08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਬਰਜਿੰਦਰ ਸਿੰਘ ਮੱਖਣ ਬਰਾੜ, ਗੁਰਪ੍ਰੀਤ ਸਿੰਘ ਭੁੱਲਰ, ਹਰਮੇਲ ਸਿੰਘ ਰਾਜਪੂਤ

ਕੋਟ ਈਸੇ ਖਾਂ, 7 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-9 ਸਤੰਬਰ ਨੂੰ ਦਾਣਾ ਮੰਡੀ ਧਰਮਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਰੈਲੀ’ ਇਕੱਠ ਪੱਖੋਂ ਜਿੱਥੇ ਲਾ ਮਿਸਾਲ ਹੋਵੇਗੀ, ਉੱਥੇ ਹੀ ਵਿਰੋਧੀ ਪਾਰਟੀਆਂ ਜੋ ਲੋਕ ਹਿਤਾਂ ਲਈ ਕਾਰਜ ਕਰਨ ਦੀ ਬਜਾਏ ਬਿਆਨਬਾਜ਼ੀਆਂ ਤੱਕ ਹੀ ਸੀਮਤ ਰਹੀਆਂ, ਦੇ ਭੁਲੇਖੇ ਵੀ ਇਹ ਰੈਲੀ ਦੂਰ ਕਰੇਗੀ। ਇਸ ਰੈਲੀ ਵਿਚ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਸੀਨੀਅਰ ਆਗੂ ਪੁੱਜ ਰਹੇ ਹਨ ਉੱਥੇ ਹੀ ਹਲਕੇ ਦੀਆਂ ਵੱਖ-ਵੱਖ ਥਾਵਾਂ ਤੋਂ ਆਗੂ, ਵਰਕਰ ਪੁੱਜ ਰਹੇ ਹਨ, ਉੱਥੇ ਹੀ ਕੋਟ ਈਸੇ ਖਾਂ ਤੋਂ ਵੀ ਵੱਡੀ ਗਿਣਤੀ ਨਾਲ ਸ਼ਮੂਲੀਅਤ ਕੀਤੀ ਜਾਵੇਗੀ।

ਅਜੀਤ ਡੈਸਕ 08-09-2026
ਕੋਟ ਈਸੇ ਖਾਂ, 7 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-9 ਸਤੰਬਰ ਨੂੰ ਦਾਣਾ ਮੰਡੀ ਧਰਮਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਰੈਲੀ’ ਇਕੱਠ ਪੱਖੋਂ ਜਿੱਥੇ ਲਾ ਮਿਸਾਲ ਹੋਵੇਗੀ, ਉੱਥੇ ਹੀ ਵਿਰੋਧੀ ਪਾਰਟੀਆਂ ਜੋ ਲੋਕ ਹਿਤਾਂ ਲਈ ਕਾਰਜ ਕਰਨ ਦੀ ਬਜਾਏ ਬਿਆਨਬਾਜ਼ੀਆਂ ਤੱਕ ਹੀ ਸੀਮਤ ਰਹੀਆਂ, ਦੇ ਭੁਲੇਖੇ ਵੀ ਇਹ ਰੈਲੀ ਦੂਰ ਕਰੇਗੀ। ਇਸ ਰੈਲੀ ਵਿਚ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਸੀਨੀਅਰ ਆਗੂ ਪੁੱਜ ਰਹੇ ਹਨ ਉੱਥੇ ਹੀ ਹਲਕੇ ਦੀਆਂ ਵੱਖ-ਵੱਖ ਥਾਵਾਂ ਤੋਂ ਆਗੂ, ਵਰਕਰ ਪੁੱਜ ਰਹੇ ਹਨ, ਉੱਥੇ ਹੀ ਕੋਟ ਈਸੇ ਖਾਂ ਤੋਂ ਵੀ ਵੱਡੀ ਗਿਣਤੀ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਇਹ ਪ੍ਰਗਟਾਵਾ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਭੁੱਲਰ ਅਤੇ ਸ਼ਹਿਰੀ ਪ੍ਰਧਾਨ ਹਰਮੇਲ ਸਿੰਘ ਰਾਜਪੂਤ ਨੇ ਕਿਹਾ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ, ਜੋ ਪੰਜਾਬੀਆਂ ਦੇ ਭਲੇ ਲਈ ਸਭ ਤੋਂ ਵੱਧ ਕੰਮ ਕਰ ਚੁੱਕੀ ਹੈ ਤੇ ਅਕਾਲੀ ਦਲ ਦੀਆਂ ਸਰਕਾਰਾਂ ‘ਚ ਹੀ ਸਭ ਤੋਂ ਵੱਧ ਕਿਸਾਨਾਂ, ਵਪਾਰੀਆਂ, ਮਜ਼ਦੂਰਾਂ ਦੀ ਆਰਥਿਕਤਾ ਦਾ ਪੱਧਰ ਉੱਚਾ ਹੋਇਆ ਸੀ ਤੇ ਲੋੜਵੰਦਾਂ ਲਈ ਭਲਾਈ ਯੋਜਨਾਵਾਂ ਸਹੀ ਅਰਥਾਂ ਵਿੱਚ ਬਣੀਆਂ ਜਦਕਿ ਦੂਜੇ ਪਾਸੇ ਵਿਰੋਧੀਆਂ ਨੇ ਸਿਵਾਏ ਝੂਠੇ ਲਾਰਿਆਂ ਤੇ ਫੋਕੀ ਬਿਆਨਬਾਜ਼ੀ ਤੋਂ ਪੰਜਾਬੀਆਂ ਨੂੰ ਕੁਝ ਨਹੀਂ ਦਿੱਤਾ। ਹਲਕਾ ਧਰਮਕੋਟ ਦੀ ਗੱਲ ਕਰਦਿਆਂ ਆਗੂਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੱਦਵਾਰ ਆਗੂ ਅਤੇ ਜ਼ਿਲ੍ਹਾ ਮੋਗਾ ਤੇ ਖ਼ਾਸਕਰ ਹਲਕਾ ਧਰਮਕੋਟ ਵਿਚ ਵੱਡੀ ਪੱਧਰ ‘ਤੇ ਵਿਕਾਸ ਕਾਰਜਾਂ ‘ਚ ਆਪਣਾ ਯੋਗਦਾਨ ਪਾਉਣ ਵਾਲੇ ਮਰਹੂਮ ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਦੇ ਹੋਣਹਾਰ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਪੰਜਾਬ ਸਿਹਤ ਵਿਭਾਗ ਦੀ ਅਗਵਾਈ ‘ਚ ਹਲਕੇ ਦੇ ਆਗੂ ਵਰਕਰ ਪੂਰੀ ਇਕਜੁੱਟਤਾ ਤੇ ਤਨਦੇਹੀ ਨਾਲ ਜਥੇਬੰਦੀ ਲਈ ਕੰਮ ਕਰ ਰਹੇ ਹਨ ਤੇ ਲੋਕਾਂ ਦਾ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰੈਲੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਪਾਰਟੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇਗੀ।
ਪਿਛਲੀ ਖ਼ਬਰ ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ ਵਿਖੇ ਹੁਨਰ ਵਿਕਾਸ ਕੋਰਸਾਂ ਦਾ ਆਗਾਜ਼ ਅਗਲੀ ਖ਼ਬਰ ਕੈਲੇਫੋਰਨੀਆ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ ਵਿਚ ਗੱਡੇ ਝੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।