01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਜੰਗੀਰ ਸਿੰਘ ਕਿੰਗਰਾ ਠੱਠੀ ਭਾਈ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ

ਠੱਠੀ ਭਾਈ, 31 ਅਕਤੂਬਰ (ਜਗਰੂਪ ਸਿੰਘ ਮਠਾੜੂ)- ਕਾਂਗਰਸ ਪਾਰਟੀ ਦੇ ਕਿਸਾਨ ਸੈੱਲ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਗੁਰਲਾਭ ਸਿੰਘ ਕਿੰਗਰਾ ਠੱਠੀ ਭਾਈ ਦੇ ਸਤਿਕਾਰਯੋਗ ਪਿਤਾ ਅਤੇ ਯੂਥ ਆਗੂ ਮਨਿੰਦਰਪਾਲ ਸਿੰਘ ਕਿੰਗਰਾ ਦੇ ਦਾਦਾ ਸਵਰਗੀ ਜੰਗੀਰ ਸਿੰਘ ਕਿੰਗਰਾ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਠੱਠੀ ਭਾਈ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਪਾਠ ਦੇ ਭੋਗ ਪਾਏ ਗਏ ਅਤੇ ਭਾਈ ਇਕਬਾਲ ਸਿੰਘ ਲੰਗੇਆਣੇ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ।

ਅਜੀਤ ਡੈਸਕ 01-11-2026
ਠੱਠੀ ਭਾਈ, 31 ਅਕਤੂਬਰ (ਜਗਰੂਪ ਸਿੰਘ ਮਠਾੜੂ)- ਕਾਂਗਰਸ ਪਾਰਟੀ ਦੇ ਕਿਸਾਨ ਸੈੱਲ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਗੁਰਲਾਭ ਸਿੰਘ ਕਿੰਗਰਾ ਠੱਠੀ ਭਾਈ ਦੇ ਸਤਿਕਾਰਯੋਗ ਪਿਤਾ ਅਤੇ ਯੂਥ ਆਗੂ ਮਨਿੰਦਰਪਾਲ ਸਿੰਘ ਕਿੰਗਰਾ ਦੇ ਦਾਦਾ ਸਵਰਗੀ ਜੰਗੀਰ ਸਿੰਘ ਕਿੰਗਰਾ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਠੱਠੀ ਭਾਈ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਪਾਠ ਦੇ ਭੋਗ ਪਾਏ ਗਏ ਅਤੇ ਭਾਈ ਇਕਬਾਲ ਸਿੰਘ ਲੰਗੇਆਣੇ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਬਲਾਕ ਸੰਮਤੀ ਬਾਘਾ ਪੁਰਾਣਾ ਦੇ ਸਾਬਕਾ ਚੇਅਰਮੈਨ ਗੁਰਚਰਨ ਸਿੰਘ ਚੀਦਾ, ਕਾਂਗਰਸੀ ਆਗੂ ਐਡਵੋਕੇਟ ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ, ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ, ਕਿਸਾਨ ਸੈੱਲ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਗੁਰਬੀਰ ਸਿੰਘ ਗੋਗਾ, ਕਾਂਗਰਸੀ ਆਗੂ ਬਾਬਾ ਜਗਸੀਰ ਸਿੰਘ ਕਾਲੇਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ ਅਤੇ ਗਿਆਨੀ ਮਾ. ਚਰਨ ਸਿੰਘ ਆਦਿ ਵੱਖ-ਵੱਖ ਬੁਲਾਰਿਆਂ ਨੇ ਸਵਰਗੀ ਜੰਗੀਰ ਸਿੰਘ ਕਿੰਗਰਾ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਉਨ੍ਹਾਂ ਨੂੰ ਸਤਿਕਾਰਯੋਗ ਸ਼ਖਸੀਅਤ ਅਤੇ ਪਰਿਵਾਰਕ ਕਦਰਾਂ-ਕੀਮਤਾਂ ਨੂੰ ਸਮਝਣ ਵਾਲੇ ਇਨਸਾਨ ਵਜੋਂ ਯਾਦ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਿਸੇ ਵੀ ਪਰਿਵਾਰ ਦੇ ਬਜ਼ੁਰਗ ਉਸ ਦੀ ਅਨਮੋਲ ਪੂੰਜੀ ਹੁੰਦੇ ਹਨ ਅਤੇ ਉਨ੍ਹਾਂ ਵਲੋਂ ਦਿੱਤੇ ਸੰਸਕਾਰ ਤੇ ਸਿੱਖਿਆਵਾਂ ਹਮੇਸ਼ਾ ਪਰਿਵਾਰ ਦਾ ਮਾਰਗ ਦਰਸ਼ਨ ਕਰਦੀਆਂ ਰਹਿੰਦੀਆਂ ਹਨ। ਸ਼ਰਧਾਂਜਲੀ ਸਮਾਗਮ ’ਚ ਕਾਂਗਰਸੀ ਆਗੂ ਕੁਲਵੰਤ ਸਿੰਘ ਮਲੂਕਾ ਸਮਾਧ ਭਾਈ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਵਾਂਦਰ, ਸੁਖਚਰਨ ਸਿੰਘ ਛਿੰਦਾ ਸਾਬਕਾ ਚੇਅਰਮੈਨ, ਗੁਰਚੇਤ ਸਿੰਘ ਢਿੱਲੋਂ ਸੀਨੀਅਰ ਅਕਾਲੀ ਆਗੂ ਬਰਗਾੜੀ, ਦਰਸ਼ਨ ਸਿੰਘ ਬਰਾੜ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਸੁਖਾਨੰਦ, ਬੋਹੜ ਸਿੰਘ ਚੀਮਾ ਸੰਮਤੀ ਮੈਂਬਰ, ਬਲਤੇਜ ਸਿੰਘ ਭਾਈ, ਰੇਸ਼ਮ ਸਿੰਘ ਮਠਾੜੂ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਪ੍ਰਿੰਸੀਪਲ ਗੁਰਸੇਵਕ ਸਿੰਘ ਚਾਨੀ, ਸਰਕਲ ਪ੍ਰਧਾਨ ਹਰਜਿੰਦਰ ਸਿੰਘ ਜਿੰਦਾ ਸੰਧੂ ਸੁਖਾਨੰਦ, ਨਾਹਰ ਸਿੰਘ ਸੈਕਟਰੀ ਸੁਖਾਨੰਦ, ਦਵਿੰਦਰ ਸਿੰਘ ਬਲਾਕ ਪ੍ਰਧਾਨ ਸਮਾਲਸਰ, ਗੁਰਪ੍ਰੀਤ ਸਿੰਘ ਸਰਪੰਚ ਮੰਗੇਵਾਲਾ, ਜਗਜੀਤ ਸਿੰਘ ਮੰਗੇਵਾਲਾ, ਹਰਦੀਸ਼ ਸਿੰਘ ਸੇਖਾ ਸਾਬਕਾ ਬਲਾਕ ਪ੍ਰਧਾਨ, ਹੈਪੀ ਬਰਾੜ ਮੱਲ੍ਹਕੇ, ਬੋਹੜ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਸੂਬੇਦਾਰ ਬਲਦੇਵ ਸਿੰਘ ਸੁਖਾਨੰਦ, ਕਿਸਾਨ ਆਗੂ ਰਵੀ ਮੌੜ, ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਸਰਪੰਚ ਠੱਠੀ ਭਾਈ, ਸੀਨੀਅਰ ਆਗੂ ਭਾਈ ਬਘੇਲ ਸਿੰਘ ਖੋਖਰ, ਭਾਈ ਸ਼ਮਸ਼ੇਰ ਸਿੰਘ ਖੋਖਰ, ਜਸਵੰਤ ਸਿੰਘ ਸਿੱਧੂ ਸੇਖਾ ਕਲਾਂ, ਮਨਜੀਤ ਸਿੰਘ, ਗੁਰਦੇਵ ਸਿੰਘ ਸਰਪੰਚ ਕੋਠੇ ਸਮਾਲਸਰ, ਰਾਜਾ ਸਿੰਘ ਸਰਪੰਚ ਸਮਾਲਸਰ, ਜਗਜੀਤ ਸਿੰਘ, ਜੁਗਰਾਜ ਸਿੰਘ ਤੋਂ ਇਲਾਵਾ ਠੱਠੀ ਭਾਈ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਅਤੇ ਵਰਕਰਾਂ ਸਮੇਤ ਵੱਖ-ਵੱਖ ਪਿੰਡਾਂ ਤੋਂ ਪੁੱਜੀਆਂ ਅਨੇਕਾਂ ਸ਼ਖਸੀਅਤਾਂ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਆਲ ਇੰਡੀਆ ਕਿਸਾਨ ਸੈੱਲ ਦੇ ਰਾਸ਼ਟਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ, ਗਿਆਨ ਸਾਗਰ ਪਬਲਿਕ ਸਕੂਲ ਠੱਠੀ ਭਾਈ ਵਲੋਂ ਭੇਜੇ ਗਏ ਸ਼ੋਕ ਸੰਦੇਸ਼ ਵੀ ਪੜ੍ਹੇ ਗਏ।
ਪਿਛਲੀ ਖ਼ਬਰ ਟੀ.ਐਲ.ਐਫ. ਸਕੂਲ ਵਿਚ ਡਾ. ਜੀ.ਡੀ. ਗੁਪਤਾ ਦਾ ਪ੍ਰੇਰਨਾਦਾਇਕ ਸੈਸ਼ਨ ਆਯੋਜਿਤ ਅਗਲੀ ਖ਼ਬਰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਮਿਲੀ ਤੀਜੀ ਵਾਰ ਟਿਕਟ ਨੇ ਵਿਕਾਸ ਕਾਰਜਾਂ ’ਤੇ ਲਾਈ ਮੋਹਰ-ਪ੍ਰਧਾਨ ਮਨਦੀਪ ਸਿੰਘ ਮਾਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।