ਕੈਨੇਡਾ ਵਿਚ ਅਮਰੀਕ ਨਾਰੰਗ ਸਿਟੀ ਕੌਂਸਲਰ ਵਜੋਂ ਜੇਤੂ ਰਹਿਣ ’ਤੇ ਢੁੱਡੀਕੇ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ
ਅਜੀਤਵਾਲ, 19 ਅਕਤੂਬਰ (ਮਾਨ)-ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਨਾਲ ਸਬੰਧਿਤ ਐਬਸਫੋਰਡ (ਕੈਨੇਡਾ) ਵਿਚ ਅਮਰੀਕ ਨਾਰੰਗ ਦੇ ਸਿਟੀ ਕੌਂਸਲਰ ਵਜੋਂ ਜੇਤੂ ਰਹਿਣ ਤੇ ਢੁੱਡੀਕੇ ਨਿਵਾਸੀਆਂ ਵਿਚ ਬੇਹੱਦ ਖੁਸ਼ੀ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਤੇ ਪ੍ਰਸਿੱਧ ਕਾਰੋਬਾਰੀ ਬਲਦੇਵ ਬਾਵਾ ਨੇ ਦੱਸਿਆ ਕਿ ਅਮਰੀਕ ਨਾਰੰਗ ਐਬਸਫੋਰਡ ਬੇਰੀ ਫਾਰਮਿੰਗ ਦੇ ਕਿੰਗ ਵਜੋਂ ਜਾਣੇ ਜਾਂਦੇ ਗੁਰਮੇਲ ਨਾਰੰਗ ਦੇ ਹੋਣਹਾਰ ਸਪੁੱਤਰ ਹਨ ਜਿਨ੍ਹਾਂ ਨੇ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਜੇਤੂ ਰਹਿ ਕੇ ਆਪਣੇ ਪਰਿਵਾਰ ਅਤੇ ਪਿੰਡ ਢੁੱਡੀਕੇ ਦਾ ਨਾਂਅ ਰੌਸ਼ਨ ਕੀਤਾ ਹੈ।
ਅਜੀਤ ਡੈਸਕ
20-10-2026