26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਨੂਰ ਏ ਕਰਵਾ ਪ੍ਰੀ ਕਰਵਾ ਫ਼ਿਸਟਾ ਵਲੋਂ ਪ੍ਰੋਗਰਾਮ ਦਾ ਆਯੋਜਨ ਤਿਉਹਾਰ ਰਲ ਕੇ ਮਨਾਉਣ ਨਾਲ ਆਪਸੀ ਸਾਂਝਾ ਹੋਰ ਮਜ਼ਬੂਤ ਹੁੰਦੀਆਂ-ਡਾ. ਮਾਲਤੀ ਧੀਰ

ਕੋਟ ਈਸੇ ਖਾਂ, 25 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਨੂਰ ਏ ਕਰਵਾ ਪ੍ਰੀ ਕਰਵਾ ਫ਼ਿਸਟਾ ਵਲੋਂ ਸ਼ਾਹੀ ਹਵੇਲੀ ਵਿਖੇ ਕਰਵਾ ਤਿਉਹਾਰ ਨਾਲ ਸਬੰਧਿਤ ਇਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈ ਕੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ।

ਅਜੀਤ ਡੈਸਕ 26-10-2026
ਕੋਟ ਈਸੇ ਖਾਂ, 25 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਨੂਰ ਏ ਕਰਵਾ ਪ੍ਰੀ ਕਰਵਾ ਫ਼ਿਸਟਾ ਵਲੋਂ ਸ਼ਾਹੀ ਹਵੇਲੀ ਵਿਖੇ ਕਰਵਾ ਤਿਉਹਾਰ ਨਾਲ ਸਬੰਧਿਤ ਇਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈ ਕੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ। ਇਸ ਪ੍ਰੋਗਰਾਮ ਦੇ ਆਯੋਜਨ ਵਿਚ ਡਾ. ਮਾਲਤੀ ਧੀਰ ਅਤੇ ਡਾ. ਅਮਿਤਾ ਗੁਲਾਟੀ ਦਾ ਮੁੱਖ ਸਹਿਯੋਗ ਰਿਹਾ। ਪ੍ਰੋਗਰਾਮ ਦੌਰਾਨ ਕਰਵਾ ਤਿਉਹਾਰ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਕਈ ਦਿਲਚਸਪ ਅਤੇ ਮਨੋਰੰਜਕ ਗੇਮਾਂ ਵਿਚ ਭਾਗ ਲੈਣ ਵਾਲੀਆਂ ਔਰਤਾਂ ਨੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਆਪਣੀ ਸ਼ਮੂਲੀਅਤ ਦਰਜ ਕਰਵਾਈ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਜੇਤੂ ਰਹੀਆਂ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਮਾਲਤੀ ਧੀਰ ਧਰਮ ਪਤਨੀ ਸਚਿਨ ਧੀਰ ਪ੍ਰਧਾਨ ਨਗਰ ਪੰਚਾਇਤ ਨੇ ਕਿਹਾ ਕਿ ਕਰਵੇ ਦੇ ਤਿਉਹਾਰ ਮੌਕੇ ਜਿੱਥੇ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀ ਹੈ, ਉੱਥੇ ਹੀ ਇਸ ਤਿਉਹਾਰ ਮੌਕੇ ਔਰਤਾਂ ਇਕੱਠੀਆਂ ਹੋ ਕੇ ਤਿਉਹਾਰ ਦੀਆਂ ਖ਼ੁਸ਼ੀਆਂ ਵੀ ਸਾਂਝੀਆਂ ਕਰਦੀਆਂ ਹਨ। ਇਸ ਪ੍ਰੋਗਰਾਮ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਔਰਤਾਂ ਲਈ ਮਨੋਰੰਜਨ, ਆਪਸੀ ਖ਼ੁਸ਼ੀਆਂ ਸਾਂਝੀਆਂ ਕਰਨ ਦਾ ਇਕ ਵਧੀਆ ਉਪਰਾਲਾ ਹਨ ਅਤੇ ਔਰਤਾਂ ਨੂੰ ਇਕੱਠੇ ਹੋ ਕੇ ਖ਼ੁਸ਼ੀਆਂ ਮਨਾਉਣ ਤੇ ਆਪਣੀ ਸਭਿਆਚਾਰਕ ਵਿਰਾਸਤ ਨਾਲ ਜੁੜਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦੇ ਹਨ। ਅੰਤ ਵਿਚ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਡਾ. ਮਾਲਤੀ ਧੀਰ ਅਤੇ ਡਾ. ਅਮਿਤਾ ਗੁਲਾਟੀ ਵਲੋਂ ਪੁੱਜੀਆਂ ਸਮੂਹ ਔਰਤਾਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਪੰਜਾਬ ਦੀ ਬਿਹਤਰੀ ਲਈ ਕਾਂਗਰਸ ਦੀ ਸਰਕਾਰ ਲਿਆਉਣਾ ਜ਼ਰੂਰੀ-ਬਲਰਾਮ ਸ਼ਰਮਾ ਬੱਬੀ ਅਗਲੀ ਖ਼ਬਰ ਸਰਾਂ ਇਮੀਗ੍ਰੇਸ਼ਨ ਨਿਹਾਲ ਸਿੰਘ ਵਾਲਾ ਵਲੋਂ ਕੈਨੇਡਾ ਦੇ ਵਿਜ਼ਟਰ ਵੀਜ਼ੇ ਲਗਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।