09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਦਿੱਲੀ ’ਚ ਪ੍ਰਦਰਸ਼ਨ ਅਤੇ ਟਰੈਫਿਕ ਐਡਵਾਈਜ਼ਰੀ ਕਾਰਨ 45 ਟਰੇਨਾਂ ਕੀਤੀਆਂ ਗਈਆਂ ਰੱਦ

ਫਿਰੋਜ਼ਪੁਰ, 9 ਅਕਤੂਬਰ (ਰਾਕੇਸ਼ ਚਾਵਲਾ)- ਸੈਂਟਰਲ ਦਿੱਲੀ ਵਿਚ 10 ਅਕਤੂਬਰ 2026 ਨੂੰ ਸਵੇਰੇ 4 ਵਜੇ ਤੋਂ ਦੁਪਹਿਰ 2...

ਅਜੀਤ ਡੈਸਕ 09-10-2026

ਫਿਰੋਜ਼ਪੁਰ, 9 ਅਕਤੂਬਰ (ਰਾਕੇਸ਼ ਚਾਵਲਾ)- ਸੈਂਟਰਲ ਦਿੱਲੀ ਵਿਚ 10 ਅਕਤੂਬਰ 2026 ਨੂੰ ਸਵੇਰੇ 4 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਣ ਵਾਲੇ ਪ੍ਰਦਰਸ਼ਨਾਂ ਅਤੇ ਟਰੈਫਿਕ ਐਡਵਾਈਜ਼ਰੀ ਦੇ ਮੱਦੇਨਜ਼ਰ ਉੱਤਰ ਰੇਲਵੇ ਵਲੋਂ ਵੱਡਾ ਫੈਸਲਾ ਲਿਆ ਗਿਆ ਹੈ। ਦਿੱਲੀ ਖੇਤਰ ਦੇ ਮੁੱਖ ਰੇਲਵੇ ਸਟੇਸ਼ਨਾਂ ਨਵੀਂ ਦਿੱਲੀ, ਤਿਲਕ ਬ੍ਰਿਜ ਅਤੇ ਹਜ਼ਰਤ ਨਿਜ਼ਾਮੂਦੀਨ ਵਿਖੇ ਪਹੁੰਚਣ ਵਾਲੀਆਂ ਕੁੱਲ 45 ਮਹੱਤਵਪੂਰਨ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਉੱਤਰ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਵਲੋਂ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਅਨੁਸਾਰ, ਪ੍ਰਭਾਵਿਤ ਟਰੇਨਾਂ ਵਿਚ ਅੰਮ੍ਰਿਤਸਰ-ਨਵੀਂ ਦਿੱਲੀ (12014), ਦੌਲਤਪੁਰ ਚੌਂਕ-ਨਵੀਂ ਦਿੱਲੀ (12058), ਕਾਲਕਾ-ਨਵੀਂ ਦਿੱਲੀ (12006), ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ (12446, 22462, 04082), ਜੰਮੂ ਤਵੀ-ਨਵੀਂ ਦਿੱਲੀ (12426) ਅਤੇ ਸ੍ਰੀ ਗੰਗਾਨਗਰ-ਤਿਲਕ ਬ੍ਰਿਜ (14727) ਵਰਗੀਆਂ ਮੁੱਖ ਗੱਡੀਆਂ ਸ਼ਾਮਲ ਹਨ।

ਇਸ ਤੋਂ ਇਲਾਵਾ ਇੰਦੌਰ, ਬਨਾਰਸ, ਲਖਨਊ, ਹੌੜਾ, ਰਾਂਚੀ, ਸੀਲਦਾਰ ਅਤੇ ਮੁੰਬਈ ਵਲੋਂ ਦਿੱਲੀ ਆਉਣ ਵਾਲੀਆਂ ਕਈ ਐਕਸਪ੍ਰੈਸ ਅਤੇ ਸ਼ਤਾਬਦੀ ਟਰੇਨਾਂ ਵੀ 9 ਅਤੇ 10 ਅਕਤੂਬਰ 2026 ਨੂੰ ਰੱਦ ਰਹਿਣਗੀਆਂ।

ਪਿਛਲੀ ਖ਼ਬਰ ਅਰਵਿੰਦ ਖੰਨਾ ਬਣੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਰ ਕਮੇਟੀ ਮੈਂਬਰ ਅਗਲੀ ਖ਼ਬਰ ਸਿੱਕਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਦਾ ਪ੍ਰਬੰਧ ਸਿੱਖ ਕੌਮ ਕੋਲ ਹੋਣਾ ਜ਼ਰੂਰੀ- ਜਥੇਦਾਰ ਜਗਦੀਸ਼ ਸਿੰਘ ਝੀਂਡਾ