26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਰੇਤੇ ਨਾਲ ਭਰੇ ਵਾਹਨ ਥੱਲੇ ਕਾਰ ਆਉਣ ਨਾਲ 3 ਦੀ ਮੌਤ, 7 ਕਾਰਾਂ ਨੂੰ ਪੁੱਜਾ ਨੁਕਸਾਨ

ਰੂਪਨਗਰ/ਭਰਤਗੜ੍ਹ, 26 ਨਵੰਬਰ (ਜਸਬੀਰ ਸਿੰਘ ਬਾਵਾ) - ਅੱਜ ਦੁਪਹਿਰ ਕਰੀਬ 2.30 ਵਜੇ ਕੌਮੀ ਮਾਰਗ 'ਤੇ ਆਲੋਵਾਲ ਦੀ ਉਤਰਾਈ 'ਚ ਭਰਤਗੜ੍ਹ...

ਅਜੀਤ ਡੈਸਕ 26-11-2026

ਰੂਪਨਗਰ/ਭਰਤਗੜ੍ਹ, 26 ਨਵੰਬਰ (ਜਸਬੀਰ ਸਿੰਘ ਬਾਵਾ) - ਅੱਜ ਦੁਪਹਿਰ ਕਰੀਬ 2.30 ਵਜੇ ਕੌਮੀ ਮਾਰਗ 'ਤੇ ਆਲੋਵਾਲ ਦੀ ਉਤਰਾਈ 'ਚ ਭਰਤਗੜ੍ਹ ਤੋਂ ਰੂਪਨਗਰ ਵੱਲ ਆ ਰਹੇ ਰੇਤੇ ਨਾਲ ਆ ਰਹੇ ਭਾਰੀ ਵਾਹਨ ਦੇ ਪਲਟਣ ਤੋਂ ਬਾਅਦ ਇਕ ਕਾਰ ਇਸ ਵਾਹਨ ਦੇ ਥੱਲੇ ਦਬਣ ਨਾਲ ਵਾਪਰੇ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕੁੱਲ 7 ਕਾਰਾਂ ਨੂੰ ਨੁਕਸਾਨ ਪੁੱਜਾ ਹੈ। ਸਥਾਨਕ ਪੁਲਸ, ਸੜਕ ਸੁਰੱਖਿਆ ਮੁਲਾਜ਼ਮਾਂ ਅਤੇ ਖੇਤਰੀ ਵਸਨੀਕਾਂ ਨੇ ਕਰੀਬ ਇਕ ਘੰਟੇ ਦੀ ਮਿਹਨਤ ਨਾਲ ਭਾਰੀ ਵਾਹਨ ਥੱਲਿਓਂ ਕਾਰ ਨੂੰ ਕੱਢਿਆ ਅਤੇ ਪੁਲਿਸ ਨੇ ਕਾਰ 'ਚੋਂ ਤਿੰਨ ਲਾਸ਼ਾਂ ਨੂੰ ਕੱਢ ਕੇ ਹਸਪਤਾਲ ਭੇਜ ਦਿੱਤਾ ਹੈ ਅਤੇ ਆਵਾਜਾਈ ਨੂੰ ਸੁਚਾਰੂ ਰੂਪ 'ਚ ਬਹਾਲ ਕਰਵਾਉਣ ਲਈ ਯਤਨ ਜਾਰੀ ਹਨ।

ਪਿਛਲੀ ਖ਼ਬਰ ਡਿਊਟੀ ਦੌਰਾਨ ਅਧਿਆਪਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਅਗਲੀ ਖ਼ਬਰ ਦਿੱਲੀ ਕਿਸਾਨ ਅੰਦੋਲਨ ਦੀ ਛੇਵੀਂ ਵਰ੍ਹੇਗੰਢ ਮੌਕੇ ਡੀ.ਸੀ. ਦਫ਼ਤਰ ਅੱਗੇ ਵਿਸ਼ਾਲ ਕਿਸਾਨ ਕਾਨਫ਼ਰੰਸ