16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਦੇ ਟੋਲ ਪਲਾਜ਼ੇ ਰਹਿਣਗੇ ਟੋਲ ਮੁਕਤ-ਸੂਬਾ ਪ੍ਰਧਾਨ

ਲਾਡੋਵਾਲ, 15 ਅਕਤੂਬਰ (ਬਲਬੀਰ ਸਿੰਘ ਰਾਣਾ)-ਅੱਜ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਬਣਦਾ ਇਨਸਾਫ਼ ਦਿਵਾਉਣ ਲਈ ਸਮੂਹ ਕਿਸਾਨ ਜਥੇਬੰਦੀਆਂ, ਵਪਾਰੀ, ਦੁਕਾਨਦਾਰ, ਵਿਦਿਆਰਥੀ, ਨਿਹੰਗ ਸਿੰਘ ਜਥੇਬੰਦੀਆਂ ਸਮੇਤ ਪੰਜਾਬ ਦੀਆਂ ਹੋਰ ਨਾਮਵਰ ਜਥੇਬੰਦੀਆਂ ਵਲੋਂ ਰੋਸ ਵਜੋਂ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ। ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਜਿੰਨਾ ਚਿਰ ਪੰਜਾਬ ਦੇ ਮੁੱਖ ਮੰਤਰੀ ਤੇ ਡੀ.

ਅਜੀਤ ਡੈਸਕ 16-10-2026
ਲਾਡੋਵਾਲ, 15 ਅਕਤੂਬਰ (ਬਲਬੀਰ ਸਿੰਘ ਰਾਣਾ)-ਅੱਜ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਬਣਦਾ ਇਨਸਾਫ਼ ਦਿਵਾਉਣ ਲਈ ਸਮੂਹ ਕਿਸਾਨ ਜਥੇਬੰਦੀਆਂ, ਵਪਾਰੀ, ਦੁਕਾਨਦਾਰ, ਵਿਦਿਆਰਥੀ, ਨਿਹੰਗ ਸਿੰਘ ਜਥੇਬੰਦੀਆਂ ਸਮੇਤ ਪੰਜਾਬ ਦੀਆਂ ਹੋਰ ਨਾਮਵਰ ਜਥੇਬੰਦੀਆਂ ਵਲੋਂ ਰੋਸ ਵਜੋਂ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ। ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਜਿੰਨਾ ਚਿਰ ਪੰਜਾਬ ਦੇ ਮੁੱਖ ਮੰਤਰੀ ਤੇ ਡੀ.ਜੀ.ਪੀ. ਪੰਜਾਬ ਇਸ ਮਾਮਲੇ ਵਿਚ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਨਹੀਂ ਦਿੰਦੇ, ਸੀ.ਬੀ.ਆਈ. ਤੋਂ ਮਾਮਲੇ ਦੀ ਜਾਂਚ ਨਹੀਂ ਕਰਵਾਈ ਜਾਂਦੀ ਸਾਡੀ ਯੂਨੀਅਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੇ ਦੁੱਖ ਦੀ ਘੜੀ ਵਿਚ ਹਰ ਵਕਤ ਨਾਲ ਖੜੀ ਰਹੇਗੀ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ, ਜਨਰਲ ਸਕੱਤਰ ਸੁਖਜੀਤ ਸਿੰਘ ਤੇ ਮਨਮੀਤ ਸਿੰਘ, ਚੀਫ਼ ਐਡਵਾਈਜ਼ਰ ਦੁਪਿੰਦਰ ਸਿੰਘ, ਲਾਡੋਵਾਲ ਟੋਲ ਪਲਾਜ਼ਾ ਦੇ ਪ੍ਰਧਾਨ ਪੰਕਜ ਕੁਮਾਰ ਮਹਿਮੀ, ਸੀਨੀਅਰ ਵਾਈਸ ਪ੍ਰਧਾਨ ਬਚਿੱਤਰ ਸਿੰਘ, ਖ਼ਜ਼ਾਨਚੀ ਸਿਮਰਨਪ੍ਰੀਤ ਕੌਰ, ਉਪ ਖ਼ਜ਼ਾਨਚੀ ਨੇਹਾ, ਸੁਖਪ੍ਰੀਤ, ਕੁਲਜੀਤ ਸਿੰਘ, ਕੁਲਵੀਰ ਸਿੰਘ, ਰਣਜੀਤ ਸਿੰਘ, ਵਿਪਨ ਭੱਟੀ, ਮਨਵੀਰ ਸਿੰਘ, ਗੁਰਪ੍ਰੀਤ ਕੌਰ, ਰਜਨੀਸ਼ ਕੌਰ, ਮਨੀਸ਼ਾ ਅਤੇ ਹੋਰ ਸਟਾਫ਼ ਮੈਂਬਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅੰਮ੍ਰਿਤਸਰ ਬੀ.ਆਰ.ਟੀ.ਐਸ. ਪ੍ਰਾਜੈਕਟ ’ਤੇ ਹਾਈ ਕੋਰਟ ਸਖ਼ਤ, 600 ਕਰੋੜ ਖ਼ਰਚਣ ਮਗਰੋਂ ਬੰਦ ਕਰਨ ਦੀ ਲੋੜ ਕਿਉਂ ਪਈ ? ਅਗਲੀ ਖ਼ਬਰ ਰਣਜੀਤ ਸਿੰਘ ਜੋਸਨ ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।