26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਮੱਧ ਪ੍ਰਦੇਸ਼ - ਸੜਕ ਹਾਦਸੇ ਚ ਜ਼ਿੰਦਾ ਸੜੇ ਚਾਰ ਨੌਜਵਾਨ

ਧਾਰ, (ਮੱਧ ਪ੍ਰਦੇਸ਼), 26 ਅਕਤੂਬਰ - ਧਾਰ ਵਿਖੇ ਹੋਏ ਇਕ ਸੜਕ ਹਾਦਸੇ ਵਿਚ ਚਾਰ ਨੌਜਵਾਨ ਜ਼ਿੰਦਾ ਸੜ ਕੇ ਮੌਤ ਦੇ ਮੂੰਹ ਵਿਚ ਚਲੇ ਗਏ। ਇਕ ਹੋਰ ਵਿਅਕਤੀ, ਜੋ 35-40% ਤੱਕ ਝੁਲਸ...

ਅਜੀਤ ਡੈਸਕ 26-10-2026

ਧਾਰ, (ਮੱਧ ਪ੍ਰਦੇਸ਼), 26 ਅਕਤੂਬਰ - ਧਾਰ ਵਿਖੇ ਹੋਏ ਇਕ ਸੜਕ ਹਾਦਸੇ ਵਿਚ ਚਾਰ ਨੌਜਵਾਨ ਜ਼ਿੰਦਾ ਸੜ ਕੇ ਮੌਤ ਦੇ ਮੂੰਹ ਵਿਚ ਚਲੇ ਗਏ। ਇਕ ਹੋਰ ਨੌਜਵਾਨ, ਜੋ 35-40% ਤੱਕ ਝੁਲਸ ਗਿਆ ਹੈ, ਨੂੰ ਅਗਲੇਰੇ ਇਲਾਜ ਲਈ ਇੰਦੌਰ ਭੇਜ ਦਿੱਤਾ ਗਿਆ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕਾਰ ਸਵਾਰ ਨੌਜਵਾਨ ਸਾਂਵਰੀਆ ਸੇਠ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਆ ਰਹੇ ਸਨ ਕਿ ਧਾਰ ਵਿਖੇ ਫੋਰਲੇਨ 'ਤੇ ਕਾਰ ਦੇ ਟਾਇਰਾਂ ਨੂੰ ਅੱਗ ਲੱਗਣ ਤੋਂ ਬਾਅਦ ਕਾਰ ਇਕ ਪੁਲੀ ਤੋਂ ਡਿੱਗ ਗਈ। ਫਿਰ ਅੱਗ ਪੂਰੀ ਕਾਰ ਵਿਚ ਫੈਲ ਗਈ, ਜਿਸ ਨਾਲ ਚਾਰ ਨੌਜਵਾਨ ਜ਼ਿੰਦਾ ਸੜ ਗਏ।

ਪਿਛਲੀ ਖ਼ਬਰ ਛੱਠ ਦੇ ਤਿਉਹਾਰ ਤੋਂ ਪਹਿਲਾਂ ਯਮੁਨਾ ਸਫਾਰੀ ਦਾ ਉਦਘਾਟਨ ਕਰਨ ਦੀ ਯੋਜਨਾ ਬਣਾ ਰਹੇ ਹਾਂ - ਮੁੱਖ ਮੰਤਰੀ ਰੇਖਾ ਗੁਪਤਾ ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮਾਜ ਲਈ ਹਨ ਵੱਡਾ ਚਾਨਣ ਮੁਨਾਰਾ- ਮੁੱਖ ਮੰਤਰੀ ਮਾਨ