ਰੋਟਰੀ ਕਲੱਬ ਮੋਗਾ ਸਿਟੀ ਨੇ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ
ਮੋਗਾ, 6 ਸਤੰਬਰ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਵਲੋਂ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਗਈ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਕਥਾ ਕੀਰਤਨ ਸਰਵਨ ਕੀਤਾ ਅਤੇ ਭਾਈ ਚਰਨ ਸਿੰਘ ਹੈੱਡ ਗ੍ਰੰਥੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਹੁਕਮਨਾਮਾ ਭਾਈ ਭੋਲਾ ਸਿੰਘ ਨੇ ਲਿਆ।
ਅਜੀਤ ਡੈਸਕ
07-09-2026