17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਅੰਤਰਰਾਸ਼ਟਰੀ ਵਪਾਰ ਮੇਲੇ ’ਚ ਪੰਜਾਬ ਮੰਡਪ ਬਣਿਆ ਖਿੱਚ ਦਾ ਕੇਂਦਰ

ਨਵੀਂ ਦਿੱਲੀ, 17 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਲੱਗੇ ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਪੰਜਾਬ ਮੰਡਪ ਵਿਸ਼ੇਸ਼ ਤੌਰ ’ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਪੰਜਾਬ ਦੀ ਬਣੀ ਖੀਰ ਦੀ ਵਧ ਰਹੀ ਹੈ ਮੰਗ 18-11-2026
ਨਵੀਂ ਦਿੱਲੀ, 17 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਲੱਗੇ ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਪੰਜਾਬ ਮੰਡਪ ਵਿਸ਼ੇਸ਼ ਤੌਰ ’ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹ ਮੰਡਪ ਹਾਲ ਨੰਬਰ 2 ਦੀ ਪਹਿਲੀ ਮੰਜ਼ਿਲ ’ਤੇ ਸਥਿਤ ਹੈ। ਪੰਜਾਬ ਮੰਡਪ ਦੀ ਧਮਕ ਦੂਰੋਂ ਹੀ ਪੈਂਦੀ ਹੈ ਕਿਉਂਕਿ ਇਸ ਦੇ ਪ੍ਰਵੇਸ਼ ਦੁਆਰ ’ਤੇ ਢੋਲ ਦੇ ਡਗੇ ਨਾਲ ਗੱਭਰੂ ਭੰਗੜਾ ਪਾਉਂਦੇ ਹੋਏ ਵਿਖਾਈ ਦਿੰਦੇ ਹਨ। ਗੁਰਪ੍ਰੀਤ ਸਿੰਘ (ਉਪ ਪ੍ਰਸ਼ਾਸਕ ਦਿੱਲੀ ਮੰਡਪ), ਅਰਸ਼ਦੀਪ ਸਿੰਘ (ਪ੍ਰਸ਼ਾਸਕ ਦਿੱਲੀ ਮੰਡਪ) ਅਤੇ ਅਮਨਪ੍ਰੀਤ ਸਿੰਘ (ਪ੍ਰਸ਼ਾਸਕ ਦਿੱਲੀ ਮੰਡਪ) ਨੇ ‘ਅਜੀਤ’ ਨਾਲ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਦੇ ਇਸ ਮੰਡਪ ਵਿਚ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਰੌਣਕ-ਮੇਲਾ ਲੱਗਿਆ ਰਹਿੰਦਾ ਹੈ ਅਤੇ ਲੋਕ ਪੰਜਾਬ ਦੀ ਫੁਲਕਾਰੀ, ਸੂਟਾਂ, ਚਾਦਰਾਂ, ਦੁਪੱਟਿਆਂ ਨੂੰ ਖੂਬ ਪਸੰਦ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵੇਰਕਾ ਦੀ ਖੀਰ ਦੀ ਲੋਕ ਖੂਬ ਮੰਗ ਕਰ ਰਹੇ ਹਨ, ਜਿਸ ਕਰਕੇ ਵਿਸ਼ੇਸ਼ ਤੌਰ ’ਤੇ ਖੀਰ ਇਸ ਮੇਲੇ ਵਿਚ ਲਿਆਂਦੀ ਜਾਂਦੀ ਹੈ। ਇਸ ਤੋਂ ਇਲਾਵਾ ਸੋਹਣਾ (ਮਾਰਕਫੈਡ) ਤੋਂ ਇਲਾਵਾ ਹੋਰ ਵੀ ਕਈ ਸਟਾਲ ਲੱਗੇ ਹੋਏ ਹਨ ਜਿਸ ਵਿਚ ਪੰਜਾਬ ਦੇ ਵਿਕਾਸ ਬਾਰੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਬਣੇ ਉਤਪਾਦਾਂ ਨੂੰ ਵੀ ਲੋਕ ਖੂਬ ਪਸੰਦ ਕਰ ਰਹੇ ਹਨ।
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਦੀ ਤਿਆਰੀ ’ਚ ਲੱਗੇ ਰਾਜਾਂ ’ਚ ਪੰਜਾਬ ’ਚ ਐਸ.ਐਸ.ਆਰ. ਤੋਂ ਬਾਅਦ ਵੋਟਰਾਂ ਦਾ ਅੰਕੜਾ ਸਥਿਰ ਬਾਕੀ 4 ਰ... ਅਗਲੀ ਖ਼ਬਰ ਹਰਦੀਪ ਸਿੰਘ ਪੁਰੀ ਨੇ ਰਾਜ ਸਭਾ ਮੈਂਬਰ ਵਜੋਂ ਲਿਆ ਹਲਫ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।