ਸੰਗਰੂਰ ਦੇ ਮਾਨਸ਼ਾਹੀਆ ਨਗਰ ਸਮੇਤ ਹਰ ਗਲੀ ਮੁਹੱਲੇ ਵਿੱਚ ਅਵਾਰਾ ਕੁੱਤਿਆਂ ਕਾਰਨ ਡਰ ਦਾ ਮਾਹੌਲ
ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਕੀਤਾ ਜਾ ਰਿਹਾ ਕੋਈ ਹੱਲ
ਅਹਿਮਦਗੜ੍ਹ, 19 ਸਤੰਬਰ (ਸੁਖਜੀਤ ਸਿੰਘ ਖੇੜਾ) - ਮਲਿਕਪੁਰ ਜੰਡਾਲੀ ਵਿੱਚ ਨਹਿਰੀ ਵਿਭਾਗ ਦੀ ਜ਼ਮੀਨ ‘ਤੇ ਸਥਿਤ ਗੁਰਦਿਆਲ ਸਵੀਟ ਸ਼ਾਪ ਨੇੜੇ 100-125 ਸਾਲ ਪੁਰਾਣੇ ਪਿੱਪਲ ਦੇ ਟਾਹਣਿਆਂ ਨੂੰ ਬਿਨਾ ਮਨਜ਼ੂਰੀ ਕਥਿਤ ਤੌਰ ‘ਤੇ ਕੱਟਣ ਅਤੇ ਨਹਿਰੀ ਜ਼ਮੀਨ ’ਤੇ ਸਬਮਰਸੀਬਲ ਪੰਪ ਲਗਾਉਣ ਲਈ ਬੋਰ ਦੀ ਡਰਿੱਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦਰੱਖਤਾਂ ਦੀਆਂ ਟਾਹਣੀਆਂ ਕੱਟੇ ਜਾਣ ਤੇ ਬੋਰ ਡਰਿੱਲ ਕੀਤੇ ਜਾਣ ਦੀ ਸੂਚਨਾ ਮਿਲਣ ‘ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਕੰਮ ਬੰਦ ਕਰਵਾ ਦਿੱਤਾ।
ਅਹਿਮਦਗੜ੍ਹ, 19 ਸਤੰਬਰ (ਸੁਖਜੀਤ ਸਿੰਘ ਖੇੜਾ) - ਮਲਿਕਪੁਰ ਜੰਡਾਲੀ ਵਿੱਚ ਨਹਿਰੀ ਵਿਭਾਗ ਦੀ ਜ਼ਮੀਨ ‘ਤੇ ਸਥਿਤ ਗੁਰਦਿਆਲ ਸਵੀਟ ਸ਼ਾਪ ਨੇੜੇ 100-125 ਸਾਲ ਪੁਰਾਣੇ ਪਿੱਪਲ ਦੇ ਟਾਹਣਿਆਂ ਨੂੰ ਬਿਨਾ ਮਨਜ਼ੂਰੀ ਕਥਿਤ ਤੌਰ ‘ਤੇ ਕੱਟਣ ਅਤੇ ਨਹਿਰੀ ਜ਼ਮੀਨ ’ਤੇ ਸਬਮਰਸੀਬਲ ਪੰਪ ਲਗਾਉਣ ਲਈ ਬੋਰ ਦੀ ਡਰਿੱਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦਰੱਖਤਾਂ ਦੀਆਂ ਟਾਹਣੀਆਂ ਕੱਟੇ ਜਾਣ ਤੇ ਬੋਰ ਡਰਿੱਲ ਕੀਤੇ ਜਾਣ ਦੀ ਸੂਚਨਾ ਮਿਲਣ ‘ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਕੰਮ ਬੰਦ ਕਰਵਾ ਦਿੱਤਾ। ਜੰਗਲਾਤ ਵਿਭਾਗ ਦੇ ਗਾਰਡ ਹਰਦੀਪ ਸਿੰਘ, ਨਹਿਰੀ ਵਿਭਾਗ ਦੇ ਪਟਵਾਰੀ ਅਰਵਿੰਦਰ ਸਿੰਘ ਵਾਲੀਆ, ਬਲਜਿੰਦਰ ਸਿੰਘ ਵਰਕ ਮਿਸਤਰੀ, ਬੇਲਦਾਰ ਚਰਨਜੀਤ ਸਿੰਘ ਮੌਕੇ ‘ਤੇ ਪਹੁੰਚੇ । ਨਹਿਰ ਵਿਭਾਗ ਦੇ ਜੇ.ਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਨਹਿਰੀ ਵਿਭਾਗ ਦੀ ਹੈ ਤੇ ਸਬਮਰਸੀਬਲ ਪੰਪ ਲਗਾਉਣ ਦਾ ਕੰਮ ਚੱਲ ਰਿਹਾ ਸੀ ਜਿਸ ਨੂੰ ਵਿਭਾਗ ਨੇ ਮੌਕੇ ‘ਤੇ ਹੀ ਰੋਕ ਦਿੱਤਾ। ਜੰਗਲਾਤ ਵਿਭਾਗ ਦੇ ਗਾਰਡ ਹਰਦੀਪ ਸਿੰਘ ਨੇ ਦੱਸਿਆ ਕਿ ਸਬਮਰਸੀਬਲ ਪੰਪ ਲਗਾਉਣ ਦੇ ਉਦੇਸ਼ ਨਾਲ ਪਿੱਪਲ ਦੀਆਂ ਟਾਹਣੀਆਂ ਵੱਢੀਆਂ ਜਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤੇ ਨਿਯਮਾਂ ਅਨੁਸਾਰ ਨੋਟਿਸ ਤੇ ਜੁਰਮਾਨੇ ਦੇ ਰੂਪ ਵਿੱਚ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ‘ਤੇ ਉਠਾਏ ਸਵਾਲ ਪਰਮਜੀਤ ਸਿੰਘ ਪੁੱਤਰ ਕੇਸਰ ਸਿੰਘ ਨੇ ਦੋਸ਼ ਲਗਾਇਆ ਕਿ ਸਬੰਧਤ ਵਿਅਕਤੀ ਨੇ ਅੱਜ ਦਰੱਖਤ ਦੇ ਵੱਡੇ ਹਿੱਸੇ ਕੱਟ ਦਿੱਤੇ ਤੇ ਕਿਸੇ ਵੀ ਸਬੂਤ ਨੂੰ ਮਿਟਾਉਣ ਲਈ ਨੇੜਲੀ ਨਹਿਰ ਵਿੱਚ ਸੁੱਟ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਦਰੱਖਤ ਦੇ ਟਾਹਣੇ ਕੱਟੇ ਗਏ ਸਨ ਜਿਸਦੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਅਨੁਸਾਰ ਜੰਗਲਾਤ ਵਿਭਾਗ ਦੇ ਗਾਰਡ ਹਰਦੀਪ ਸਿੰਘ ਨੇ ਦਰੱਖਤ ਕੱਟਣ ਵਾਲੇ ਵਿਅਕਤੀ ਨੂੰ ਅੱਜ ਆਪਣੇ ਦਫ਼ਤਰ ਬੁਲਾਇਆ ਪਰ ਕਥਿਤ ਤੌਰ ‘ਤੇ ਉਨ੍ਹਾਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪਰਮਜੀਤ ਸਿੰਘ ਨੇ ਕਿਹਾ ਕਿ ਇਹ ਵਿਭਾਗ ਦੇ ਅਧਿਕਾਰੀਆਂ ਤੇ ਦੁਕਾਨਦਾਰ ਵਿਚਕਾਰ ਮਿਲੀਭੁਗਤ ਦਾ ਸੰਕੇਤ ਦਿੰਦਾ ਹੈ। ਹਾਲਾਂਕਿ, ਇਸ ਦੋਸ਼ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ। ਬੋਰ ਦੌਰਾਨ ਪੇਪਰ ਮਿੱਲ ਦੀ ਡਰੇਨੇਜ ਪਾਈਪਲਾਈਨ ਨੂੰ ਵੀ ਪਹੁੰਚਿਆ ਨੁਕਸਾਨ ਸਬਮਰਸੀਬਲ ਲਈ ਬੋਰ ਦੌਰਾਨ ਪੇਪਰ ਮਿੱਲ ਦੀ ਡਰੇਨੇਜ ਪਾਈਪਲਾਈਨ, ਜੋ ਕਿ ਜ਼ਮੀਨਦੋਜ਼ ਚੱਲਦੀ ਹੈ, ਨੂੰ ਵੀ ਨੁਕਸਾਨ ਪਹੁੰਚਿਆ ਜਿਸ ਕਾਰਨ ਆਲੇ ਦੁਆਲੇ ਦੇ ਖੇਤਰ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਵਹਿ ਗਿਆ। ਸਥਿਤੀ ਨੂੰ ਵੇਖਦਿਆਂ ਪੇਪਰ ਮਿੱਲ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਤੇ ਪਾਈਪਲਾਈਨ ਦੀ ਮੁਰੰਮਤ ਸ਼ੁਰੂ ਕਰ ਦਿੱਤੀ। ਲੋਕਾਂ ਨੇ ਇਸ ਲਈ ਪੇਪਰ ਮਿੱਲ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ। ਸਥਾਨਕ ਨਿਵਾਸੀਆਂ ਨੇ ਪੂਰੇ ਮਾਮਲੇ ਦੀ ਜਾਂਚ ਕਰਨ ਤੇ ਪੁਰਾਣੇ ਦਰੱਖਤ ਨੂੰ ਹੋਏ ਨੁਕਸਾਨ, ਨਹਿਰ ਦੀ ਜ਼ਮੀਨ ਦੀ ਵਰਤੋਂ, ਬੋਰ ਤੇ ਖਰਾਬ ਪਾਈਪਲਾਈਨ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਹੈ। ਹੁਣ ਦੇਖਣਾ ਇਹ ਹੈ ਕਿ ਕੀ ਸਰਕਾਰ ਇਸ ਦੁਕਾਨਦਾਰ ਵਿਰੁੱਧ ਕਾਨੂੰਨੀ ਕਾਰਵਾਈ ਕਰਦੀ ਹੈ ਤੇ ਰਿਕਵਰੀ ਕਰਵਾਉਂਦੀ ਹੈ ਜਾਂ ਆਪਣੇ ਸਵਾਰਥੀ ਹਿੱਤਾਂ ਨੂੰ ਪੂਰਾ ਕਰਦੀ ਹੈ। ਇਸ ਮੌਕੇ ਨਹਿਰੀ ਵਿਭਾਗ ਦੇ ਜੇ.ਈ. ਸੁਖਵਿੰਦਰ ਸਿੰਘ, ਬੇਲਦਾਰ ਚਰਨਜੀਤ ਸਿੰਘ, ਜੰਗਲਾਤ ਵਿਭਾਗ ਦੇ ਗਾਰਡ ਹਰਦੀਪ ਸਿੰਘ, ਨਹਿਰੀ ਪਟਵਾਰੀ ਅਰਵਿੰਦ ਸਿੰਘ ਵਾਲੀਆ, ਨਿਹਾਰੀ ਵਿਭਾਗ ਦੇ ਵਰਕ ਮਿਸਤਰੀ ਬਲਜਿੰਦਰ ਸਿੰਘ ਤੇ ਜੰਗਲਾਤ ਵਿਭਾਗ ਦੇ ਗਾਰਡ ਹਰਦੀਪ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।