09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਸੁਨਾਮ ਦੇ ਸਰਕਲ ਪ੍ਰਧਾਨ ਨਿਯੁਕਤ

ਲੌਂਗੋਵਾਲ, 8 ਅਕਤੂਬਰ (ਵਿਨੋਦ, ਖੰਨਾ)-ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਲਕਾ ਸੁਨਾਮ ਦੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਧਾਨ ਸੰਗਰੂਰ ਜਥੇ. ਤੇਜਿੰਦਰ ਸਿੰਘ ਸੰਘਰੇੜੀ ਅਤੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਵੱਲੋਂ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਹਲਕੇ ਦੇ ਵੱਖ-ਵੱਖ ਸਰਕਲਾਂ ਲਈ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਸੁਨਾਮ ਵਿਚ ਨਿਯੁਕਤ ਕੀਤੇ ਸਰਕਲ ਪ੍ਰਧਾਨਾਂ ਦੀਆਂ ਤਸਵੀਰਾਂ। ਤਸਵੀਰ-ਵਿਨੋਦ 09-10-2026
ਲੌਂਗੋਵਾਲ, 8 ਅਕਤੂਬਰ (ਵਿਨੋਦ, ਖੰਨਾ)-ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਲਕਾ ਸੁਨਾਮ ਦੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਧਾਨ ਸੰਗਰੂਰ ਜਥੇ. ਤੇਜਿੰਦਰ ਸਿੰਘ ਸੰਘਰੇੜੀ ਅਤੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਵੱਲੋਂ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਹਲਕੇ ਦੇ ਵੱਖ-ਵੱਖ ਸਰਕਲਾਂ ਲਈ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹਲਕਾ ਸੁਨਾਮ ਨਾਲ ਸਬੰਧਤ ਕਈ ਆਗੂਆਂ ਨੂੰ ਜ਼ਿਲ੍ਹਾ ਸੰਗਰੂਰ ਜਥੇਬੰਦੀ ਵਿੱਚ ਵੀ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਹਲਕਾ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਜਥੇਬੰਦਕ ਢਾਂਚੇ ਨੂੰ ਹੋਰ ਸਰਗਰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਨਵੇਂ ਨਿਯੁਕਤ ਅਹੁਦੇਦਾਰ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਵਰਕਰਾਂ ਨਾਲ ਮਜ਼ਬੂਤ ਤਾਲਮੇਲ ਕਾਇਮ ਕਰਨਗੇ। ਨਵੇਂ ਨਿਯੁਕਤ ਸਰਕਲ ਪ੍ਰਧਾਨਾਂ ਵਿੱਚ ਸਰਕਲ ਲੌਂਗੋਵਾਲ ਦਿਹਾਤੀ ਤੋਂ ਸੁਖਵਿੰਦਰ ਸਿੰਘ ਚਹਿਲ ਸਾਬਕਾ ਸਰਪੰਚ, ਲੌਂਗੋਵਾਲ ਸ਼ਹਿਰੀ ਤੋਂ ਇਸਵਿੰਦਰ ਸਿੰਘ ਬਿੰਦੀ, ਢੱਡਰੀਆਂ ਤੋਂ ਰਾਮ ਸਿੰਘ ਦਿਆਲਗੜ੍ਹ ਸਾਬਕਾ ਸਰਪੰਚ, ਸ਼ੇਰੋਂ ਤੋਂ ਚਰਨਜੀਤ ਸਿੰਘ ਨਮੋਲ ਸਾਬਕਾ ਸਰਪੰਚ, ਸੰਘਰੇੜੀ ਤੋਂ ਬਲਵਿੰਦਰ ਸਿੰਘ ਅਕਬਰਪੁਰ, ਖੇੜੀ ਤੋਂ ਮੱਲ ਸਿੰਘ ਖੇੜੀ, ਜਖੇਪਲ (ਚੌਵਾਸ) ਤੋਂ ਗੁਰਦੀਪ ਸਿੰਘ ਘਾਸੀਵਾਲਾ, ਉਭਾਵਾਲ ਤੋਂ ਰਣਜੀਤ ਸਿੰਘ ਚੱਠਾ ਸੇਖਵਾਂ, ਬਡਰੁੱਖਾਂ ਤੋਂ ਕੁਲਵਿੰਦਰ ਸਿੰਘ ਬਹਾਦਰਪੁਰ, ਸੁਨਾਮ ਦਿਹਾਤੀ ਤੋਂ ਨਿਰਮਲ ਸਿੰਘ ਜਗਤਪੁਰਾ, ਸੁਨਾਮ ਸ਼ਹਿਰੀ ਤੋਂ ਜੁਝਾਰ ਸਿੰਘ ਸਿੰਘਪੁਰਾ ਅਤੇ ਸਰਕਲ ਚੀਮਾਂ ਤੋਂ ਦਰਸ਼ਨ ਸਿੰਘ ਚੀਮਾ ਸਰਕਲ ਪ੍ਰਧਾਨ ਨਿਯੁਕਤ ਕੀਤੇ ਹਨ। ਇਸ ਤੋਂ ਇਲਾਵਾ ਪਰਮਿੰਦਰ ਸਿੰਘ ਨਮੋਲ ਨੂੰ ਜ਼ਿਲ੍ਹਾ ਸੰਗਰੂਰ ਦਾ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਟਿੱਬੀ ਰਵਿਦਾਸਪੁਰਾ ਨੂੰ ਜਨਰਲ ਸਕੱਤਰ, ਹਰਦੇਵ ਸਿੰਘ ਸੋਹਲ ਚੀਮਾ ਅਤੇ ਜਸਵੀਰ ਸਿੰਘ ਨਮੋਲ ਨੂੰ ਮੀਤ ਪ੍ਰਧਾਨ, ਬੂਟਾ ਸਿੰਘ ਚੀਮਾ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਸਤਿਗੁਰ ਸਿੰਘ ਚੀਮਾ ਨੂੰ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਪਿਛਲੀ ਖ਼ਬਰ ਨੈਤਿਕ ਸਿੱਖਿਆ ਪ੍ਰੀਖਿਆ ਵਿੱਚ 6500 ਵਿਦਿਆਰਥੀਆ ਨੇ ਭਾਗ ਲਿਆ ਅਗਲੀ ਖ਼ਬਰ ‎ਯੂਨੀਵਰਸਿਟੀ ਕਾਲਜ ਮੂਣਕ ਵਿਖੇ ਪੋਰਟਲ ਮੁੜ ਬਹਾਲੀ ਦੀ ਮੰਗ ਲਈ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।