05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ 23 ਸਾਲਾਂ ਨੌਜਵਾਨ ਦੀ ਮੌਤ

ਤਲਵੰਡੀ ਸਾਬੋ, 4 ਅਕਤੂਬਰ (ਰਣਜੀਤ ਸਿੰਘ ਰਾਜੂ)-ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਮਾਹੀਨੰਗਲ ਵਿਖੇ ‘ਚਿੱਟੇ’ ਦੀ ਓਵਰਡੋਜ਼ ਨਾਲ ਇੱਕ 23 ਸਾਲਾਂ ਵਿਆਹੁਤਾ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਾਜਪ੍ਰੀਤ ਸਿੰਘ ਪਿਛਲੇ ਸਮੇਂ ’ਚ ਨਸ਼ਾ ਛੱਡ ਗਿਆ ਸੀ ਪਰ ਬੀਤੀ ਕੱਲ੍ਹ ਦੁਪਹਿਰ ਉਹ ਘਰੋਂ ਨਿਕਲਿਆ ਤੇ ਸ਼ਾਮ ਤੱਕ ਉਸਦਾ ਫ਼ੋਨ ਬੰਦ ਹੋਣ ਕਾਰਣ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਆਰੰਭੀ ਤਾਂ ਪਿੰਡ ਕੋਲ ਦੀ ਲੰਘਦੀ ਨਹਿਰ ਦੀ ਪਟੜੀ ’ਤੇ ਉਸਦੀ ਲਾਸ਼ ਪਈ ਸੀ ਤੇ ਉਸ ਦੀ ਬਾਂਹ ਵਿਚ ਸਰਿੰਜ ਉਸੇ ਤਰ੍ਹਾਂ ਲੱਗੀ ਪਈ ਸੀ ਜਿਸ ਤੋਂ ਅੰਦਾਜ਼ਾ ਲੱਗਾ ਕਿ ਚਿੱਟੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋਈ ਹੈ।

ਰਾਜਪ੍ਰੀਤ ਸਿੰਘ ਦੀ ਪੁਰਾਣੀ ਤਸਵੀਰ। 05-10-2026
ਤਲਵੰਡੀ ਸਾਬੋ, 4 ਅਕਤੂਬਰ (ਰਣਜੀਤ ਸਿੰਘ ਰਾਜੂ)-ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਮਾਹੀਨੰਗਲ ਵਿਖੇ ‘ਚਿੱਟੇ’ ਦੀ ਓਵਰਡੋਜ਼ ਨਾਲ ਇੱਕ 23 ਸਾਲਾਂ ਵਿਆਹੁਤਾ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਾਜਪ੍ਰੀਤ ਸਿੰਘ ਪਿਛਲੇ ਸਮੇਂ ’ਚ ਨਸ਼ਾ ਛੱਡ ਗਿਆ ਸੀ ਪਰ ਬੀਤੀ ਕੱਲ੍ਹ ਦੁਪਹਿਰ ਉਹ ਘਰੋਂ ਨਿਕਲਿਆ ਤੇ ਸ਼ਾਮ ਤੱਕ ਉਸਦਾ ਫ਼ੋਨ ਬੰਦ ਹੋਣ ਕਾਰਣ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਆਰੰਭੀ ਤਾਂ ਪਿੰਡ ਕੋਲ ਦੀ ਲੰਘਦੀ ਨਹਿਰ ਦੀ ਪਟੜੀ ’ਤੇ ਉਸਦੀ ਲਾਸ਼ ਪਈ ਸੀ ਤੇ ਉਸ ਦੀ ਬਾਂਹ ਵਿਚ ਸਰਿੰਜ ਉਸੇ ਤਰ੍ਹਾਂ ਲੱਗੀ ਪਈ ਸੀ ਜਿਸ ਤੋਂ ਅੰਦਾਜ਼ਾ ਲੱਗਾ ਕਿ ਚਿੱਟੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋਈ ਹੈ। ਮ੍ਰਿਤਕ ਦੀ ਮਾਤਾ ਮਨਦੀਪ ਕੌਰ ਨੇ ਦੱਸਿਆ ਕਿ ਸ਼ਰੇਆਮ ਵਿਕ ਰਹੇ ਨਸ਼ੇ ਨੇ ਪਿੰਡ ਨੂੰ ਨਰਕ ਬਣਾ ਦਿੱਤਾ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਤਾ ਤੋਂ ਇਲਾਵਾ ਉਹ ਆਪਣੀ ਪਤਨੀ ਤੇ ਇੱਕ ਸਾਲ ਦਾ ਬੱਚਾ ਛੱਡ ਗਿਆ ਹੈ।
ਪਿਛਲੀ ਖ਼ਬਰ ਨਸ਼ੇ ਨਾਲ 35 ਸਾਲਾ ਨੌਜਵਾਨ ਦੀ ਮੌਤ ਅਗਲੀ ਖ਼ਬਰ ਫੂਸ ਮੰਡੀ ਦੇ ਸਾਬਕਾ ਸਰਪੰਚ ਦਾ ਦਿਨ-ਦਿਹਾੜੇ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।