ਸਿੰਧ ਦੇ ਸਦੀਆਂ ਪੁਰਾਣੇ ਮਾਤਾ ਜੋਗ ਮਾਇਆ ਮੰਦਰ ’ਚ ਭੰਨ-ਤੋੜ
ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਅਧੀਨ ਪੈਂਦੇ ਜ਼ਿਲ੍ਹਾ ਥਾਰਪਾਰਕਰ ਦੇ ਨਗਰਪਾਰਕਰ ਤਾਲੁਕਾ ਦੇ ਪਿੰਡ ਰਾਠੀ ਵਿਖੇ ਸਦੀਆਂ ਪੁਰਾਣੇ ਮਾਤਾ ਜੋਗ ਮਾਇਆ ਮੰਦਿਰ ’ਚ ਭੰਨ-ਤੋੜ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਰਾਤ ਦੇ ਸਮੇਂ ਮੰਦਿਰ ਅੰਦਰ ਦਾਖ਼ਲ ਹੋ ਕੇ ਮੂਰਤੀਆਂ ਦੀ ਭੰਨ-ਤੋੜ ਕੀਤੀ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ।
ਮਾਤਾ ਜੋਗ ਮਾਇਆ ਮੰਦਰ ’ਚ ਮੂਰਤੀਆਂ ਦੀ ਕੀਤੀ ਭੰਨ-ਤੋੜ ਦੀਆਂ ਤਸਵੀਰਾਂ। ਤਸਵੀਰਾਂ ਰਾਹੀਂ : ਸੁਰਿੰਦਰ ਕੋਛੜ
08-10-2026