11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਵਧੀਕ ਸੈਸ਼ਨਜ਼ ਜੱਜ ਮਾਨਸਾ ਤੇ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਮੁਅੱਤਲ

ਮਾਨਸਾ, 10 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੇ ਮਨਦੀਪ ਕੌਰ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ, ਫਾਸਟ ਟਰੈਕ ਸਪੈਸ਼ਲ ਫੋਰਸ ਮਾਨਸਾ ਅਤੇ ਪੰਕਜ ਵਰਮਾ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਸਰਦੂਲਗੜ੍ਹ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਾਨਸਾ ਅਦਾਲਤਾਂ ਦੇ ਨਿਰੀਖਣ ’ਤੇ ਆਏ ਇੰਸਪੈਕਟਿੰਗ ਜੱਜ ਵਰਿੰਦਰ ਅਗਰਵਾਲ (ਜਸਟਿਸ ਹਾਈ ਕੋਰਟ) ਅੱਗੇ ਮਾਨਸਾ ਦੇ ਵਕੀਲਾਂ ਨੇ ਅਦਾਲਤਾਂ ’ਚ ਚੱਲ ਰਹੇ ਕਥਿਤ ਭ੍ਰਿਸ਼ਟਾਚਾਰ ਬਾਰੇ ਸਵਾਲ ਉਠਾਏ ਸਨ।

ਅਜੀਤ ਡੈਸਕ 11-10-2026
ਮਾਨਸਾ, 10 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੇ ਮਨਦੀਪ ਕੌਰ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ, ਫਾਸਟ ਟਰੈਕ ਸਪੈਸ਼ਲ ਫੋਰਸ ਮਾਨਸਾ ਅਤੇ ਪੰਕਜ ਵਰਮਾ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਸਰਦੂਲਗੜ੍ਹ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਾਨਸਾ ਅਦਾਲਤਾਂ ਦੇ ਨਿਰੀਖਣ ’ਤੇ ਆਏ ਇੰਸਪੈਕਟਿੰਗ ਜੱਜ ਵਰਿੰਦਰ ਅਗਰਵਾਲ (ਜਸਟਿਸ ਹਾਈ ਕੋਰਟ) ਅੱਗੇ ਮਾਨਸਾ ਦੇ ਵਕੀਲਾਂ ਨੇ ਅਦਾਲਤਾਂ ’ਚ ਚੱਲ ਰਹੇ ਕਥਿਤ ਭ੍ਰਿਸ਼ਟਾਚਾਰ ਬਾਰੇ ਸਵਾਲ ਉਠਾਏ ਸਨ। ਇਸ ਘਟਨਾਕ੍ਰਮ ਤੋਂ ਬਾਅਦ ਹਾਈ ਕੋਰਟ ਦੇ ਮੁੱਖ ਜੱਜ ਨੇ ਇਹ ਫ਼ੈਸਲਾ ਲਿਆ ਹੈ। ਬਾਰ ਐਸੋਸੀਏਸ਼ਨ ਮਾਨਸਾ ਦੇ ਸੀਨੀਅਰ ਮੈਂਬਰ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਇਸ ਮਸਲੇ ’ਤੇ ਬਾਰ ਦੇ ਅਹੁਦੇਦਾਰ ਇੰਸਪੈਕਟਿੰਗ ਜੱਜ ਨੂੰ ਚੰਡੀਗੜ੍ਹ ਮਿਲੇ ਸਨ, ਜਿਨ੍ਹਾਂ ਨੇ ਮਾਨਸਾ ਅਦਾਲਤ ਦੇ ਜ਼ਮੀਨੀ ਹਾਲਾਤ ਤੋਂ ਜਾਣੂ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਦੇ ਜੱਜ ਨੇ ਬਾਰ ਦਾ ਦੌਰਾ ਕਰਨ ਉਪਰੰਤ ਜਾਂਚ ਦੇ ਆਧਾਰ ’ਤੇ ਚੀਫ਼ ਜਸਟਿਸ ਨੂੰ ਰਿਪੋਰਟ ਦਿੱਤੀ ਸੀ। ਉਨ੍ਹਾਂ ਦੇ ਦੌਰੇ ਸਮੇਂ ਐਡਵੋਕੇਟ ਮਾਹਲ, ਲਖਵਿੰਦਰ ਸਿੰਘ ਲਖਣਪਾਲ, ਬੱਦਰੀ ਨਰਾਇਣ ਗੋਇਲ ਨੇ ਅਦਾਲਤ ਦੇ ਕੰਮਾਂ-ਕਾਰਾਂ ’ਚ ਕਾਨੂੰਨ ਤੋਂ ਪਾਸੇ ਹਟ ਕੇ ਕੀਤੇ ਜਾ ਰਹੇ ਫ਼ੈਸਲੇ ’ਤੇ ਉਂਗਲ ਉਠਾਈ ਸੀ।
ਪਿਛਲੀ ਖ਼ਬਰ 79 ਵਰ੍ਹਿਆਂ ਦੀ ਹੋਈ ‘ ਅਟਾਰੀ - ਵਾਹਗਾ ਸਰਹੱਦ ’-1947 ’ਚ ਅੱਜ ਦੇ ਦਿਨ ਰੱਖੀ ਗਈ ਵਾਹਗਾ ਸੁਰੱਖਿਆ ਚੌਕੀ ਦੀ ਬੁਨਿਆਦ ਅਗਲੀ ਖ਼ਬਰ ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ ਗਰੁੱਪ-ਡੀ ਮੁਲਾਜ਼ਮਾਂ ਨੂੰ 10,000 ਰੁਪਏ ਦਾ ਵਿਆਜ ਮੁਕਤ ਤਿਉਹਾਰੀਂ ਐਡਵਾਂਸ ਦੇਵੇਗੀ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।