19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਮੁਆਵਜ਼ਾ ਨਾ ਦੇਣ ’ਤੇ ਗਮਾਡਾ ਨੂੰ ਵੱਡਾ ਝਟਕਾ, ਮੁੱਖ ਖਾਤਾ ਕੁਰਕ ਕਰਨ ਦੇ ਹੁਕਮ ਜਾਰੀ

ਐੱਸ. ਏ.

ਅਜੀਤ ਡੈਸਕ 20-11-2026
ਐੱਸ. ਏ. ਐੱਸ. ਨਗਰ, 19 ਨਵੰਬਰ (ਕਪਿਲ ਵਧਵਾ)- ਪੀ. ਆਰ.-4 (ਤੋਗਾਂ ਤੋਂ ਬੂਥਗੜ੍ਹ) ਸੜਕ ਦੇ ਨਿਰਮਾਣ ਲਈ ਗਮਾਡਾ ਵਲੋਂ 2013 ਵਿਚ ਐਕਵਾਇਰ ਕੀਤੀ ਗਈ ਮੋਤੀਆਜ਼ ਰਾਇਲ ਅਸਟੇਟ ਦੀ ਜ਼ਮੀਨ ਦਾ ਵਧਿਆ ਹੋਇਆ ਮੁਆਵਜ਼ਾ ਨਾ ਦੇਣ ‘ਤੇ ਅਦਾਲਤ ਨੇ ਮੁੱਖ ਹੈੱਡ ਅਕਾਊਂਟ ਨੰ. 2052 (ਤਨਖਾਹ ਤੇ ਪੈਨਸ਼ਨ ਖਾਤਾ ਤੋਂ ਇਲਾਵਾ) ਕੁਰਕ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਤੇਜ਼ ਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ ਨੇ ਸੰਬੰਧਿਤ ਖ਼ਜ਼ਾਨਾ ਅਧਿਕਾਰੀ ਨੂੰ ਕੁਰਕੀ ਵਾਰੰਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਸੰਬੰਧਿਤ ਖਾਤੇ ਵਿਚੋਂ ਤਨਖ਼ਾਹ ਅਤੇ ਪੈਨਸ਼ਨ ਨਾਲ ਸੰਬੰਧਿਤ ਰਕਮ ਨੂੰ ਕੁਰਕੀ ਤੋਂ ਬਾਹਰ ਰੱਖਿਆ ਗਿਆ ਹੈ। ਮਾਮਲੇ ਅਨੁਸਾਰ ਜ਼ਮੀਨ ਮਾਲਕਾਂ ਨੇ ਮੁਆਵਜ਼ਾ ਘੱਟ ਮਿਲਣ ਕਾਰਨ ਅਦਾਲਤ ਦਾ ਰੁਖ਼ ਕੀਤਾ ਗਿਆ ਸੀ। ਮਾਮਲੇ ਦੀ ਅਗਲੀ ਸੁਣਵਾਈ ਹੁਣ 12 ਦਸੰਬਰ ਨੂੰ ਲੋਕ ਅਦਾਲਤ ’ਚ ਹੋਵੇਗੀ।
ਪਿਛਲੀ ਖ਼ਬਰ ਵਿਸ਼ਵ ਵਿਵਸਥਾ ਲਈ ਭਾਰਤ ਤੇ ਜਪਾਨ ਸਹਿਯੋਗ ਜ਼ਰੂਰੀ ਦੋਵੇਂ ਦੇਸ਼ ਰੱਖਿਆ ਤੇ ਸਮੁੰਦਰੀ ਸਹਿਯੋਗ ਵਧਾਉਣ ’ਤੇ ਸਹਿਮਤ, ਟੋਕੀਓ... ਅਗਲੀ ਖ਼ਬਰ ਪੁਲ ਡਿੱਗਣ ਦੀ ਘਟਨਾ ਨੇ ਖੋਲ੍ਹੀ ਸਰਕਾਰੀ ਵਿਭਾਗਾਂ ਦੀ ਪੋਲ੍ਹ-ਕਲੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।