ਲੁਧਿਆਣਾ ਸਟੇਸ਼ਨ ’ਤੇ ਕੰਮਕਾਜ ਦੇ ਚਲਦੇ ਅੰਮ੍ਰਿਤਸਰ ਆਉਣ-ਜਾਣ ਵਾਲੀਆਂ ਰੇਲਗੱਡੀਆਂ ਰਹਿਣਗੀਆਂ ਪ੍ਰਭਾਵਿਤ
ਅੰਮ੍ਰਿਤਸਰ, 22 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਲੁਧਿਆਣਾ ਰੇਲਵੇ ਸਟੇਸ਼ਨ ’ਤੇ ਨਾਨ ਇੰਟਰਲਾਕਿੰਗ ਤੇ ਪ੍ਰੀ ਨਾਨ ਇੰਟਰਲਾਕਿੰਗ ਦੇ ਕੰਮਕਾਜ ਦੇ ਚੱਲਦੇ ਅੰਮ੍ਰਿਤਸਰ ਆਉਣ-ਜਾਣ ਵਾਲੀਆਂ ਰੇਲਗੱਡੀਆਂ ਪ੍ਰਭਾਵਿਤ ਰਹਿਣਗੀਆਂ । ਇਸ ਸੰਬੰਧੀ ਫਿਰੋਜ਼ਪੁਰ ਡਿਵੀਜ਼ਨ ਨੇ ਪ੍ਰਭਾਵਿਤ ਰਹਿਣ ਵਾਲੀਆਂ ਗੱਡੀਆਂ ਦੀ ਇਕ ਸੂਚੀ ਵੀ ਜਾਰੀ ਕੀਤੀ ਹੈ ਤਾਂ ਜੋ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।
ਅੰਮ੍ਰਿਤਸਰ, 22 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਲੁਧਿਆਣਾ ਰੇਲਵੇ ਸਟੇਸ਼ਨ ’ਤੇ ਨਾਨ ਇੰਟਰਲਾਕਿੰਗ ਤੇ ਪ੍ਰੀ ਨਾਨ ਇੰਟਰਲਾਕਿੰਗ ਦੇ ਕੰਮਕਾਜ ਦੇ ਚੱਲਦੇ ਅੰਮ੍ਰਿਤਸਰ ਆਉਣ-ਜਾਣ ਵਾਲੀਆਂ ਰੇਲਗੱਡੀਆਂ ਪ੍ਰਭਾਵਿਤ ਰਹਿਣਗੀਆਂ । ਇਸ ਸੰਬੰਧੀ ਫਿਰੋਜ਼ਪੁਰ ਡਿਵੀਜ਼ਨ ਨੇ ਪ੍ਰਭਾਵਿਤ ਰਹਿਣ ਵਾਲੀਆਂ ਗੱਡੀਆਂ ਦੀ ਇਕ ਸੂਚੀ ਵੀ ਜਾਰੀ ਕੀਤੀ ਹੈ ਤਾਂ ਜੋ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਜਾਣਕਾਰੀ ਮੁਤਾਬਕ ਰੇਲਗੱਡੀ ਨੰਬਰ-64552/51 ਛੇਹਟਰਾ-ਲੁਧਿਆਣਾ-ਛੇਹਰਟਾ, ਰੇਲਗੱਡੀ ਨੰਬਰ-12412/11 ਅੰਮ੍ਰਿਤਸਰ-ਚੰਡੀਗੜ੍ਹ-ਅੰਮ੍ਰਿਤਸਰ, ਰੇਲਗੱਡੀ ਨੰਬਰ-14505 ਅੰਮ੍ਰਿਤਸਰ-ਨੰਗਲ ਡੈਮ-ਅੰਮ੍ਰਿਤਸਰ, ਰੇਲਗੱਡੀ ਨੰਬਰ-14618 ਅੰਮ੍ਰਿਤਸਰ-ਪੂਰਨੀਆ ਕੋਰਟ, ਰੇਲਗੱਡੀ ਨੰਬਰ-12054/53 ਅੰਮ੍ਰਿਤਸਰ-ਹਰਿਦੁਆਰ-ਅੰਮ੍ਰਿਤਸਰ, ਰੇਲਗੱਡੀ ਨੰਬਰ-14680 ਅੰਮ੍ਰਿਤਸਰ-ਦਿੱਲੀ 6 ਤੋਂਂ 8 ਜਨਵਰੀ ਤੱਕ, 14679 ਦਿੱਲੀ-ਅੰਮ੍ਰਿਤਸਰ 6 ਤੋਂਂ 7 ਜਨਵਰੀ ਤੱਕ ਅਤੇ ਰੇਲਗੱਡੀ ਨੰਬਰ-14617 ਪੂਰਨੀਆ ਕੋਰਟ ਅੰਮ੍ਰਿਤਸਰ 8 ਤੋਂ 10 ਜਨਵਰੀ ਤੱਕ ਰੱਦ ਰਹੇਗੀ। ਇਸੇ ਤਰ੍ਹਾਂ ਗੱਡੀ ਨੰਬਰ-14720 ਅੰਮ੍ਰਿਤਸਰ-ਬਿਕਾਨੇਰ 1 ਅਤੇ 8 ਜਨਵਰੀ ਨੂੰ ਜਲੰਧਰ ਸਿਟੀ, ਲੁਧਿਆਣਾ, ਫਿਰੋਜ਼ਪੁਰ ਰਸਤੇ, ਗੱਡੀ ਨੰਬਰ-11057 ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ-ਅੰਮ੍ਰਿਤਸਰ 20 ਨਵੰਬਰ ਅਤੇ 6 ਜਨਵਰੀ ਨੂੰ ਰਾਜਪੁਰਾ, ਸਰਹਿੰਦ, ਲੁਧਿਆਣਾ ਦੇ ਰਸਤੇ, ਗੱਡੀ ਨੰਬਰ-11058 ਅੰਮ੍ਰਿਤਸਰ-ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ 22 ਤੋਂਂ 24 ਨਵੰਬਰ, 15 ਤੇ 29 ਦਸੰਬਰ ਅਤੇ 8 ਜਨਵਰੀ ਨੂੰ ਲੁਧਿਆਣਾ, ਸਰਹਿੰਦ, ਰਾਜਪੁਰਾ ਦੇ ਰਸਤੇ, ਗੱਡੀ ਨੰਬਰ-19611 ਅਜਮੇਰ-ਅੰਮ੍ਰਿਤਸਰ 31 ਦਸੰਬਰ ਤੇ 2 ਜਨਵਰੀ ਨੂੰ ਫਿਰੋਜਪੁਰ, ਲੁਧਿਆਣਾ, ਜਲੰਧਰ ਸਿਟੀ ਦੇ ਰਸਤੇ, ਗੱਡੀ ਨੰਬਰ-19612 ਅੰਮ੍ਰਿਤਸਰ-ਅਜਮੇਰ 7 ਜਨਵਰੀ ਨੂੰ ਜਲੰਧਰ ਸਿਟੀ, ਲੁਧਿਆਣਾ, ਫਿਰੋਜਪੁਰ ਦੇ ਰਸਤੇ, ਗੱਡੀ ਨਬਰ-19613, 14 ਦਸੰਬਰ ਨੂੰ ਹਿਸਾਰ, ਹਾਨਸੀ, ਰੋਹਤਕ, ਪਾਣੀਪਤ, ਅੰਬਾਲਾ ਕੈਂਟ ਦੇ ਰਸਤੇ ਚੱਲੇਗੀ। ਇਸ ਤੋਂਂ ਇਲਾਵਾ ਗੱਡੀ ਨੰਬਰ-12926 ਅੰਮ੍ਰਿਤਸਰ-ਬਾਂਦਰਾ ਟਰਮੀਨਸ 6 ਤੋਂ 8 ਜਨਵਰੀ ਤੱਕ 2 ਘੰਟੇ 40 ਮਿੰਟ ਦੇਰੀ ਨਾਲ, ਗੱਡੀ ਨੰਬਰ-15708 ਅੰਮ੍ਰਿਤਸਰ-ਕਟਿਹਾਰ 6 ਤੋਂਂ 8 ਜਨਵਰੀ 3 ਘੰਟੇ ਦੇਰੀ ਨਾਲ, ਗੱਡੀ ਨੰਬਰ-22488 ਅੰਮ੍ਰਿਤਸਰ-ਦਿੱਲੀ 6 ਤੇ 7 ਜਨਵਰੀ ਨੂੰ 2 ਘੰਟੇ ਦੇਰੀ ਨਾਲ, ਗੱਡੀ ਨੰਬਰ-11058 ਅੰਮ੍ਰਿਤਸਰ-ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ 6 ਤੋਂਂ 8 ਜਨਵਰੀ ਤੱਕ 1 ਘੰਟਾ 50 ਮਿੰਟ ਦੇਰੀ ਨਾਲ, ਗੱਡੀ ਨੰਬਰ-12508 ਅੰਮ੍ਰਿਤਸਰ-ਨਿਊ ਜਲਪਾਈਗੁੜੀ 8 ਜਨਵਰੀ ਨੂੰ 2 ਘੰਟੇ ਦੇਰੀ ਨਾਲ, ਗੱਡੀ ਨੰਬਰ-12422 ਅੰਮ੍ਰਿਤਸਰ-ਨਾਂਦੇੜ 23 ਨਵੰਬਰ ਨੂੰ 20 ਮਿੰਟ ਅਤੇ 28 ਦਸੰਬਰ ਨੂੰ 40 ਮਿੰਟ ਦੇਰੀ ਨਾਲ ਰਵਾਨਾ ਹੋਵੇਗੀ।