17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰ ’ਚ ਪਤੀ-ਪਤਨੀ ਛਾਏ, ਜਿੱਤੇ ਸੋਨੇ ਤਗਮੇ

ਅਹਿਮਦਗੜ੍ਹ, 16 ਸਤੰਬਰ (ਸੁਖਜੀਤ ਸਿੰਘ ਖੇੜਾ) - ਪੰਜਾਬ ਸਰਕਾਰ ਦੀਆਂ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ‘ਦੀ ਟਾਊਨ ਸਕੂਲ’ ’ਚ ਕਰਵਾਈਆਂ ਗਈਆਂ, ਜਿੱਥੇ ਕਿ ਹਰ ਵਰਗ ਅਤੇ ਪੰਜਾਬ ਦੀਆਂ ਹਰ ਖੇਡਾਂ ਦੇ ਨੌਜਵਾਨਾਂ ਅਤੇ ਮੁਟਿਆਰਾਂ ਨੇ ਬੜੇ ਉਤਸ਼ਾਹ ਨਾਲ਼ ਭਾਗ ਲਿਆ । ਇਸੇ ਲੜੀ ਤਹਿਤ ਅਹਿਮਦਗੜ੍ਹ ਦੇ ਹੂੰਝਣ ਪਤੀ ਪਤਨੀ ਨੇ ਵੀ ਦੌੜਾਂ ਅਤੇ ਹੋਰ ਕਈ ਖੇਡਾਂ ਵਿੱਚ ਭਾਗ ਲੈਂਦਿਆਂ ਉਤਸ਼ਾਹ ਪੂਰਵਕ ਖੇਡਦਿਆਂ ਪਹਿਲਾ ਸਥਾਨ ਅਤੇ ਸੋਨੇ ਦਾ ਤਗਮਾ ਜਿੱਤਿਆ।

ਅਜੀਤ ਡੈਸਕ 17-09-2026
ਅਹਿਮਦਗੜ੍ਹ, 16 ਸਤੰਬਰ (ਸੁਖਜੀਤ ਸਿੰਘ ਖੇੜਾ) - ਪੰਜਾਬ ਸਰਕਾਰ ਦੀਆਂ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ‘ਦੀ ਟਾਊਨ ਸਕੂਲ’ ’ਚ ਕਰਵਾਈਆਂ ਗਈਆਂ, ਜਿੱਥੇ ਕਿ ਹਰ ਵਰਗ ਅਤੇ ਪੰਜਾਬ ਦੀਆਂ ਹਰ ਖੇਡਾਂ ਦੇ ਨੌਜਵਾਨਾਂ ਅਤੇ ਮੁਟਿਆਰਾਂ ਨੇ ਬੜੇ ਉਤਸ਼ਾਹ ਨਾਲ਼ ਭਾਗ ਲਿਆ । ਇਸੇ ਲੜੀ ਤਹਿਤ ਅਹਿਮਦਗੜ੍ਹ ਦੇ ਹੂੰਝਣ ਪਤੀ ਪਤਨੀ ਨੇ ਵੀ ਦੌੜਾਂ ਅਤੇ ਹੋਰ ਕਈ ਖੇਡਾਂ ਵਿੱਚ ਭਾਗ ਲੈਂਦਿਆਂ ਉਤਸ਼ਾਹ ਪੂਰਵਕ ਖੇਡਦਿਆਂ ਪਹਿਲਾ ਸਥਾਨ ਅਤੇ ਸੋਨੇ ਦਾ ਤਗਮਾ ਜਿੱਤਿਆ। ਜਾਣਕਾਰੀ ਅਨੁਸਾਰ ਮੰਡੀ ਅਹਿਮਦਗੜ੍ਹ ਦੇ ਰਜਨੀਤ ਕੌਰ ਹੂੰਝਣ ਅਤੇ ਯਾਦਵਿੰਦਰ ਸਿੰਘ ਹੂੰਝਣ ਕਾਫੀ ਲੰਬੇ ਸਮੇਂ ਤੋਂ ਖੇਡਾਂ ਦੇ ਖੇਤਰ ਵਿੱਚ ਆਪਣਾ ਨਾਮ ਕਮਾ ਰਹੇ ਹਨ। ਮਲੇਰਕੋਟਲਾ ਵਿੱਚ ਪੰਜਾਬ ਸਰਕਾਰ ਦੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਅਹਿਮਦਗੜ੍ਹ ਦੀ ਰਜਨੀਤ ਕੌਰ ਹੂੰਝਣ ਨੇ ਅਹਿਮਦਗੜ੍ਹ ਬਲਾਕ ਪੱਧਰ ‘ਤੇ 100 ਮੀਟਰ ਦੌੜ ਅਤੇ ਸ਼ਾਟਪੁੱਟ ਵਿੱਚ ਸੋਨੇ ਦਾ ਤਗਮਾ ਜਿੱਤਿਆ, ਜਦਕਿ ਉਨ੍ਹਾਂ ਦੇ ਪਤੀ ਯਾਦਵਿੰਦਰ ਸਿੰਘ ਹੂੰਝਣ ਨੇ ਸ਼ਾਟਪੁੱਟ ’ਚ ਪਹਿਲਾ ਅਤੇ 100 ਮੀਟਰ ਦੌੜ ’ਚ ਦੂਜਾ ਸਥਾਨ ਪ੍ਰਾਪਤ ਕਰ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਇਨਾਮ ਵੰਡ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕੇ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਵਲੋਂ ਇਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਦੋਵਾਂ ਪਤੀ ਪਤਨੀ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦਾ ਵਿਸ਼ੇਸ਼ ਧੰਨਵਾਦ ਕੀਤਾ ।
ਪਿਛਲੀ ਖ਼ਬਰ ਹਲਕਾ ਅਮਰਗੜ੍ਹ ਦੇ ਪਿੰਡ ਬੁਰਜ ਬਘੇਲ ਸਿੰਘ ਵਾਲਾ ਵਿਖੇ ਪੰਥਕ ਕਾਨਫਰੰਸ 20 ਨੂੰ - ਜਥੇਦਾਰ ਸਰੌਦ ਅਗਲੀ ਖ਼ਬਰ ਹਲਕਾ ਅਮਰਗੜ੍ਹ ਦੇ ਅੰਦਰ ਸੁਖਬੀਰ ਦੀ ਆਮਦ ਨੂੰ ਲੈ ਕੇ ਜੱਸੀ ਮੰਨਵੀਂ ਨੇ ਤਿਆਰੀਆਂ ਵਿੱਢੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।