ਚੰਗਾਲੀਆਂ ਨੇੜੇ ਡਰੇਨ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਕਤਲ ਦਾ ਮਾਮਲਾ ਦਰਜ ਦੁਬਈ ’ਚ ਬੈਸਟ ਰੇਡਰ ਬਣੇ ਕਬੱਡੀ ਖਿਡਾਰੀ ਮਨਦੀਪ ਸਿੰਘ ਠੁੱਲੀਵਾਲ ਦਾ ਪਿੰਡ ਪੁੱਜਣ ’ਤੇ ਭਰਵਾਂ ਸਵਾਗਤ
ਮਹਿਲ ਕਲਾਂ, 21 ਨਵੰਬਰ (ਅਵਤਾਰ ਸਿੰਘ ਅਣਖੀ)–ਦੁਬਈ ਵਿਖੇ ਹੋਏ ਕਬੱਡੀ ਟੂਰਨਾਮੈਂਟ ਦੌਰਾਨ ‘ਬੈੱਸਟ ਰੇਡਰ’ ਦਾ ਖ਼ਿਤਾਬ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕਰਨ ਵਾਲੇ ਨੌਜਵਾਨ ਕਬੱਡੀ ਖਿਡਾਰੀ ਮਨਦੀਪ ਸਿੰਘ ਠੁੱਲੀਵਾਲ ਦਾ ਅੱਜ ਆਪਣੇ ਜੱਦੀ ਪਿੰਡ ਠੁੱਲੀਵਾਲ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਪਿੰਡ ਵਾਸੀਆਂ ਨੇ ਢੋਲ-ਢਮੱਕਿਆਂ ਦੀ ਗੂੰਜ ਨਾਲ ਖੁੱਲ੍ਹੀ ਜੀਪ ਵਿਚ ਜੇਤੂ ਜਲੂਸ ਕੱਢਦਿਆਂ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ।
ਅਜੀਤ ਡੈਸਕ
22-11-2026