ਵਿਧਾਇਕ ਲਾਡੀ ਢੋਸ ਦੀ ਅਗਵਾਈ ’ਚ ਹਲਕਾ ਧਰਮਕੋਟ ਤਰੱਕੀ ਦੀਆਂ ਲੀਹਾਂ ’ਤੇ-ਸਰਪੰਚ ਸੋਨੂੰ ਨਿਹਾਲਗੜ੍ਹ
ਕੋਟ ਈਸੇ ਖਾਂ, 25 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਹਲਕਾ ਧਰਮਕੋਟ ਵਿਚ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਹਲਕੇ ਪ੍ਰਤੀ ਚੰਗੀ ਸੋਚ ਸਦਕਾ ਹਰ ਪਿੰਡ ਵਿਚ ਵਿਕਾਸ ਦੇ ਕੰਮ ਪੂਰੀ ਰਫ਼ਤਾਰ ਨਾਲ ਚੱਲ ਰਹੇ ਹਨ ਤੇ ਪਿੰਡਾਂ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਹ ਪ੍ਰਗਟਾਵਾ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਸਰਪੰਚ ਅਮਰਿੰਦਰ ਸਿੰਘ ਸੋਨੂੰ ਨਿਹਾਲਗੜ੍ਹ ਨੇ ਕਿਹਾ ਕਿ ਨੌਜਵਾਨਾਂ ਨੂੰ ਚੰਗੀ ਸਿਹਤ ਤੇ ਖੇਡਾਂ ਵਾਲੇ ਪਾਸੇ ਜੋੜਨ ਲਈ ਵਿਧਾਇਕ ਲਾਡੀ ਢੋਸ ਵਲੋਂ ਪਿੰਡਾਂ ਅੰਦਰ ਖੇਡ ਗਰਾਊਂਡਾਂ, ਜਿੰਮ ਤੇ ਹੋਰ ਸਹੂਲਤਾਂ ਲਈ ਪੰਚਾਇਤਾਂ ਦੇ ਰਾਹੀਂ ਵਧੀਆ ਕਾਰਜ ਕਰਵਾਏ ਜਾ ਰਹੇ ਹਨ।
ਵ
ਵਿਧਾਇਕ ਲਾਡੀ ਢੋਸ, ਸਰਪੰਚ ਸੋਨੂੰ ਨਿਹਾਲਗੜ੍ਹ
26-10-2026
ਕੋਟ ਈਸੇ ਖਾਂ, 25 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਹਲਕਾ ਧਰਮਕੋਟ ਵਿਚ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਹਲਕੇ ਪ੍ਰਤੀ ਚੰਗੀ ਸੋਚ ਸਦਕਾ ਹਰ ਪਿੰਡ ਵਿਚ ਵਿਕਾਸ ਦੇ ਕੰਮ ਪੂਰੀ ਰਫ਼ਤਾਰ ਨਾਲ ਚੱਲ ਰਹੇ ਹਨ ਤੇ ਪਿੰਡਾਂ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਹ ਪ੍ਰਗਟਾਵਾ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਸਰਪੰਚ ਅਮਰਿੰਦਰ ਸਿੰਘ ਸੋਨੂੰ ਨਿਹਾਲਗੜ੍ਹ ਨੇ ਕਿਹਾ ਕਿ ਨੌਜਵਾਨਾਂ ਨੂੰ ਚੰਗੀ ਸਿਹਤ ਤੇ ਖੇਡਾਂ ਵਾਲੇ ਪਾਸੇ ਜੋੜਨ ਲਈ ਵਿਧਾਇਕ ਲਾਡੀ ਢੋਸ ਵਲੋਂ ਪਿੰਡਾਂ ਅੰਦਰ ਖੇਡ ਗਰਾਊਂਡਾਂ, ਜਿੰਮ ਤੇ ਹੋਰ ਸਹੂਲਤਾਂ ਲਈ ਪੰਚਾਇਤਾਂ ਦੇ ਰਾਹੀਂ ਵਧੀਆ ਕਾਰਜ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪਿੰਡਾਂ ਦੀਆਂ ਲਿੰਕ ਸੜਕਾਂ ਲਈ ਵੀ ਵੱਡਾ ਸੁਧਾਰ ਹੋਇਆ ਹੈ ਤੇ ਕਈ ਸੜਕਾਂ 18 ਫੁੱਟੀ ਵੀ ਬਣਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਕਈ ਹੋਰ ਪਿੰਡਾਂ ਦੀਆਂ ਸੜਕਾਂ ਵੀ ਦਾ ਵੀ ਨਵੀਨੀਕਰਨ ਤੇ ਬਿਜਲੀ, ਪਾਣੀ, ਬੁਨਿਆਦੀ ਸਹੂਲਤਾਂ ਲਈ ਵਧੀਆ ਕੰਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੰਮ ਲਈ ਲੋੜ ਪੈਣ ‘ਤੇ ਕੋਈ ਵੀ ਬਾਸ਼ਿੰਦਾ ਜੇਕਰ ਵਿਧਾਇਕ ਕੋਲ ਕੰਮ ਲਈ ਪਹੁੰਚਦਾ ਹੈ ਤਾਂ ਉਹ ਬਿਨਾਂ ਕਿਸੇ ਪੱਖਪਾਤ ਦੇ ਕੰਮ ਕਰਵਾਉਂਦੇ ਹਨ ਤੇ ਸਰਕਾਰੀ ਭਲਾਈ ਯੋਜਨਾਵਾਂ ਦਾ ਵੀ ਲੋੜਵੰਦਾਂ ਨੂੰ ਵਧੀਆ ਲਾਭ ਮਿਲ ਰਿਹਾ ਹੈ। ਸੋਨੂੰ ਨਿਹਾਲਗੜ੍ਹ ਨੇ ਕਿਹਾ ਕਿ ਹਲਕੇ ਵਿਚ ਹਰ ਖੇਤਰ ‘ਚ ਹੋ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਆਮ ਲੋਕ ਵਿਧਾਇਕ ਲਾਡੀ ਢੋਸ ਦੀ ਕਾਰਜਸ਼ੈਲੀ ਤੋਂ ਪੂਰਨ ਖ਼ੁਸ਼ ਹਨ।