-ਮਾਮਲਾ ਮੋਹਨਜੀਤ ਸਿੰਘ ਸ਼ੇਰੋਂ ਨਾਲ ਹੋਈ ਕੁੱਟਮਾਰ ਦਾ-
ਭਾਜਪਾ ਆਗੂ ਦਮਨ ਬਾਜਵਾ ਨੇ ਕੌਮੀ ਮਨੁੱਖੀ ਅਧਿਕਾਰੀ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਭੇਜੀਆ ਮੋਹਨਜੀਤ ਦੀਆਂ ਸ਼ਿਕਾਇਤਾਂ
ਸੰਗਰੂਰ, 6 ਸਤੰਬਰ (ਦਮਨਜੀਤ ਸਿੰਘ)- ਭਾਜਪਾ ਆਗੂ ਦਾਮਨ ਬਾਜਵਾ ਨੇ ਕਿਹਾ ਹੈ ਕਿ ਪਿੰਡ ਸ਼ੇਰੋਂ ਵਿੱਚ ਮੋਹਨਜੀਤ ਸਿੰਘ ਸ਼ੇਰੋਂ ਨਾਲ ਵਾਪਰੀ ਪੁਲਿਸ ਬੇਰਹਿਮੀ ਦੇ ਮਾਮਲੇ ਨੂੰ ਲੈ ਕੇ ਹੁਣ ਕੌਮੀ ਮਨੁੱਖ ਅਧਿਕਾਰੀ ਕਮਿਸ਼ਨ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਕੋਲ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਹਨਜੀਤ ਸਿੰਘ ਸ਼ੇਰੋਂ ਨੂੰ ਸਿਆਸੀ ਆਕਾਵਾਂ ਦੇ ਇਸ਼ਾਰੇ ’ਤੇ ਪੁਲਿਸ ਵੱਲੋਂ ਘਸੀਟ ਕੇ ਲਿਜਾਣ ਤੋਂ ਲੈ ਕੇ ਮੋਹਨਜੀਤ ਨਾਲ ਕਥਿਤ ਤੌਰ ਤੇ ਕੀਤੇ ਗਏ ਗੈਰ ਮਨੁੱਖੀ ਤਸ਼ੱਦਦ ਤੱਕ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
ਸ
ਸਮਾਜ ਸੇਵੀਆਂ ਅਤੇ ਰਾਜਨੀਤਕ ਵਿਰੋਧੀਆਂ ਨੇ ਲਿਆ ਸਰਕਾਰ ਨੂੰ ਨਿਸ਼ਾਨੇ ’ਤੇ
07-09-2026
ਸੰਗਰੂਰ, 6 ਸਤੰਬਰ (ਦਮਨਜੀਤ ਸਿੰਘ)- ਭਾਜਪਾ ਆਗੂ ਦਾਮਨ ਬਾਜਵਾ ਨੇ ਕਿਹਾ ਹੈ ਕਿ ਪਿੰਡ ਸ਼ੇਰੋਂ ਵਿੱਚ ਮੋਹਨਜੀਤ ਸਿੰਘ ਸ਼ੇਰੋਂ ਨਾਲ ਵਾਪਰੀ ਪੁਲਿਸ ਬੇਰਹਿਮੀ ਦੇ ਮਾਮਲੇ ਨੂੰ ਲੈ ਕੇ ਹੁਣ ਕੌਮੀ ਮਨੁੱਖ ਅਧਿਕਾਰੀ ਕਮਿਸ਼ਨ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਕੋਲ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਹਨਜੀਤ ਸਿੰਘ ਸ਼ੇਰੋਂ ਨੂੰ ਸਿਆਸੀ ਆਕਾਵਾਂ ਦੇ ਇਸ਼ਾਰੇ ’ਤੇ ਪੁਲਿਸ ਵੱਲੋਂ ਘਸੀਟ ਕੇ ਲਿਜਾਣ ਤੋਂ ਲੈ ਕੇ ਮੋਹਨਜੀਤ ਨਾਲ ਕਥਿਤ ਤੌਰ ਤੇ ਕੀਤੇ ਗਏ ਗੈਰ ਮਨੁੱਖੀ ਤਸ਼ੱਦਦ ਤੱਕ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਨੂੰ ਵੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਦਾਮਨ ਬਾਜਵਾ ਨੇ ਕਿਹਾ ਕਿ ਦੋਵੇਂ ਅਰਜ਼ੀਆਂ ਮੋਹਨਜੀਤ ਸਿੰਘ ਸ਼ੇਰੋਂ ਖੁਦ ਸ਼ਿਕਾਇਤਕਰਤਾ ਵਜੋਂ ਦੇ ਰਹੇ ਹਨ ਤਾਂ ਜੋ ਮਾਮਲੇ ਦੀ ਸਿੱਧੀ ਅਤੇ ਨਿਰਪੱਖ ਸੁਣਵਾਈ ਹੋ ਸਕੇ। ਉਨ੍ਹਾਂ ਕਿਹਾ, “ਅਸੀਂ ਮੋਹਨਜੀਤ ਸਿੰਘ ਸ਼ੇਰੋਂ ਨੂੰ ਇਨਸਾਫ਼ ਮਿਲਣ ਤੱਕ ਤੱਕ ਲੜਾਂਗੇ। ਦਾਮਨ ਬਾਜਵਾ ਨੇ ਕਿਹਾ ਕਿ ਇਹ ਲੜਾਈ ਉਸ ਬੇਰਹਿਮ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਸਦੇ ਉਨ੍ਹਾਂ ਆਗੂਆਂ ਵਿਰੁੱਧ ਵੀ ਹੈ ਜੋ ਤਾਕਤ ਅਤੇ ਪੁਲਿਸੀਆ ਜ਼ੋਰ ਦੇ ਸਹਾਰੇ ਹਰ ਆਮ ਨਾਗਰਿਕ ਦੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹਨ। ਇਸ ਮੌਕੇ ਹਰਮਨ ਦੇਵ ਗੱਗੀ ਬਾਜਵਾ ਅਤੇ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਵੀ ਮੌਜੂਦ ਸਨ।