ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਸਾਫ਼ਟਬਾਲ ਅਤੇ ਬੇਸਬਾਲ ਖਿਡਾਰੀਆਂ ਨੇ ਜ਼ਿਲ੍ਹਾ ਟੂਰਨਾਮੈਂਟ ਵਿਚ ਮਾਰੀਆਂ ਮੱਲਾਂ
ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ, ਨਾਮਵਰ ਅਤੇ ਉੱਚ ਪੱਧਰ ਦੀ ਗੁਣਾਤਮਿਕ ਸਿੱਖਿਆ ਲਈ ਜਾਣੀ ਜਾਂਦੀ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਖਿਡਾਰੀਆਂ ਨੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਸਾਫ਼ਟ ਬਾਲ ਅਤੇ ਜ਼ਿਲ੍ਹਾ ਬੇਸਬਾਲ ਸਕੂਲ ਖੇਡਾਂ ਵਿਚ ਮੱਲਾਂ ਮਾਰੀਆਂ। ਅੰਡਰ 14 ਲੜਕੇ, ਅੰਡਰ 19 ਲੜਕਿਆਂ ਨੇ ਜ਼ਿਲ੍ਹੇ ਵਿਚ ਤੀਸਰਾ ਸਥਾਨ ਹਾਸਲ ਕੀਤਾ।
ਨ
ਨੈਸ਼ਨਲ ਕਾਨਵੈਂਟ ਸਕੂਲ ਮੋਗਾ ਵਿਖੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਸਕੂਲ ਪ੍ਰਬੰਧਕ। ਅਜੀਤ ਤਸਵੀਰ
08-09-2026
ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ, ਨਾਮਵਰ ਅਤੇ ਉੱਚ ਪੱਧਰ ਦੀ ਗੁਣਾਤਮਿਕ ਸਿੱਖਿਆ ਲਈ ਜਾਣੀ ਜਾਂਦੀ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਖਿਡਾਰੀਆਂ ਨੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਸਾਫ਼ਟ ਬਾਲ ਅਤੇ ਜ਼ਿਲ੍ਹਾ ਬੇਸਬਾਲ ਸਕੂਲ ਖੇਡਾਂ ਵਿਚ ਮੱਲਾਂ ਮਾਰੀਆਂ। ਅੰਡਰ 14 ਲੜਕੇ, ਅੰਡਰ 19 ਲੜਕਿਆਂ ਨੇ ਜ਼ਿਲ੍ਹੇ ਵਿਚ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 14 ਲੜਕੇ ਅਭੈਪ੍ਰਤਾਪ, ਇੰਦਰਦੀਪ, ਪ੍ਰੀਤਇੰਦਰ, ਸੁਜਾਨ ਸਿੰਘ, ਅੰਡਰ 17 ਵਿਚ ਅਰਸ਼ਨੂਰ ਸਿੰਘ, ਹਰਦਿਆਲ ਸਿੰਘ, ਅੰਡਰ 19 ਵਿਚ ਹਰਸ਼ਿਤ, ਅਰਸ਼ਦੀਪ, ਅਰਵਿੰਦ ਜੋਸ਼ੀ ਰਾਜ ਪੱਧਰ ਮੁਕਾਬਲਿਆਂ ਲਈ ਚੁਣੇ ਗਏ। ਇਸੇ ਤਰ੍ਹਾਂ ਨਾਲ ਸਾਫ਼ਟ ਬਾਲ ਮੁਕਾਬਲਿਆਂ ਵਿਚ ਨੈਸ਼ਨਲ ਕਾਨਵੈਂਟ ਸਕੂਲ ਦੀਆਂ ਅੰਡਰ 19 ਲੜਕੀਆਂ ਨੇ ਦੂਸਰਾ ਸਥਾਨ ਹਾਸਲ ਕੀਤਾ। ਅੰਡਰ 17 ਲੜਕੀਆਂ ਨੇ ਵੀ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 17 ਗੀਤਇੰਦਰਪਾਲ ਕੌਰ, ਅੰਡਰ 19 ਵਿਚ ਖ਼ੁਸ਼ਪ੍ਰੀਤ ਕੌਰ, ਪਰਨੀਤ ਕੌਰ, ਅਦਿਤੀ, ਦਮਨਜੋਤ ਕੌਰ ਰਾਜ ਪੱਧਰ ਮੁਕਾਬਲਿਆਂ ਲਈ ਚੁਣੀਆਂ ਗਈਆਂ। ਬੇਸਬਾਲ ਅੰਡਰ 19 ਲੜਕਿਆਂ ਨੇ ਵੀ ਕਾਂਸੀ ਮੈਡਲ ਜਿੱਤਿਆ ਅਤੇ ਹਰਸ਼ਿਤ, ਆਯੂਸ਼, ਤੇਜਪ੍ਰਤਾਪ, ਯੁਵਰਾਜ ਰਾਜ ਪੱਧਰ ਲਈ ਚੁਣੇ ਗਏ। ਅੰਡਰ 14 ਲੜਕਿਆਂ ਵਿਚ ਜਸਪ੍ਰੀਤ ਸਿੰਘ, ਅਰਮਿੰਦਰ ਰਾਜ ਪੱਧਰ ਮੁਕਾਬਲਿਆਂ ਲਈ ਚੁਣੇ ਗਏ। ਅੰਡਰ 17 ਲੜਕਿਆਂ ਵਿਚ ਹਰਮਨ ਸਿੰਘ, ਗੁਰਸ਼ਾਨ ਸਿੰਘ ਰਾਜ ਪੱਧਰ ਮੁਕਾਬਲਿਆਂ ਲਈ ਚੁਣੇ ਗਏ। ਬੇਸਬਾਲ ਅੰਡਰ 17 ਲੜਕੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਪ੍ਰਭਜੋਤ ਕੌਰ, ਲਪਕ ਰਾਜ ਪੱਧਰ ਮੁਕਾਬਲਿਆਂ ਲਈ ਚੁਣੀਆਂ ਗਈਆਂ ਅਤੇ ਅੰਡਰ 19 ਲੜਕੀਆਂ ਨੇ ਐਸ.ਡੀ. ਗਰਲਜ਼ ਪਬਲਿਕ ਸਕੂਲ ਮੋਗਾ ਨੂੰ 30-17 ਸਕੋਰ ਨਾਲ ਹਰਾ ਕੇ ਫਸਵੇਂ ਮੁਕਾਬਲੇ ਵਿਚ ਤੀਸਰਾ ਸਥਾਨ ਹਾਸਲ ਕੀਤਾ ਅਤੇ ਪ੍ਰਭਜੋਤ ਕੌਰ, ਹਰਮਨਦੀਪ ਕੌਰ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੀਆਂ ਗਈਆਂ। ਇਸ ਤਰ੍ਹਾਂ ਨਾਲ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ 28 ਖਿਡਾਰੀ ਬੇਸਬਾਲ ਅਤੇ ਸਾਫ਼ਟ ਬਾਲ ਪੰਜਾਬ ਸਟੇਟ ਲਈ ਚੁਣੇ ਗਏ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ ਸਾਬਕਾ ਐਗਜ਼ੈਕਟਿਵ ਮੈਜਿਸਟ੍ਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਨੈਸ਼ਨਲ ਕਾਨਵੈਂਟ ਸਕੂਲ ਨੂੰ ਫੈਪ ਅਵਾਰਡ ਨਾਲ ਨਿਵਾਜਿਆ ਗਿਆ ਅਤੇ ਹਿੰਦੁਸਤਾਨ ਵਿਚ 16ਵਾਂ ਰੈਂਕ ਪ੍ਰਾਪਤ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਕੂਲ ਦੇ ਬਹੁਤ ਸਾਰੇ ਬੱਚੇ ਅਲੱਗ-ਅਲੱਗ ਯੂਨੀਵਰਸਿਟੀਆਂ ਵਿਚ ਟਾਪਰਜ਼ ਬਣ ਚੁੱਕੇ ਹਨ। ਪ੍ਰਿੰਸੀਪਲ ਅੰਬਿਕਾ ਦਾਨੀ ਨੇ ਮਿਹਨਤੀ ਡੀ.ਪੀ.ਈ. ਸਤਵੀਰ ਕੌਰ, ਕੋਚ ਸਾਹਿਬਾਨ, ਮਾਤਾ-ਪਿਤਾ, ਹੋਣਹਾਰ ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਇਸ ਸਫਲਤਾ ‘ਤੇ ਵਧਾਈ ਦਿੱਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਹਰਲੀਨ ਕੌਰ, ਚੇਅਰਮੈਨ ਪਰਮਵੀਰ ਸਿੰਘ, ਕੋਆਰਡੀਨੇਟਰ ਇੰਦਰ ਪ੍ਰਤਾਪ ਸਿੰਘ ਤੇ ਡਾ. ਦੀਪਿਕਾ ਦਾਨੀ ਉੱਘੀ ਸਾਇੰਸਦਾਨੀ ਨੇ ਵੀ ਜੇਤੂਆਂ ਨੂੰ ਵਧਾਈ ਦਿੱਤੀ।