16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪਿੰਡ ਫੂਲੇਵਾਲਾ ’ਚ ਸਵੇਰ ਸਮੇਂ ਸਰਕਾਰੀ ਬੱਸ ਨਾ ਰੁਕਣ ਕਾਰਨ ਸਵਾਰੀਆਂ ਪ੍ਰੇਸ਼ਾਨ

ਬਾਘਾ ਪੁਰਾਣਾ, 14 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਨੂੰ ਸਰਕਾਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਪਰ ਸਬੰਧਿਤ ਵਿਭਾਗ ਦੇ ਮੁਲਾਜ਼ਮ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੇ ਹਨ। ਇਹ ਪ੍ਰਗਟਾਵਾ ਪਿੰਡ ਫੂਲੇਵਾਲਾ ਦੇ ਸਮਾਜ ਸੇਵੀ ਆਗੂ ਜੱਸਾ ਸਿੰਘ ਸਰਪੰਚ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਬੱਸ ਸਟੈਂਡ ‘ਤੇ ਸਰਕਾਰੀ ਬੱਸ ਨਾ ਰੁਕਣ ਦੀ ਸਮੱਸਿਆ ਬਾਰੇ ਰੋਸ ਪ੍ਰਗਟ ਕਰਦਿਆਂ ਕੀਤਾ।

ਅਜੀਤ ਡੈਸਕ 15-09-2026
ਬਾਘਾ ਪੁਰਾਣਾ, 14 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਨੂੰ ਸਰਕਾਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਪਰ ਸਬੰਧਿਤ ਵਿਭਾਗ ਦੇ ਮੁਲਾਜ਼ਮ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੇ ਹਨ। ਇਹ ਪ੍ਰਗਟਾਵਾ ਪਿੰਡ ਫੂਲੇਵਾਲਾ ਦੇ ਸਮਾਜ ਸੇਵੀ ਆਗੂ ਜੱਸਾ ਸਿੰਘ ਸਰਪੰਚ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਬੱਸ ਸਟੈਂਡ ‘ਤੇ ਸਰਕਾਰੀ ਬੱਸ ਨਾ ਰੁਕਣ ਦੀ ਸਮੱਸਿਆ ਬਾਰੇ ਰੋਸ ਪ੍ਰਗਟ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਨੇ ਔਰਤਾਂ ਨੂੰ ਮੁਫ਼ਤ ਸਰਕਾਰੀ ਬੱਸ ਸਹੂਲਤ ਦਿੱਤੀ ਹੋਈ ਹੈ, ਪਰ ਪਿੰਡ ਫੂਲੇਵਾਲਾ ਵਿਖੇ ਕੋਈ ਵੀ ਸਰਕਾਰੀ ਬੱਸ ਰੁਕਦੀ ਨਹੀ ਅਤੇ ਸਵਾਰੀਆਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਵੇਰ ਸਮੇਂ ਸਰਕਾਰੀ ਬੱਸ ਦਾ ਪਹਿਲਾਂ ਟਾਈਮ ਹੈ ਅਤੇ ਉਸ ਸਮੇਂ ਪਿੰਡ ‘ਚੋਂ ਅਨੇਕਾਂ ਵਿਦਿਆਰਥੀਆਂ, ਆਮ ਲੋਕਾਂ ਨੇ ਡਿਊਟੀ ਅਤੇ ਦੂਰ ਦੁਰਾਡੇ ਕੰਮਾਂ ਲਈ ਜਾਣਾ ਹੁੰਦਾ ਹੈ, ਪਰ ਸਰਕਾਰੀ ਬੱਸ ਨਾ ਰੁਕਣ ਕਾਰਨ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਰਕਾਰੀ ਬੱਸ ਨਵੇਂ ਪੁਲ ਰਾਹੀ ਬਿਨਾਂ ਰੁਕੇ ਲੰਘ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੱਸਿਆ ਸਬੰਧੀ ਸਬੰਧਿਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਲਿਖਤੀ ਬੇਨਤੀ ਵੀ ਕੀਤੀ ਗਈ ਹੈ। ਪਰ ਬੱਸ ਨਾ ਰੁਕਣ ਦੀ ਸਮੱਸਿਆ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਇਸ ਮੌਕੇ ਸਰਪੰਚ ਜੱਸਾ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਰਕਾਰੀ ਬੱਸ ਪਿੰਡ ਫੂਲੇਵਾਲਾ ਵਿਖੇ ਨਾ ਰੋਕੀ ਗਈ ਤਾਂ ਸਰਕਾਰੀ ਬੱਸਾਂ ਦਾ ਘਿਰਾਓ ਕੀਤਾ ਜਾਵੇਗਾ। ਜਿੱਥੇ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪਿੰਡ ਮਾਣੂੰਕੇ ਦੇ ਨੌਜਵਾਨਾਂ ਨੇ ਸਵੇਰ ਸਮੇਂ ਬੱਸ ਨਾ ਰੁਕਣ ਦੀ ਸਮੱਸਿਆ ਨੂੰ ਲੈ ਕੇ ਸਵੇਰ ਸਮੇਂ ਸਰਕਾਰੀ ਬੱਸ ਦਾ ਘਿਰਾਓ ਕੀਤਾ ਸੀ ਅਤੇ ਉਸ ਸਮੇਂ ਬੱਸ ਦੇ ਡਰਾਈਵਰ ਨੇ ਮਾਣੂੰਕੇ ਦੀ ਗ੍ਰਾਮ ਪੰਚਾਇਤ ਨੂੰ ਦੱਸਿਆ ਕਿ ਸਵੇਰ ਸਮੇਂ ਸਵਾਰੀ ਜ਼ਿਆਦਾ ਹੁੰਦੀ ਹੈ ਅਤੇ ਬੱਸ ‘ਚ ਥਾਂ ਨਾ ਹੋਣ ਕਾਰਨ ਕਿਸੇ ਸਵਾਰੀ ਦੇ ਬੱਸ ‘ਚੋਂ ਡਿੱਗਣ ਦੇ ਖ਼ਤਰੇ ਨੂੰ ਲੈ ਕੇ ਬੱਸ ਨਹੀ ਰੋਕੀ ਜਾਂਦੀ ।
ਪਿਛਲੀ ਖ਼ਬਰ ਕੇਂਦਰ ਸਰਕਾਰ ਨਵਾਂ ਬੀਜ ਬਿੱਲ ਲਿਆਉਣ ਤੋਂ ਗੁਰੇਜ਼ ਕਰੇ, ਨਹੀਂ ਤਾਂ ਕਿਸਾਨ ਸੰਘਰਸ਼ ਲਈ ਤਿਆਰ-ਭੁਪਿੰਦਰ ਸਿੰਘ ਦੌਲਤਪੁਰਾ ਅਗਲੀ ਖ਼ਬਰ ਬੀ.ਕੇ.ਯੂ. ਏਕਤਾ ਉਗਰਾਹਾਂ ਵਲੋਂ ਡੀ.ਸੀ. ਦਫ਼ਤਰ ਸਾਹਮਣੇ ਧਰਨਾ 15ਵੇਂ ਦਿਨ ਵੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।