22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਤਾਮਿਲਨਾਡੂ ’ਚ ਦਰੱਖਤ ਨਾਲ ਟਕਰਾਈ ਵੈਨ-8 ਮੌਤਾਂ

ਤਿਰੂਚਿਰਾਪੱਲੀ, 22 ਨਵੰਬਰ (ਪੀ. ਟੀ.

ਹਾਦਸੇ ’ਚ ਨੁਕਸਾਨੀ ਕਾਰ। 23-11-2026
ਤਿਰੂਚਿਰਾਪੱਲੀ, 22 ਨਵੰਬਰ (ਪੀ. ਟੀ. ਆਈ.)-ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਵੈਨ ਨਿੰਮ ਦੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਹਾਦਸਾ ਸ਼ਾਮ ਕਰੀਬ 4.05 ਵਜੇ ਕੋਥੁਰਪੱਟੀ ਚੌਕ ਨੇੜੇ ਵਾਪਰਿਆ। ਵੈਨ ’ਚ ਸਵਾਰ 10 ਵਿਅਕਤੀ ਨਮੱਕਲ ਜ਼ਿਲ੍ਹੇ ਦੇ ਏਰੁਮਾਪੱਟੀ ਵਿਖੇ ਕੰਨ ਵਿੰਨ੍ਹਣ ਦੀ ਰਸਮ ’ਚ ਸ਼ਾਮਿਲ ਹੋਣ ਤੋਂ ਬਾਅਦ ਥੰਜਾਵੁਰ ਜ਼ਿਲ੍ਹੇ ਦੇ ਤਿਰੂਕੱਟੂਪੱਲੀ ਪਰਤ ਰਹੇ ਸਨ। ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਨੇ ਮੁਸਿਰੀ ਸਰਕਾਰੀ ਹਸਪਤਾਲ ’ਚ ਦਮ ਤੋੜ ਦਿੱਤਾ। ਪੁਲਿਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਗੁਜਰਾਤ ਸੜਕ ਹਾਦਸੇ ’ਚ ਫ਼ੌਜੀ ਪਰਿਵਾਰਾਂ ਦੇ 7 ਮੈਂਬਰਾਂ ਦੀ ਮੌਤ ਅਗਲੀ ਖ਼ਬਰ ਅਰੁਣਾਚਲ ’ਚ ਆਪਣੇ ਸ਼ਾਸਨ ਦੌਰਾਨ ਕਾਂਗਰਸ ਨੇ ਵਿਕਾਸ ਨੂੰ ਅਣਗੌਲਿਆ ਕੀਤਾ, ਨਾਕਾਫ਼ੀ ਫੰਡ ਦਿੱਤੇ-ਅਮਿਤ ਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।