22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

‘ਭਾਜਪਾ ਅਤੇ ਆਰ.ਐਸ.ਐਸ. ਅਸੱਭਿਅਕ, ਲਾਲਚੀ, ਜਾਤੀਵਾਦੀ ਅਤੇ ਮਰਦ-ਪ੍ਰਧਾਨ ਸੋਚ ਵਾਲੇ’-ਰਾਹੁਲ

ਨਵੀਂ ਦਿੱਲੀ, 22 ਨਵੰਬਰ (ਪੀ. ਟੀ.

ਅਜੀਤ ਡੈਸਕ 23-11-2026
ਨਵੀਂ ਦਿੱਲੀ, 22 ਨਵੰਬਰ (ਪੀ. ਟੀ. ਆਈ.)-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਅਤੇ ਆਰ.ਐਸ.ਐਸ. “ਅਸੱਭਿਅਕ, ਲਾਲਚੀ, ਜਾਤੀਵਾਦੀ ਅਤੇ ਮਰਦ-ਪ੍ਰਧਾਨ ਸੋਚ ਵਾਲੇ” ਹਨ, ਜਿੰਨ੍ਹਾਂ ਨੂੰ ਸਾਡੀਆਂ ਅਧਿਆਤਮਿਕ ਅਤੇ ਧਾਰਮਿਕ ਪਰੰਪਰਾਵਾਂ ਦੀ ਬਿਲਕੁਲ ਵੀ ਸਮਝ ਨਹੀਂ ਹੈ। ਉਨ੍ਹਾਂ ਨੇ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦੇ ‘ਅਰਧਨਾਰੀਸ਼ਵਰ’ ਰੂਪ ਨੂੰ ਦਰਸਾਉਂਦੀ ਇੱਕ ਮੂਰਤੀ ਦੀ ਤਸਵੀਰ ਸਾਂਝੀ ਕਰਦਿਆਂ ਇਹ ਗੱਲ ਕਹੀ। ਗਾਂਧੀ ਦੀ ਇਹ ਟਿੱਪਣੀ ਉਸ ਘਟਨਾ ਦੇ ਕੁਝ ਦਿਨਾਂ ਬਾਅਦ ਆਈ ਹੈ, ਜਦੋਂ ਉਨ੍ਹਾਂ ਨੂੰ ਆਪਣੀ ਮਾਤਾ ਸੋਨੀਆ ਗਾਂਧੀ ਦੀ ਜੀਵਨੀ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਦੇ ਉਦਘਾਟਨੀ ਸਮਾਗਮ ਦੌਰਾਨ ਦਿੱਤੇ ਗਏ ਇਸ ਬਿਆਨ, “ਖਾਣਾ ਖਾਣ ਵੇਲੇ ਮੰਮੀ, ਪਾਪਾ ਦੀ ਗੋਦ ਵਿਚ ਬੈਠੀ ਹੁੰਦੀ ਸੀ” ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।ਗਾਂਧੀ ਨੇ ‘ਐਕਸ’ ‘ਤੇ ਲਿਖਿਆ, “ਜਿੰਨਾ ਡੂੰਘਾਈ ਨਾਲ ਮੈਂ ਭਾਰਤੀ ਅਧਿਆਤਮਿਕ ਅਤੇ ਧਾਰਮਿਕ ਪਰੰਪਰਾਵਾਂ ਨੂੰ ਸਮਝਦਾ ਹਾਂ, ਓਨਾ ਹੀ ਇਹ ਸਭ ਸਪੱਸ਼ਟ ਹੁੰਦਾ ਜਾਂਦਾ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ, “ਭਾਜਪਾ ਅਤੇ ਆਰ.ਐਸ.ਐਸ. ਅਸੱਭਿਅਕ, ਲਾਲਚੀ, ਜਾਤੀਵਾਦੀ ਅਤੇ ਮਰਦ-ਪ੍ਰਧਾਨ ਸੋਚ ਵਾਲੇ ਹਨ, ਜਿਨ੍ਹਾਂ ਨੂੰ ਸਾਡੀਆਂ ਅਧਿਆਤਮਿਕ ਅਤੇ ਧਾਰਮਿਕ ਪਰੰਪਰਾਵਾਂ ਦੀ ਰੱਤੀ ਭਰ ਵੀ ਸਮਝ ਨਹੀਂ ਹੈ।”ਗਾਂਧੀ ਨੇ ਐਲੀਫੈਂਟਾ ਦੀਆਂ ਗੁਫਾਵਾਂ ਵਿਚ ਮੌਜੂਦ ਇੱਕ ਮੂਰਤੀ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿਚ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਨੂੰ ‘ਅਰਧਨਾਰੀਸ਼ਵਰ’ ਦੇ ਰੂਪ ਵਿਚ ਇਕੱਠੇ ਦਰਸਾਇਆ ਗਿਆ ਹੈ।’ਅਰਧਨਾਰੀਸ਼ਵਰ’ ਹਿੰਦੂ ਧਰਮ ਵਿਚ ਇੱਕ ਅਜਿਹਾ ਸੰਯੁਕਤ ਦੇਵ-ਰੂਪ ਹੈ, ਜਿਸ ਵਿਚ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਇੱਕ ਹੀ ਸਰੀਰ ਵਿਚ ਸਮਾਏ ਹੋਏ ਹਨ, ਜਿਸਦਾ ਅੱਧਾ ਹਿੱਸਾ ਪੁਰਸ਼ ਅਤੇ ਅੱਧਾ ਹਿੱਸਾ ਔਰਤ ਦਾ ਹੈ।
ਪਿਛਲੀ ਖ਼ਬਰ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਰਾਮਰਾਓ ਵਾਡਕੁਟੇ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਅਗਲੀ ਖ਼ਬਰ ਕੇਂਦਰ ਸਰਕਾਰ ਨੇ ਭਲਾਈ ਯੋਜਨਾਵਾਂ ਦਾ ਲਾਭ ਗ਼ਰੀਬਾਂ ਤੱਕ ਪਹੁੰਚਾਇਆ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।