14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਅਹਿਮਦਗੜ੍ਹ ਪੁਲਿਸ ਵਲੋਂ ਕਾਸੋ ਅਪਰੇਸ਼ਨ ਤਹਿਤ ਸ਼ੱਕੀ ਏਰੀਆ ’ਚ ਸਰਚ ਆਪ੍ਰੇਸ਼ਨ

ਅਮਰਗੜ੍ਹ, ਅਹਿਮਦਗੜ੍ਹ , 13 ਸਤੰਬਰ ( ਸੁਖਜਿੰਦਰ ਸਿੰਘ ਝੱਲ , ਸੁਖਜੀਤ ਸਿੰਘ ਖੇੜਾ)- ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਕਾਂਗਰਸੀ ਆਗੂਆਂ ਵਿਚਕਾਰ ਸਿਆਸਤ ਦੀ ਲੜਾਈ ਹੁਣ ਘਮਸਾਣ ਰੂਪ ਅਖਤਿਆਰ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਸਾਲ 2022 ਵਿੱਚ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਥੇ ਚੋਣ ਲੜਨ ਵਾਲੇ ਉਮੀਦਵਾਰ ਸਮਿਤ ਸਿੰਘ ਮਾਨ ਵਲੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਹਨ, ਜਿਸ ਦੇ ਵਿਰੋਧ ’ਚ ਅਮਰਗੜ੍ਹ ਨਾਲ ਸੰਬੰਧਿਤ ਕਾਂਗਰਸੀ ਬਲਾਕ ਪ੍ਰਧਾਨਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਆਗੂਆਂ ਨੇ ਇਕੱਠੇ ਹੁੰਦਿਆਂ ਆਖਿਆ ਹੈ ਕਿ ਇਸ ਤਰ੍ਹਾਂ ਦੀ ਬੇਹੂਦਗੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ , ਸੋਸ਼ਲ ਮੀਡੀਆ ਉੱਤੇ ਛਿੜੀ ਜੰਗ ਨੇ ਹੁਣ ਆਗੂਆਂ ਨੂੰ ਆਹਮੋ ਸਾਹਮਣੇ ਕਰ ਦਿੱਤਾ ਹੈ ਕਿਉਂਕਿ ਸਮਿਤ ਸਿੰਘ ਮਾਨ ਆਪਣੇ ਆਪ ਨੂੰ ਅਮਰਗੜ੍ਹ ਦਾ ਹਲਕਾ ਇੰਚਾਰਜ ਦੱਸਦੇ ਹਨ, ਜਦਕਿ ਮੈਂਬਰ ਪਾਰਲੀਮੈਂਟ ਡਾ.

ਅਜੀਤ ਡੈਸਕ 14-09-2026
ਅਮਰਗੜ੍ਹ, ਅਹਿਮਦਗੜ੍ਹ , 13 ਸਤੰਬਰ ( ਸੁਖਜਿੰਦਰ ਸਿੰਘ ਝੱਲ , ਸੁਖਜੀਤ ਸਿੰਘ ਖੇੜਾ)- ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਕਾਂਗਰਸੀ ਆਗੂਆਂ ਵਿਚਕਾਰ ਸਿਆਸਤ ਦੀ ਲੜਾਈ ਹੁਣ ਘਮਸਾਣ ਰੂਪ ਅਖਤਿਆਰ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਸਾਲ 2022 ਵਿੱਚ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਥੇ ਚੋਣ ਲੜਨ ਵਾਲੇ ਉਮੀਦਵਾਰ ਸਮਿਤ ਸਿੰਘ ਮਾਨ ਵਲੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਹਨ, ਜਿਸ ਦੇ ਵਿਰੋਧ ’ਚ ਅਮਰਗੜ੍ਹ ਨਾਲ ਸੰਬੰਧਿਤ ਕਾਂਗਰਸੀ ਬਲਾਕ ਪ੍ਰਧਾਨਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਆਗੂਆਂ ਨੇ ਇਕੱਠੇ ਹੁੰਦਿਆਂ ਆਖਿਆ ਹੈ ਕਿ ਇਸ ਤਰ੍ਹਾਂ ਦੀ ਬੇਹੂਦਗੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ , ਸੋਸ਼ਲ ਮੀਡੀਆ ਉੱਤੇ ਛਿੜੀ ਜੰਗ ਨੇ ਹੁਣ ਆਗੂਆਂ ਨੂੰ ਆਹਮੋ ਸਾਹਮਣੇ ਕਰ ਦਿੱਤਾ ਹੈ ਕਿਉਂਕਿ ਸਮਿਤ ਸਿੰਘ ਮਾਨ ਆਪਣੇ ਆਪ ਨੂੰ ਅਮਰਗੜ੍ਹ ਦਾ ਹਲਕਾ ਇੰਚਾਰਜ ਦੱਸਦੇ ਹਨ, ਜਦਕਿ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਦਾ ਕਹਿਣਾ ਹੈ ਕਿ ਵਿਧਾਨ ਸਭਾ ਹਲਕਾ ਅਮਰਗੜ੍ਹ ਅੰਦਰ ਕਾਂਗਰਸ ਪਾਰਟੀ ਨੇ ਕਿਸੇ ਨੂੰ ਹਲਕਾ ਇੰਚਾਰਜ ਥਾਪਿਆ ਹੀ ਨਹੀਂ । ਕੁੱਪ ਕਲਾਂ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਉਪ ਪ੍ਰਧਾਨ ਸਰਪੰਚ ਹਾਜੀ ਸਗੀਰ ਮੁਹੰਮਦ ਦਹਿਲੀਜ਼, ਯੂਥ ਆਗੂ ਪ੍ਰੀਤਪਾਲ ਸਿੰਘ ਰੂਬਲ ਨਾਰੀਕੇ, ਬਲਾਕ ਪ੍ਰਧਾਨ ਰੁਪਿੰਦਰ ਪਿੰਦੂ, ਬਲਾਕ ਪ੍ਰਧਾਨ ਨਿਰਮਲਜੀਤ ਸਿੰਘ ਜਿ ਲ੍ਹਾ ਪਰਿਸ਼ਦ ਮੈਂਬਰ ਸਮੇਤ ਹਲਕੇ ਦੇ ਕਈ ਕਾਂਗਰਸੀ ਆਗੂਆਂ ਨੇ ਆਖਿਆ ਕਿ ਪਾਰਟੀ ਅੰਦਰ ਮਿਹਨਤ ਨਾਲ ਰੁਤਬਾ ਮਿਲਦਾ ਹੈ ਨਾ ਕਿ ਇਹ ਫੋਟੋ ਸੈਸ਼ਨਾ ਨਾਲ ਕੋਈ ਪ੍ਰਾਪਤੀ ਹੁੰਦੀ ਹੈ ਕਿਉਂਕਿ ਪਿਛਲੇ ਕਰੀਬ ਸਾਢੇ ਚਾਰ ਸਾਲਾਂ ਤੋਂ ਸਮਿਤ ਸਿੰਘ ਮਾਨ ਨੇ ਕਿਸੇ ਵਰਕਰ ਦੀ ਸਾਰ ਨਹੀਂ ਲਈ, ਜਦ ਕੇ ਵਿਧਾਨ ਸਭਾ ਦੀ ਚੋਣ ਲੜਨ ਕਰਕੇ ਉਹਨਾਂ ਦਾ ਇਹ ਫਰਜ਼ ਬਣਦਾ ਸੀ ਕਿ ਉਹ ਵਰਕਰਾਂ ਦੇ ਹਰ ਇੱਕ ਦੁੱਖ ਸੁੱਖ ਦਾ ਸਾਥੀ ਬਣਦੇ । ਕਾਂਗਰਸੀ ਆਗੂਆਂ ਨੇ ਆਖਿਆ ਕਿ ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਚੋਣ ਮੁਹਿੰਮ ਦੌਰਾਨ ਵੀ ਸਮਿਤ ਮਾਨ ਕਿਤੇ ਨਜ਼ਰ ਨਹੀਂ ਆਏ । ਇਸ ਮੌਕੇ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ ਸਾਬਕਾ ਚੇਅਰਮੈਨ, ਰੁਪਿੰਦਰ ਸਿੰਘ ਪਿੰਦੂ ਬਲਾਕ ਪ੍ਰਧਾਨ ਅਹਿਮਦਗੜ੍ਹ ਦਿਹਾਤੀ, ਪ੍ਰੀਤਪਾਲ ਸਿੰਘ ਰੂਬਲ ਨਾਰੀਕੇ ਯੂਥ ਕਾਂਗਰਸ ਜਨਰਲ ਸੱਕਤਰ, ਤਜਿੰਦਰ ਸਿੰਘ ਬਬਲੂ ਪ੍ਰਧਾਨ ਯੂਥ ਕਾਂਗਰਸ ਅਮਰਗੜ੍ਹ, ਨਿਰਮਲਜੀਤ ਸਿੰਘ ਢੀਂਡਸਾ ਬਲਾਕ ਪ੍ਰਧਾਨ ਅਮਰਗੜ੍ਹ, ਕਮਲ ਕੰਗਣਵਾਲ ਜਿਲਾ ਕਮੇਟੀ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ (ਐਸ ਸੀ) ਡਿਪਾਰਟਮੇਂਟ, ਪ੍ਰਿੰਸ ਜੋਸ਼ੀ ਵਾਈਸ ਪ੍ਰਧਾਨ ਅਮਰਗੜ੍ਹ ਕੌਂਸਲ, ਵਿਕਾਸ ਟੰਡਨ ਵਿੱਕੀ ਐਮ ਸੀ (ਸਾਬਕਾ ਪ੍ਰਧਾਨ ਨਗਰ ਕੌਂਸਲਰ ਅਹਿਮਦਗੜ੍ਹ), ਕਮਿਕਰ ਰਾਮ ਐਮ ਸੀ ਅਹਿਮਦਗੜ੍ਹ, ਸੰਦੀਪ ਬੱਧਣ ਐਮ ਸੀ ਅਹਿਮਦਗੜ੍ਹ, ਰਾਕੇਸ਼ ਸ਼ਾਹੀ ਸਾਬਕਾ ਐਮ ਸੀ ਅਹਿਮਦਗੜ੍ਹ, ਜਗਦੇਵ ਸਿੰਘ, ਹਰਪ੍ਰੀਤ ਸਿੰਘ ਪੰਚਾਇਤ ਮੈਂਬਰ ਬਾਗੜੀਆਂ ਆਦਿ ਹਾਜ਼ਰ ਸਨ । ਇਸ ਸਬੰਧੀ ਜਦੋਂ ਸਮਿਤ ਸਿੰਘ ਮਾਨ ਨਾਲ ਸੰਪਰਕ ਕਰਨ ਦੀ ਵਾਰ ਵਾਰ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ ।
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਜੀਵਨ ਗਰਗ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਦੀਵਾਨ ਹਾਲ ਦਾ ਲੈਂਟਰ 17 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।