30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਵਿਰੋਧੀ ਧਿਰਾਂ ਮੁੱਦਿਆਂ ਦੀ ਗੱਲ ਛੱਡ ਕੇ ਸਿਰਫ਼ ਲਾਸ਼ਾਂ ਦੀ ਰਾਜਨੀਤੀ ’ ਤੇ ਗੱਲਾਂ ਕਰ ਰਹੀਆਂ - ਬਲਤੇਜ ਪੰਨੂ

ਚੰਡੀਗੜ੍ਹ, 29 ਅਕਤੂਬਰ (ਅਜਾਇਬ ਸਿੰਘ ਔਜਲਾ)- ਪੰਜਾਬ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਤੇ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਕਾਂਗਰਸ ਪਾਰਟੀ ’ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਵਿਧਾਨ ਸਭਾ ਦੇ ਹਾਲ ਹੀ ਵਿਚ ਹੋਏ ਇਜਲਾਸ ਵਿਚ ਪਾਣੀਆਂ ਦੇ ਮੁੱਦੇ ’ਤੇ ਪੰਜਾਬ ਦੇ ਹੱਕਾਂ ਲਈ ਮਤੇ ਪਾਸ ਕੀਤੇ ਜਾ ਰਹੇ ਸਨ, ਤਾਂ ਜਾਣ ਬੁੱਝ ਕੇ ਵਿਰੋਧੀ ਧਿਰ ਵਲੋਂ ਸਾਜ਼ਿਸ਼ ਅਧੀਨ ਵਾਕਆਊਟ ਕੀਤਾ ਗਿਆ। ਉਨ੍ਹਾਂ ਇਹ ਵੀ ਸਵਾਲ ਉਠਾਇਆ ਕਿ ਜਦੋਂ ਹੁਣ ਪੰਜਾਬ ਫੇਰੀ ’ਤੇ ਰਾਹੁਲ ਗਾਂਧੀ, ਸਚਿਨ ਪਾਇਲਟ ਨਾਲ ਪੰਜਾਬ ਫੇਰੀ ’ਤੇ ਆਉਣਗੇ ,ਕੀ ਰਾਹੁਲ ਗਾਂਧੀ ਰਾਜਸਥਾਨ ਵੱਲ ਰਾਇਲਟੀ ਦਾ ਪੰਜਾਬ ਦਾ ਇਕ ਲੱਖ 44 ਕਰੋੜ ਰੁਪਇਆ ਜੋ ਬਣਦਾ ਹੈ, ਦਿਵਾਉਣ ਦੀ ਗੱਲ ਕਰਨਗੇ।

ਚੰਡੀਗੜ੍ਹ ਵਿਖੇ ਬਲਤੇਜ ਪੰਨੂ ਗੱਲਬਾਤ ਕਰਦੇ ਹੋਏ। ਤਸਵੀਰ : ਗੁਰਿੰਦਰ ਸਿੰਘ 30-10-2026
ਚੰਡੀਗੜ੍ਹ, 29 ਅਕਤੂਬਰ (ਅਜਾਇਬ ਸਿੰਘ ਔਜਲਾ)- ਪੰਜਾਬ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਤੇ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਕਾਂਗਰਸ ਪਾਰਟੀ ’ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਵਿਧਾਨ ਸਭਾ ਦੇ ਹਾਲ ਹੀ ਵਿਚ ਹੋਏ ਇਜਲਾਸ ਵਿਚ ਪਾਣੀਆਂ ਦੇ ਮੁੱਦੇ ’ਤੇ ਪੰਜਾਬ ਦੇ ਹੱਕਾਂ ਲਈ ਮਤੇ ਪਾਸ ਕੀਤੇ ਜਾ ਰਹੇ ਸਨ, ਤਾਂ ਜਾਣ ਬੁੱਝ ਕੇ ਵਿਰੋਧੀ ਧਿਰ ਵਲੋਂ ਸਾਜ਼ਿਸ਼ ਅਧੀਨ ਵਾਕਆਊਟ ਕੀਤਾ ਗਿਆ। ਉਨ੍ਹਾਂ ਇਹ ਵੀ ਸਵਾਲ ਉਠਾਇਆ ਕਿ ਜਦੋਂ ਹੁਣ ਪੰਜਾਬ ਫੇਰੀ ’ਤੇ ਰਾਹੁਲ ਗਾਂਧੀ, ਸਚਿਨ ਪਾਇਲਟ ਨਾਲ ਪੰਜਾਬ ਫੇਰੀ ’ਤੇ ਆਉਣਗੇ ,ਕੀ ਰਾਹੁਲ ਗਾਂਧੀ ਰਾਜਸਥਾਨ ਵੱਲ ਰਾਇਲਟੀ ਦਾ ਪੰਜਾਬ ਦਾ ਇਕ ਲੱਖ 44 ਕਰੋੜ ਰੁਪਇਆ ਜੋ ਬਣਦਾ ਹੈ, ਦਿਵਾਉਣ ਦੀ ਗੱਲ ਕਰਨਗੇ। ਉਨ੍ਹਾਂ ਨੇ ਵਿਰੋਧੀ ਧਿਰਾਂ ’ਤੇ ਇਹ ਵੀ ਦੋਸ਼ ਲਾਇਆ ਕਿ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਛੱਡ ਕੇ ਸਿਰਫ਼ ਲਾਸ਼ਾਂ ਦੀ ਰਾਜਨੀਤੀ ’ਤੇ ਗੱਲਾਂ ਕਰ ਰਹੇ ਹਨ। ਇਸ ਮੌਕੇ ਬਲਤੇਜ ਪੰਨੂ ਨੇ ਭਗਵੰਤ ਮਾਨ ਸਰਕਾਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੱਤਾ ਸੰਭਾਲਣ ਦੇ ਸਮੇਂ ਪੰਜਾਬ ’ਚ ਨਹਿਰੀ ਪਾਣੀ ਦੀ ਜੋ 21-22 ਪ੍ਰਤੀਸ਼ਤ ਵਰਤੋਂ ਹੁੰਦੀ ਸੀ ਉਹ ਹੁਣ ਪੌਣੇ ਪੰਜ ਸਾਲਾਂ ਵਿਚ ਲਗਭਗ 88 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਦੂਜੇ ਪਾਸੇ ਪੰਜਾਬ ਦੀ ਧਰਤੀ ਹੇਠਲਾ ਪਾਣੀ ਵੀ ਉੱਪਰ ਆਇਆ ਹੈ।
ਪਿਛਲੀ ਖ਼ਬਰ ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ ਵਿੱਤੀ ਵਰ੍ਹੇ 2027 ਦੀ ਦੂਜੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਅਗਲੀ ਖ਼ਬਰ ਟਰਾਈਡੈਂਟ ਗਰੁੱਪ ਨੇ ‘ ਪਰਾਲੀ ਸਮਾਧਾਨ ਪ੍ਰੋਗਰਾਮ 2026’ ਤਹਿਤ ਪੰਜਾਬ ’ ਚ 2,000 ਏਕੜ ਦਾ ਟੀਚਾ ਮਿੱਥਿਆ ਸੀ.ਐੱਸ.ਆਰ. ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।