ਕੇਨਰਾ ਬੈਂਕ ਵਲੋਂ ਵਿਖੇ ਮੈਗਾ ਵਿੱਤੀ
ਸਮਾਵੇਸ਼ਨ ਸੈਚੁਰੇਸ਼ਨ ਕੈਂਪ ਦਾ ਲਗਾਇਆ
ਸੰਗਰੂਰ, 25 ਨਵੰਬਰ (ਸੁਖਵਿੰਦਰ ਸਿੰਘ ਫੁੱਲ)- ਰਾਸ਼ਟਰੀ ਵਿੱਤੀ ਸਮਾਵੇਸ਼ਨ ਮੁਹਿੰਮ ਦੇ ਤਹਿਤ, ਕੇਨਰਾ ਬੈਂਕ, ਸੰਗਰੂਰ ਵਲੋਂ ਲੀਡ ਜ਼ਿਲ੍ਹਾ ਮੈਨੇਜਰ ਦਫ਼ਤਰ, ਸੰਗਰੂਰ ਦੇ ਸਹਿਯੋਗ ਨਾਲ ਡੇਅਰੀ ਟ੍ਰੇਨਿੰਗ ਅਤੇ ਐਕਸਟੈਂਸ਼ਨ ਸੈਂਟਰ ਸੰਗਰੂਰ ਵਿਖੇ ਮੈਗਾ ਵਿੱਤੀ ਸਮਾਵੇਸ਼ਨ ਸੈਚੁਰੇਸ਼ਨ ਕੈਂਪ ਲਗਾਇਆ ਗਿਆ। ਇਸ ਦਾ ਮੁੱਖ ਉਦੇਸ਼ ਹਰ ਯੋਗ ਨਾਗਰਿਕ ਤੱਕ ਬੈਂਕਿੰਗ ਅਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਸੀ।
ਸੰਗਰੂਰ, 25 ਨਵੰਬਰ (ਸੁਖਵਿੰਦਰ ਸਿੰਘ ਫੁੱਲ)- ਰਾਸ਼ਟਰੀ ਵਿੱਤੀ ਸਮਾਵੇਸ਼ਨ ਮੁਹਿੰਮ ਦੇ ਤਹਿਤ, ਕੇਨਰਾ ਬੈਂਕ, ਸੰਗਰੂਰ ਵਲੋਂ ਲੀਡ ਜ਼ਿਲ੍ਹਾ ਮੈਨੇਜਰ ਦਫ਼ਤਰ, ਸੰਗਰੂਰ ਦੇ ਸਹਿਯੋਗ ਨਾਲ ਡੇਅਰੀ ਟ੍ਰੇਨਿੰਗ ਅਤੇ ਐਕਸਟੈਂਸ਼ਨ ਸੈਂਟਰ ਸੰਗਰੂਰ ਵਿਖੇ ਮੈਗਾ ਵਿੱਤੀ ਸਮਾਵੇਸ਼ਨ ਸੈਚੁਰੇਸ਼ਨ ਕੈਂਪ ਲਗਾਇਆ ਗਿਆ। ਇਸ ਦਾ ਮੁੱਖ ਉਦੇਸ਼ ਹਰ ਯੋਗ ਨਾਗਰਿਕ ਤੱਕ ਬੈਂਕਿੰਗ ਅਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਸੀ। ਇਹ ਪ੍ਰੋਗਰਾਮ ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ, ਜਿਸ ਵਿੱਚ ਸੰਗਰੂਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲਗਭਗ 20 0 ਲੋਕਾਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਵਜੋਂ ਸ੍ਰੀ ਪੰਕਜ ਸੇਤੀਆ, ਜਨਰਲ ਮੈਨੇਜਰ, ਵਿੱਤੀ ਸਮਾਵੇਸ਼ਨ ਵਿਭਾਗ, ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਨੇ ਸ਼ਿਰਕਤ ਕੀਤੀ। ਸ੍ਰੀ ਰਾਮ ਬਾਬੂ ਮਿਸ਼ਰਾ ਉਪ ਜਨਰਲ ਮੈਨੇਜਰ ਕੇਨਰਾ ਬੈਂਕ, ਸਰਕਲ ਦਫ਼ਤਰ ਨੇ ਸਵਾਗਤੀ ਭਾਸ਼ਣ ਦਿੱਤਾ। ਸ੍ਰੀ ਆਰ.ਕੇ. ਮੀਨਾ ਉਪ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਅਤੇ ਕਨਵੀਨਰ, ਐਸ.ਐਲ.ਬੀ.ਸੀ. ਪੰਜਾਬ ਅਤੇ ਸ੍ਰੀ ਮਨੀਸ਼ ਗੁਪਤਾ, ਜ਼ਿਲ੍ਹਾ ਵਿਕਾਸ ਮੈਨੇਜਰ (ਡੀ.ਡੀ.ਐਮ.) ਨਾਬਾਰਡ ਨੇ ਸੰਬੋਧਨ ਕਰਦਿਆਂ ਵਿੱਤੀ ਸਮਾਵੇਸ਼ਨ, ਵਿੱਤੀ ਸਾਖਰਤਾ, ਸਮਾਜਿਕ ਸੁਰੱਖਿਆ ਯੋਜਨਾਵਾਂ ਅਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ। ਸ੍ਰੀ ਸੁਰਮੁਖ ਸਿੰਘ, ਲੀਡ ਜ਼ਿਲ੍ਹਾ ਮੈਨੇਜਰ, ਸੰਗਰੂਰ ਨੇ ਰਾਸ਼ਟਰੀ ਵਿੱਤੀ ਸਮਾਵੇਸ਼ਨ ਮੁਹਿੰਮ ਦੇ ਉਦੇਸ਼ਾਂ ‘ਤੇ ਚਾਨਣਾ ਪਾਇਆ। ਪ੍ਰਮੁੱਖ ਪਤਵੰਤੇ ਮੌਜੂਦ ਇਸ ਮੌਕੇ ‘ਤੇ ਪ੍ਰਮੁੱਖ ਪਤਵੰਤਿਆਂ ਅਤੇ ਅਧਿਕਾਰੀਆਂ ਵਿੱਚ ਸ੍ਰੀ ਸ਼ਿਆਮ ਸੁੰਦਰ ਪ੍ਰਸਾਦ ਮੇਡਾ ਖੇਤਰੀ ਮੈਨੇਜਰ ਕੇਨਰਾ ਬੈਂਕ, ਸ੍ਰੀ ਬਿਸਵਜੀਤ ਮੁਖਰਜੀ ਡਾਇਰੈਕਟਰ ਆ ਰਸੇਟੀ ਸੰਗਰੂਰ, ਸ੍ਰੀ ਰਣਧੀਰ ਕੁਮਾਰ ਝਾ ਸੀਨੀਅਰ ਬ੍ਰਾਂਚ ਮੁਖੀ ਕੇਨਰਾ ਬੈਂਕ ਸੰਗਰੂਰ, ਸ੍ਰੀ ਮੁਨੀਸ਼ ਜਿੰਦਲ ਬ੍ਰਾਂਚ ਮੁਖੀ ਕੇਨਰਾ ਬੈਂਕ ਸੰਗਰੂਰ, ਸ੍ਰੀ ਰਜਤ ਕੁਮਾਰ ਗਰਗ ਕੇਨਰਾ ਬੈਂਕ ਸੰਗਰੂਰ, ਸ੍ਰੀ ਸਤਿਸ਼ ਅਹਲਾਵਤ ਜ਼ਿਲ੍ਹਾ ਤਾਲਮੇਲ ਅਧਿਕਾਰੀ ਪੰਜਾਬ ਨੈਸ਼ਨਲ ਬੈਂਕ ਸੰਗਰੂਰ ਅਤੇ ਸ੍ਰੀ ਚਰਨਜੀਤ ਧੀਰ ਇੰਸਪੈਕਟਰ ਡੇਅਰੀ ਵਿਕਾਸ ਵਿਭਾਗ ਸ਼ਾਮਲ ਸਨ। ਸੈਂਟਰ ਫਾਰ ਫਾਈਨੈਂਸ਼ੀਅਲ ਲਿਟਰੇਸੀ (ਸੀ.ਐਫ.ਐਲ.), ਸੰਗਰੂਰ ਅਤੇ ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਪੀ. ਐਸ. ਆਰ. ਐਲ. ਐਮ.) ਦੇ ਪ੍ਰਤੀਨਿਧੀਆਂ ਵੀ ਸ਼ਾਮਿਲ ਹਨ।