10 ਅਤੇ 11 ਨੂੰ ਧੂਮਧਾਮ ਨਾਲ ਮਨਾਈ ਜਾਵੇਗੀ ਮਹਾਰਾਜਾ ਅਗਰਸੈਨ ਦੀ ਜੈਅੰਤੀ
ਸੰਗਰੂਰ, 8 ਅਕਤੂਬਰ (ਧੀਰਜ ਪਸ਼ੌਰੀਆ)-ਅਗਰਵਾਲ ਸਭਾ ਸੰਗਰੂਰ ਵੱਲੋਂ ਮਹਾਰਾਜਾ ਅਗਰਸੈਨ ਦੀ 5151 ਦੀ ਜੈਯੰਤੀ 10 ਅਤੇ 11 ਅਕਤੂਬਰ ਨੂੰ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ। ਸਭਾ ਦੇ ਪ੍ਰਧਾਨ ਬਦਰੀ ਜਿੰਦਲ ਅਤੇ ਸੈਕਟਰੀ ਸੀਸ਼ਨ ਕੁਮਾਰ ਨੇ ਦੱਸਿਆ ਕਿ 10 ਅਕਤੂਬਰ ਨੂੰ ਮਾਤਾ ਕਾਲੀ ਦੇਵੀ ਮੰਦਰ ਪਟਿਆਲਾ ਗੇਟ ਸੰਗਰੂਰ ਤੋਂ ਸਵੇਰੇ 10:30 ਵਜੇ ਸ਼ੋਭਾ ਯਾਤਰਾ ਸ਼ੁਰੂ ਹੋਵੇਗੀ ਜੋ ਸੰਗਰੂਰ ਦੇ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਅਗਰਵਾਲ ਧਰਮਸ਼ਾਲਾ ਵਿਖੇ ਸਮਾਪਤ ਹੋਵੇਗੀ।
ਅ
ਅਮਨ ਅਰੋੜਾ ਸਮੇਤ ਕਈ ਕਰਨਗੇ ਸ਼ਮੂਲੀਅਤ
ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ। ਤਸਵੀਰ ਸੁਨੀਲ ਗਰਗ
09-10-2026
ਸੰਗਰੂਰ, 8 ਅਕਤੂਬਰ (ਧੀਰਜ ਪਸ਼ੌਰੀਆ)-ਅਗਰਵਾਲ ਸਭਾ ਸੰਗਰੂਰ ਵੱਲੋਂ ਮਹਾਰਾਜਾ ਅਗਰਸੈਨ ਦੀ 5151 ਦੀ ਜੈਯੰਤੀ 10 ਅਤੇ 11 ਅਕਤੂਬਰ ਨੂੰ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ। ਸਭਾ ਦੇ ਪ੍ਰਧਾਨ ਬਦਰੀ ਜਿੰਦਲ ਅਤੇ ਸੈਕਟਰੀ ਸੀਸ਼ਨ ਕੁਮਾਰ ਨੇ ਦੱਸਿਆ ਕਿ 10 ਅਕਤੂਬਰ ਨੂੰ ਮਾਤਾ ਕਾਲੀ ਦੇਵੀ ਮੰਦਰ ਪਟਿਆਲਾ ਗੇਟ ਸੰਗਰੂਰ ਤੋਂ ਸਵੇਰੇ 10:30 ਵਜੇ ਸ਼ੋਭਾ ਯਾਤਰਾ ਸ਼ੁਰੂ ਹੋਵੇਗੀ ਜੋ ਸੰਗਰੂਰ ਦੇ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਅਗਰਵਾਲ ਧਰਮਸ਼ਾਲਾ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ 11 ਅਕਤੂਬਰ ਨੂੰ ਸਵੇਰੇ 10:30 ਵਜੇ ਅਗਰਵਾਲ ਕਮਿਊਨਿਟੀ ਭਵਨ ਪਟਿਆਲਾ ਰੋਡ ਸੰਗਰੂਰ ਵਿਖੇ ਸਨਮਾਨ ਸਮਾਰੋਹ ਹੋਵੇਗਾ। ਇਸ ਸਮਾਰੋਹ ਵਿੱਚ ਪੰਜਾਬ ਦੇ ਕੈਬਿਨਟ ਮੰਤਰੀ ਅਮਨ ਅਰੋੜਾ, ਵਿਧਾਇਕਾ ਨਰਿੰਦਰ ਕੌਰ ਭਰਾਜ, ਸਾਬਕਾ ਕੈਬਿਨਟ ਮੰਤਰੀ ਵਿਜੇ ਇੰਦਰ ਸਿੰਗਲਾ, ਸਾਬਕਾ ਪਾਰਲਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸੀਬੀਆ, ਸੀਨੀਅਰ ਭਾਜਪਾ ਆਗੂ ਕਰਮ ਲਹਿਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਇਤਿਹਾਸਕਾਰ ਰਾਜੀਵ ਜਿੰਦਲ ਅਤੇ ਸਰਜੀਵਨ ਜਿੰਦਲ ਨੇ ਦੱਸਿਆ ਕਿ ਇਸ ਸਮਰੋਹ ਵਿੱਚ ਸ਼੍ਰੀ ਕੈਲਾਸ਼ ਬਾਂਸਲ, ਸ੍ਰੀ ਅਸ਼ੋਕ ਬਾਂਸਲ ਅਤੇ ਸ੍ਰੀ ਦੀਪਕ ਜਿੰਦਲ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।