ਹ ਅਤੇ ਮਾਲੇਰਕੋਟਲਾ ਨੇ ਸਰਕਾਰ ਨੂੰ ਤੁਰੰਤ ਪ੍ਰਭਾਵੀ ਕਦਮ ਚੁੱਕਣ ਦੀ ਅਪੀਲ ਕੀਤੀ। ਰਾਈਸ ਮਿਲਜ ਆਗੂ ਅਮਿਤ ਗੋਇਲ (ਰਿਸ਼ੂ) ਅਤੇ ਕੁਨਾਲ ਕਰੀਰ ਨੇ ਰਾਈਸ ਮਿਲਿੰਗ ਉਦਯੋਗ ਦੇ ਨਾਲ ਸੰਬੰਧਿਤ ਕਈ ਗੰਭੀਰ ਸਮੱਸਿਆਵਾਂ ਬਾਰੇ ਦੱਸਿਆ ਕਿ ਕਈ ਥਾਵਾਂ ’ਤੇ ਅਜੇ ਵੀ ਮਿੱਲਾਂ ’ਚ ਪਿਛਲੇ ਲੰਘ ਚੁੱਕੇ ਸੀਜ਼ਨ ਦਾ ਚੌਲ ਜਮ੍ਹਾਂ ਹੋਇਆ ਪਿਆ ਹੈ ਅਤੇ ਨਵੇਂ ਸੀਜ਼ਨ ਦੇ ਝੋਨੇ ਦੀ ਸਟੋਰੇਜ ਦੀ ਚਿੰਤਾ ਬਣੀ ਹੋਈ ਹੈ।

ਰਾਈਸ ਮਿੱਲਰ ਆਗੂ ਅਮਿਤ ਗੋਇਲ ਰਿਸ਼ੂ ਅਤੇ ਕੁਨਾਲ ਕਰੀਰ। 30-09-2026
ਅਹਿਮਦਗੜ੍ਹ, 29 ਸਤੰਬਰ (ਰਣਧੀਰ ਸਿੰਘ ਮਹੋਲੀ) - ਝੋਨੇ ਦੇ ਸੀਜ਼ਨ ਤੋਂ ਪਹਿਲਾ ਪੇਸ਼ ਆ ਰਹੀਆ ਦਰਪੇਸ਼ ਮੁਸ਼ਕਿਲਾਂ ਸਬੰਧੀ ਰਾਈਸ ਮਿਲਰਜ਼ ਅਹਿਮਦਗੜ੍ਹ ਅਤੇ ਮਾਲੇਰਕੋਟਲਾ ਨੇ ਸਰਕਾਰ ਨੂੰ ਤੁਰੰਤ ਪ੍ਰਭਾਵੀ ਕਦਮ ਚੁੱਕਣ ਦੀ ਅਪੀਲ ਕੀਤੀ। ਰਾਈਸ ਮਿਲਜ ਆਗੂ ਅਮਿਤ ਗੋਇਲ (ਰਿਸ਼ੂ) ਅਤੇ ਕੁਨਾਲ ਕਰੀਰ ਨੇ ਰਾਈਸ ਮਿਲਿੰਗ ਉਦਯੋਗ ਦੇ ਨਾਲ ਸੰਬੰਧਿਤ ਕਈ ਗੰਭੀਰ ਸਮੱਸਿਆਵਾਂ ਬਾਰੇ ਦੱਸਿਆ ਕਿ ਕਈ ਥਾਵਾਂ ’ਤੇ ਅਜੇ ਵੀ ਮਿੱਲਾਂ ’ਚ ਪਿਛਲੇ ਲੰਘ ਚੁੱਕੇ ਸੀਜ਼ਨ ਦਾ ਚੌਲ ਜਮ੍ਹਾਂ ਹੋਇਆ ਪਿਆ ਹੈ ਅਤੇ ਨਵੇਂ ਸੀਜ਼ਨ ਦੇ ਝੋਨੇ ਦੀ ਸਟੋਰੇਜ ਦੀ ਚਿੰਤਾ ਬਣੀ ਹੋਈ ਹੈ। ਉਨ੍ਹਾਂ ਕਿਹਾ ਜੇ ਕਿਤੇ ਸਮੇਂ ਸਿਰ ਪੁਰਾਣੇ ਚੌਲ ਦੀ ਲਿਫਟਿੰਗ ਨਾ ਹੋਈ ਤਾਂ ਨਵੀਂ ਫ਼ਸਲ ਦੀ ਮਿਲਿੰਗ ਅਤੇ ਸਟੋਰੇਜ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ । ਅਮਿਤ ਗੋਇਲ ਰਿਸ਼ੂ ਅਤੇ ਕੁਨਾਲ ਕਰੀਰ ਨੇ ਚਿੰਤਾ ਪ੍ਰਗਟਾਉਂਦੇ ਕਿਹਾ ਲਿਫਟਿੰਗ ਵਿੱਚ ਦੇਰੀ, ਵਧੇ ਮਿਲਿੰਗ ਖਰਚੇ, ਸਟੋਰੇਜ ਅਤੇ ਬਿਜਲੀ ਕੱਟ ਵੀ ਰਾਈਸ ਮਿਲਰਾਂ ਲਈ ਵੱਡੀ ਸਮੱਸਿਆ ਪੈਦਾ ਕਰਦੇ ਹਨ। ਰਾਈਸ ਮਿਲਰ ਵੀ ਸਰਕਾਰ ਨਾਲ ਸਹਿਯੋਗ ਕਰਕੇ ਕਿਸਾਨਾਂ ਦੀ ਫ਼ਸਲ ਦੀ ਸਮੇਂ ਸਿਰ ਮਿਲਿੰਗ ਕਰਕੇ ਪ੍ਰਬੰਧ ਨੂੰ ਸੁਚਾਰੂ ਬਣਾਉਦੇ ਹਨ, ਪਰ ਸਰਕਾਰ ਵਲੋਂ ਸੈਲਰਾਂ ਵਾਲਿਆਂ ਦੀਆਂ ਜਾਇਜ਼ ਮੁਸ਼ਕਿਲਾਂ ਦਾ ਹੱਲ ਕੀਤੇ ਬਿਨਾਂ ਉਨ੍ਹਾਂ ’ਤੇ ਵਾਧੂ ਵਿੱਤੀ ਬੋਝ ਪਾਉਣਾ ਉਚਿਤ ਨਹੀਂ ਹੈ ਅਤੇ ਵਾਧੂ ਬੋਝ ਦੀ ਖਰਚਿਆਂ ਮੁਤਾਬਿਕ ਭਰਪਾਈ ਨਹੀਂ ਕੀਤੀ ਜਾਂਦੀ । ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਸ਼ੈਲਰ ਉਦਯੋਗ ਨਾਲ ਸੰਬੰਧਿਤ ਸਾਰੇ ਮੁੱਦਿਆਂ ਦਾ ਠੋਸ ਹੱਲ ਹੋਵੇ ।
ਪਿਛਲੀ ਖ਼ਬਰ 150 ਵਲੰਟੀਅਰਾਂ ਨੇ ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਲਈ ਸਮਰਪਿਤ ਰਹਿਣ ਦਾ ਲਿਆ ਸੰਕਲਪ ਅਗਲੀ ਖ਼ਬਰ ਨੈਸ਼ਨਲ ਯੋਗਾਸਨ ਮੁਕਾਬਲੇ ਲਈ ਚੁਣੀ ਮੀਨਾਕਸ਼ੀ ਦਾ ਖਨੌਰੀ ’ਚ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।