06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪੁਲਿਸ ਮੁਲਾਜ਼ਮ ਨਸ਼ਾ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ

ਖੰਨਾ, 5 ਅਕਤੂਬਰ (ਅਜੀਤ ਬਿਊਰੋ)-ਸਦਰ ਪੁਲਿਸ ਵਲੋਂ ਖੰਨਾ ਵਿਖੇ ਇਕ ਪੰਜਾਬ ਪੁਲਿਸ ਕਰਮਚਾਰੀ ਨੂੰ ਨਸ਼ੇ ਦੀ ਹਾਲਤ ਵਿਚ ਗ੍ਰਿਫ਼ਤਾਰ ਕਰ ਕੇ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫਤਾਰ ਕਰਨ ਸਮੇਂ ਉਹ ਆਪਣੇ ਦੋ ਦੋਸਤਾਂ ਨਾਲ ਨਸ਼ੇ ਦਾ ਸੇਵਨ ਕਰ ਰਿਹਾ ਸੀ।

ਕਾਂਸਟੇਬਲ ਅਰੁਣ ਸ਼ਰਮਾ ਦੀ ਅਸਲ੍ਹੇ ਨਾਲ ਤਸਵੀਰ। 06-10-2026
ਖੰਨਾ, 5 ਅਕਤੂਬਰ (ਅਜੀਤ ਬਿਊਰੋ)-ਸਦਰ ਪੁਲਿਸ ਵਲੋਂ ਖੰਨਾ ਵਿਖੇ ਇਕ ਪੰਜਾਬ ਪੁਲਿਸ ਕਰਮਚਾਰੀ ਨੂੰ ਨਸ਼ੇ ਦੀ ਹਾਲਤ ਵਿਚ ਗ੍ਰਿਫ਼ਤਾਰ ਕਰ ਕੇ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫਤਾਰ ਕਰਨ ਸਮੇਂ ਉਹ ਆਪਣੇ ਦੋ ਦੋਸਤਾਂ ਨਾਲ ਨਸ਼ੇ ਦਾ ਸੇਵਨ ਕਰ ਰਿਹਾ ਸੀ। ਦੋਸ਼ੀ ਪੁਲਿਸ ਅਧਿਕਾਰੀ ਪਹਿਲਾਂ ਹੀ ਡਿਊਟੀ ਵਿਚ ਲਾਪਰਵਾਹੀ ਦੇ ਦੋਸ਼ ਵਿਚ ਸਜ਼ਾ ਕੱਟ ਰਿਹਾ ਸੀ। ਉਹ ਖੰਨਾ ਪੁਲਿਸ ਲਾਈਨਜ਼ ਵਿਚ ਡਿਊਟੀ ’ਤੇ ਸੀ। ਖੰਨਾ ਦੇ ਸਿਟੀ ਪੁਲਿਸ ਸਟੇਸ਼ਨ-2 ਦੇ ਐਸ. ਐਚ. ਓ. ਤਰਵਿੰਦਰ ਬੇਦੀ ਨੇ ਦੱਸਿਆ ਕਿ ਪੁਲਿਸ ਲਾਈਨਜ਼ ਵਿਖੇ ਡਿਊਟੀ ’ਤੇ ਤਾਇਨਾਤ ਕਾਂਸਟੇਬਲ ਅਰੁਣ ਸ਼ਰਮਾ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸੰਬੰਧਤ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਇਕ ਮੁਖਬਰ ਤੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਰੁਣ ਸ਼ਰਮਾ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ। ਉਸ ਨੂੰ ਫਸਾਉਣ ਲਈ ਇਕ ਜਾਲ ਵਿਛਾਇਆ ਗਿਆ। ਕਾਂਸਟੇਬਲ ਅਰੁਣ ਕੁਮਾਰ ਨੂੰ ਅਮਲੋਹ ਰੋਡ ’ਤੇ ਸਬਜ਼ੀ ਮੰਡੀ ਦੇ ਪਿੱਛੇ ਫੜ ਲਿਆ ਗਿਆ ਜਦੋਂ ਉਹ ਪੈਦਲ ਤੁਰਿਆ ਜਾ ਰਿਹਾ ਸੀ। ਉਸਨੇ ਪੁਲਿਸ ਨੂੰ ਦੇਖ ਕੇ ਇਕ ਲਿਫਾਫਾ ਸੁੱਟ ਦਿੱਤਾ ਜਦੋਂ ਪੁਲਿਸ ਨੇ ਇਸ ਦੀ ਤਲਾਸ਼ੀ ਲਈ ਤਾਂ ਇਸ ਵਿਚੋਂ 10 ਗ੍ਰਾਮ ਹੈਰੋਇਨ ਸੀ। ਉਸ ਵਿਰੁੱਧ ਸਿਟੀ-2 ਪੁਲਿਸ ਸਟੇਸ਼ਨ ਖੰਨਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।ਐਸ. ਐਚ. ਓ. ਤਰਵਿੰਦਰ ਬੇਦੀ ਨੇ ਦੱਸਿਆ ਕਿ ਅਰੁਣ ਸ਼ਰਮਾ 2016 ਵਿੱਚ ਪੰਜਾਬ ਪੁਲਿਸ ਵਿਚ ਭਰਤੀ ਹੋਇਆ ਸੀ ਅਤੇ ਥਾਣੇ ਵਿਚ ਤਾਇਨਾਤ ਹੋਣ ਤੋਂ ਬਾਅਦ ਉਹ ਲੰਬੇ ਸਮੇਂ ਤੋਂ ਡਿਊਟੀ ਤੋਂ ਗੈਰਹਾਜ਼ਰ ਸੀ। ਪੁਲਿਸ ਉਸ ਦੇ ਡਰੱਗ ਸਪਲਾਈ ਨੈੱਟਵਰਕ ਤੇ ਬੈਕਵਰਡ-ਫਾਰਵਰਡ ਲਿੰਕਾਂ ਦੀ ਜਾਂਚ ਕਰ ਰਹੀ ਹੈ। ਇਕ ਵੱਖਰੀ ਘਟਨਾ ਵਿਚ ਖੰਨਾ ਪੁਲਿਸ ਨੇ ਹੋਮ ਗਾਰਡ ਸਿਪਾਹੀ ਪ੍ਰਿੰਸ ਨੂੰ ਗ੍ਰਿਫ਼ਤਾਰ ਕੀਤਾ। ਸਦਰ ਪੁਲਿਸ ਸਟੇਸ਼ਨ ਦੇ ਐਸ. ਐਚ. ਓ. ਵਿਜੇਪਾਲ ਸਿੰਘ ਨੇ ਦੱਸਿਆ ਕਿ ਪ੍ਰਿੰਸ ਖੰਨਾ ਦੇ ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਹੈ।
ਪਿਛਲੀ ਖ਼ਬਰ ਜਨਤਾ ਦੀ ਨਾ ਸੁਣੀ ਤਾਂ ਜਨਤਾ ਤੁਹਾਡੀ ਨਹੀਂ ਸੁਣੇਗੀ-ਰਾਜਪਾਲ 118ਵੇਂ ਅਖਿਲ ਭਾਰਤੀ ਮੇਅਰਜ਼ ਕੌਂਸਲ ਸੰਮੇਲਨ ’ਚ ਰਾਜਪਾਲ... ਅਗਲੀ ਖ਼ਬਰ ਕੀ ਰੱਖਿਅਕ ਵੀ ਨਹੀਂ ਸੁਰੱਖਿਅਤ : ਪੁਲਿਸ ਮੁਲਾਜ਼ਮਾਂ ’ ਤੇ ਜਾਨਲੇਵਾ ਹਮਲੇ ਚਿੰਤਾ ਦਾ ਵਿਸ਼ਾ ਬਣੇ ਇਕੱਲੇ ਅੰਮ੍ਰਿਤਸਰ ਜ਼ਿਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।