19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਦੁਸ਼ਹਿਰੇ ਮੌਕੇ ਲੁਧਿਆਣਾ ਦੇ ਇਤਿਹਾਸਿਕ ਦਰੇਸੀ ਗਰਾਊਂਡ ਵਿਚ ਚਿੱਟੇ ਰੂਪੀ ਰਾਵਣ ਦਾ ਪੁਤਲਾ ਫੂਕਣਗੇ ਅਮਿਤ ਸ਼ਾਹ

ਲੁਧਿਆਣਾ, 19 ਅਕਤੂਬਰ (ਰੂਪੇਸ਼ ਕੁਮਾਰ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਸ਼ਹਿਰੇ ਮੌਕੇ ਲੁਧਿਆਣਾ ਦੇ....

ਅਜੀਤ ਡੈਸਕ 19-10-2026

ਲੁਧਿਆਣਾ, 19 ਅਕਤੂਬਰ (ਰੂਪੇਸ਼ ਕੁਮਾਰ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਸ਼ਹਿਰੇ ਮੌਕੇ ਲੁਧਿਆਣਾ ਦੇ ਇਤਿਹਾਸਿਕ ਦਰੇਸੀ ਮੈਦਾਨ ਵਿਚ ਚਿੱਟੇ ਰੂਪੀ ਰਾਵਣ ਦਾ ਪੁਤਲਾ ਫੂਕਣਗੇ। ਕੱਲ ਇਕ ਰੋਜ਼ਾ ਪੰਜਾਬ ਫੇਰੀ ਦੌਰਾਨ ਅਮਿਤ ਸ਼ਾਹ ਮਾਨਸਾ ਵਿਖੇ ਬੀਤੇ ਦਿਨੀਂ ਨਸ਼ੇ ਦਾ ਵਿਰੋਧ ਕਰਨ ਤੇ ਕਤਲ ਕੀਤੇ ਗਏ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਿਕ ਮੈਂਬਰਾਂ ਨਾਲ ਮਿਲਣਗੇ। ਇਸ ਤੋਂ ਇਲਾਵਾ, ਉਹ ਸੰਗਰੂਰ ਅਤੇ ਗੁਰਦਾਸਪੁਰ ਦਾ ਦੌਰਾ ਕਰਕੇ ਨਸ਼ੇ ਦੇ ਸ਼ਿਕਾਰ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। 

ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਭਾਜਪਾ ਇੰਚਾਰਜ ਸਤੀਸ਼ ਪੁੰਨੀਆ, ਪੰਜਾਬ ਭਾਜਪਾ ਦੇ ਕੈਸ਼ੀਅਰ ਅਤੇ ਲੁਧਿਆਣਾ ਸੈਂਟਰਲ ਦੇ ਹਲਕਾ ਇੰਚਾਰਜ ਗੁਰਦੇਵ ਸ਼ਰਮਾ ਦੇਬੀ ਅਤੇ ਹੋਰ ਸੀਨੀਅਰ ਭਾਜਪਾ ਆਗੂਆਂ ਵਲੋਂ ਦਰੇਸੀ ਮੈਦਾਨ ਦਾ ਦੌਰਾ ਕੀਤਾ ਗਿਆ। ਅਮਿਤ ਸ਼ਾਹ ਦੀ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦੇਰ ਰਾਤ ਤੱਕ ਪੁਲਿਸ ਅਤੇ ਪ੍ਰਸ਼ਾਸਨ ਦੇ ਆਲਾ ਅਫਸਰ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ। 

 

ਪਿਛਲੀ ਖ਼ਬਰ ਸੀ.ਜੇ.ਪੀ. ਆਗੂਆਂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਦੀ ਨਿਆਂਇਕ ਹਿਰਾਸਤ ਵਧੀ ਅਗਲੀ ਖ਼ਬਰ ਢਿੱਲਵਾਂ ਪੁਲਿਸ ਵਲੋਂ 15 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਰ ਸਮੇਤ ਕਾਬੂ