26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਅੱਜ ਭੋਗ ’ਤੇ ਵਿਸ਼ੇਸ਼ : ਕਾਮਰੇਡ ਦਰਸ਼ਨ ਸਿੰਘ ਮਿਸ਼ਰੀ ਵਾਲਾ

ਮੋਗਾ, 26 ਨਵੰਬਰ- ਕਾਮਰੇਡ ਦਰਸ਼ਨ ਸਿੰਘ ਮਿਸ਼ਰੀ ਵਾਲਾ ਦਾ ਜਨਮ 10 ਨਵੰਬਰ 1939 ਨੂੰ ਪਿੰਡ ਕਾਹਨਾ (ਪਾਕਿਸਤਾਨ) ’ਚ ਪਿਤਾ ਵੀਰ ਸਿੰਘ ਧਾਲੀਵਾਲ ਦੇ ਗ੍ਰਹਿ ਮਾਤਾ ਰੂਪ ਕੌਰ ਦੀ ਕੁੱਖੋਂ ਹੋਇਆ। ਆਪ ਨੇ ਪ੍ਰਾਇਮਰੀ ਤੱਕ ਵਿੱਦਿਆ ਨਾਨਕੇ ਪਿੰਡ ਝਬਾਲ ਵਿਚ ਪ੍ਰਾਪਤ ਕੀਤੀ।

ਕੁਲਵੰਤ ਸਿੰਘ ਰਾਊਕੇ ਦੇ ਭਰਾਤਾ ਮਹਾਂ ਸਿੰਘ ਰਾਊਕੇ ਅਤੇ ਸਮੁੱਚੀ ਇਕਾਈ ਵਲੋਂ ਨਵੇਂ ਸਾਥੀਆਂ ਦਾ ਸਵਾਗਤ ਕਰਦੇ ਹੋਏ। ਤਸਵੀਰ : ਕਾਠਪਾਲ 27-11-2026
ਮੋਗਾ, 26 ਨਵੰਬਰ- ਕਾਮਰੇਡ ਦਰਸ਼ਨ ਸਿੰਘ ਮਿਸ਼ਰੀ ਵਾਲਾ ਦਾ ਜਨਮ 10 ਨਵੰਬਰ 1939 ਨੂੰ ਪਿੰਡ ਕਾਹਨਾ (ਪਾਕਿਸਤਾਨ) ’ਚ ਪਿਤਾ ਵੀਰ ਸਿੰਘ ਧਾਲੀਵਾਲ ਦੇ ਗ੍ਰਹਿ ਮਾਤਾ ਰੂਪ ਕੌਰ ਦੀ ਕੁੱਖੋਂ ਹੋਇਆ। ਆਪ ਨੇ ਪ੍ਰਾਇਮਰੀ ਤੱਕ ਵਿੱਦਿਆ ਨਾਨਕੇ ਪਿੰਡ ਝਬਾਲ ਵਿਚ ਪ੍ਰਾਪਤ ਕੀਤੀ। ਇਸ ਤੋਂ ਬਾਅਦ ਮਿਸ਼ਰੀ ਵਾਲਾ ਵਿਚ ਆ ਕੇ ਸਰਕਾਰੀ ਹਾਈ ਸਕੂਲ ਫਿਰੋਜ਼ਸ਼ਾਹ ਤੋਂ ਦਸਵੀਂ ਦੀ ਪ੍ਰੀਖਿਆ ਪਹਿਲੇ ਦਰਜੇ ‘ਤੇ ਰਹਿ ਕੇ ਪਾਸ ਕੀਤੀ। ਐਫ.ਐਸ.ਸੀ. ਨਾਨ ਮੈਡੀਕਲ ਆਰ.ਐਸ.ਡੀ. ਕਾਲਜ ਫ਼ਿਰੋਜ਼ਪੁਰ ਤੋਂ ਪਹਿਲੇ ਦਰਜੇ ਵਿਚ ਪਾਸ ਕੀਤੀ। ਐਫ.ਐਸ.ਸੀ. ਪਾਸ ਕਰਦਿਆਂ ਹੀ ਉਨ੍ਹਾਂ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਵਾਸਤੇ ਆਫ਼ਰ ਮਿਲੀ ਪਰ ਉਨ੍ਹਾਂ ਨੇ ਨੌਕਰੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਕਾਮਰੇਡ ਅਜੀਤ ਸਿੰਘ ਸੰਧੂ ਜਿਹੜੇ ਮੈਸੀ ਫਰਗੂਸਨ ਟਰੈਕਟਰ ਏਜੰਸੀ ਦੇ ਮੈਨੇਜਰ ਸਨ, ਉਹ ਇਲਾਕੇ ਵਿਚ ਕੰਮ ਦੇ ਨਾਲ-ਨਾਲ ਨੌਜਵਾਨਾਂ ਵਿਚ ਖੱਬੇ ਪੱਖੀ ਵਿਚਾਰਾਂ ਦਾ ਪ੍ਰਚਾਰ ਕਰਦੇ ਸਨ। ਸਿੱਟੇ ਵਜੋਂ ਕਾਮਰੇਡ ਦਰਸ਼ਨ ਸਿੰਘ, ਗੁਰਦਿੱਤ ਸਿੰਘ, ਲਛਮਣ ਸਿੰਘ ਤੇ ਹੋਰ ਸਾਥੀਆਂ ਨੇ ਇਨ੍ਹਾਂ ਦਾ ਕਾਫ਼ੀ ਪ੍ਰਭਾਵ ਕਬੂਲਿਆ। ਇਸ ਪ੍ਰਭਾਵ ਅਧੀਨ ਹੀ ਉਹ ਕਮਿਊਨਿਸਟ ਵਿਚਾਰਧਾਰਾ ਵੱਲ ਖਿੱਚੇ ਗਏ। ਸੰਨ 1965 ਵਿਚ ਉਨ੍ਹਾਂ ਦਾ ਵਿਆਹ ਦਲਜੀਤ ਕੌਰ ਵਾਸੀ ਪਿੰਡ ਸ਼ਿਮਰੇ ਵਾਲਾ ਨਾਲ ਹੋਇਆ। ਸੰਨ 1972 ਵਿਚ ਕਾਮਰੇਡ ਦਰਸ਼ਨ ਸਿੰਘ ਪਿੰਡ ਮਿਸ਼ਰੀ ਵਾਲਾ ਦੇ ਸਰਪੰਚ ਬਣੇ। ਕਾਲਜ ਦੀ ਪੜ੍ਹਾਈ ਖ਼ਤਮ ਕਰਨ ਮਗਰੋਂ ਮਿਸ਼ਰੀ ਵਾਲਾ ਨੇ ਪਾਰਟੀ ਦੇ ਬੰਦੀ ਮੋਰਚਾ, ਜੇਲ੍ਹ ਭਰੋ ਅੰਦੋਲਨ ਤੇ ਸੱਤਿਆਗ੍ਰਹਿ ਵਰਗੇ ਅੰਦੋਲਨ ਵਿਚ ਮਿਸਾਲੀ ਰੋਲ ਅਦਾ ਕੀਤਾ। ਕਾਮਰੇਡ ਦਰਸ਼ਨ ਸਿੰਘ ਮਿਸ਼ਰੀ ਵਾਲਾ ਸਾਰਾ ਜੀਵਨ ਲੋਕ ਸੇਵਾ, ਪਾਰਟੀ ਦੀ ਸੇਵਾ ਤੇ ਪਾਰਟੀ ਵਲੋਂ ਉਲੀਕੇ ਗਏ ਸੰਘਰਸ਼ਾਂ ਨੂੰ ਸਮਰਪਿਤ ਰਹੇ। ਸੰਘਰਸ਼ਾਂ ਦੇ ਸਮੇਂ ਦੌਰਾਨ ਆਪ ਬਿਮਾਰ ਰਹਿਣ ਲੱਗ ਪਏ। ਇਲਾਜ ਲਈ ਗੁਰੂ ਰਾਮਦਾਸ ਮੈਡੀਕਲ ਹਸਪਤਾਲ ਅੰਮ੍ਰਿਤਸਰ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਆਪ ਨੂੰ ਕੈਂਸਰ ਹੋਣ ਬਾਰੇ ਦੱਸਿਆ। ਪਿਛਲੇ ਚਾਰ ਸਾਲਾਂ ਤੋਂ ਸਖ਼ਤ ਬਿਮਾਰ ਹੋਣ ‘ਤੇ ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਦੀ ਪੂਰੀ ਸੇਵਾ ਸੰਭਾਲ ਕੀਤੀ। ਆਪ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ 27 ਨਵੰਬਰ ਦਿਨ ਸ਼ੁੱਕਰਵਾਰ ਨੂੰ 12 ਤੋਂ 1 ਵਜੇ ਤੱਕ ਗੁਰਦੁਆਰਾ ਦਸਮੇਸ਼ ਨਗਰ ਗਲੀ ਨੰਬਰ 3 ਅੰਮ੍ਰਿਤ ਸਰ ਰੋਡ ਮੋਗਾ ਵਿਖੇ ਹੋਵੇਗੀ। — ਸੁਰਿੰਦਰਪਾਲ ਸਿੰਘ
ਪਿਛਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਸਮਾਧ ਭਾਈ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਦੀ ਖੇਡਾਂ ਵਤਨ ਪੰਜਾਬ ਦੀਆਂ 2026 ’ਚ ਸ਼ਾਨਦਾਰ ਪ੍ਰਾਪਤੀ ਦੋ ਹੋਣਹਾਰ ਖਿਡਾਰੀਆਂ ਨੇ ਸਕੂਲ ਅਤੇ ਮੋਗਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।