05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਇਨਫੋਰਸਮੈਂਟ ਵਿੰਗ ਨੇ ਬਿਜਲੀ ਚੋਰੀ ਦੇ ਦੋ ਮਾਮਲੇ ਫੜੇ, 5.49 ਲੱਖ ਰੁਪਏ ਜੁਰਮਾਨਾ

ਜਲੰਧਰ, 4 ਅਕਤੂਬਰ (ਸ਼ਿਵ)- ਪਾਵਰਕਾਮ ਦੇ ਇੰਨਫੋਰਸਮੈਂਟ ਵਿੰਗ ਵਲੋਂ ਬਿਜਲੀ ਚੋਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਇਲਾਕਿਆਂ ਵਿਚ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਟੀਮ ਨੇ ਗੜ੍ਹਸ਼ੰਕਰ ਨੇੜੇ ਪਿੰਡ ਕੋਟ ਅਤੇ ਬਲਾਚੌਰ ਨੇੜੇ ਪਿੰਡ ਝੰਗਰੀਆਂ ਵਿਚ ਬਿਜਲੀ ਚੋਰੀ ਦੇ ਦੋ ਮਾਮਲੇ ਫੜੇ।

ਅਜੀਤ ਡੈਸਕ 05-10-2026
ਜਲੰਧਰ, 4 ਅਕਤੂਬਰ (ਸ਼ਿਵ)- ਪਾਵਰਕਾਮ ਦੇ ਇੰਨਫੋਰਸਮੈਂਟ ਵਿੰਗ ਵਲੋਂ ਬਿਜਲੀ ਚੋਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਇਲਾਕਿਆਂ ਵਿਚ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਟੀਮ ਨੇ ਗੜ੍ਹਸ਼ੰਕਰ ਨੇੜੇ ਪਿੰਡ ਕੋਟ ਅਤੇ ਬਲਾਚੌਰ ਨੇੜੇ ਪਿੰਡ ਝੰਗਰੀਆਂ ਵਿਚ ਬਿਜਲੀ ਚੋਰੀ ਦੇ ਦੋ ਮਾਮਲੇ ਫੜੇ। ਦੋਵਾਂ ਮਾਮਲਿਆਂ ਵਿਚ ਖਪਤਕਾਰਾਂ ਨੂੰ ਕੁੱਲ 5.49 ਲੱਖ ਰੁਪਏ ਦੇ ਜੁਰਮਾਨੇ ਤੇ ਕੰਪਾਊਂਡਿੰਗ ਫੀਸ ਲਗਾਈ ਗਈ। ਪਹਿਲੇ ਮਾਮਲੇ ਵਿਚ ਪਿੰਡ ਕੋਟ ਵਿਚ ਇਕ ਖਪਤਕਾਰ ਵਲੋਂ ਘਰ ਦੇ ਬਾਹਰ ਲੱਗੇ ਮੀਟਰ ਨੂੰ ਆ ਰਹੀ ਪਾਵਰਕਾਮ ਦੀ ਸਪਲਾਈ ਕੇਬਲ ਵਿਚ ਜੋੜ ਕਰਕੇ ਮੀਟਰ ਨੂੰ ਬਾਈਪਾਸ ਕੀਤਾ ਗਿਆ ਸੀ। ਇੰਨਫੋਰਸਮੈਂਟ ਵਿੰਗ ਨੇ ਮੌਕੇ ’ਤੇ ਹੀ ਬਿਜਲੀ ਚੋਰੀ ਦਾ ਕੇਸ ਦਰਜ ਕਰਦਿਆਂ ਕੁਨੈਕਸ਼ਨ ਕੱਟ ਦਿੱਤਾ ਤੇ ਬਿਜਲੀ ਚੋਰੀ ਲਈ ਵਰਤੀ ਜਾ ਰਹੀ ਕੇਬਲ ਜ਼ਬਤ ਕਰ ਲਈ। ਇਸ ਮਾਮਲੇ ਵਿਚ ਖਪਤਕਾਰ ਨੂੰ 3.80 ਲੱਖ ਰੁਪਏ ਬਿਜਲੀ ਚੋਰੀ ਜੁਰਮਾਨਾ ਅਤੇ 29 ਹਜ਼ਾਰ ਰੁਪਏ ਕੰਪਾਊਂਡਿੰਗ ਫੀਸ ਲਗਾਈ ਗਈ। ਦੂਜੇ ਮਾਮਲੇ ਵਿਚ ਪਿੰਡ ਝੰਗਰੀਆਂ ਵਿਖੇ ਇੱਕ ਖਪਤਕਾਰ ਵਲੋਂ ਫਿਸ਼ ਫਾਰਮਿੰਗ ਲਈ ਰੈਗੂਲਰ ਬਿਜਲੀ ਕੁਨੈਕਸ਼ਨ ਹੋਣ ਦੇ ਬਾਵਜੂਦ ਤਲਾਬ ਨੂੰ ਭਰਨ ਲਈ ਟਰਾਂਸਫਾਰਮਰ ਦੀ ਐਲ.ਟੀ. ਸਪਲਾਈ ਤੋਂ ਸਿੱਧੀ ਕੇਬਲ ਜੋੜ ਕੇ ਮੀਟਰ ਨੂੰ ਬਾਈਪਾਸ ਕੀਤਾ ਜਾ ਰਿਹਾ ਸੀ। ਚੈਕਿੰਗ ਦੌਰਾਨ ਮਾਮਲਾ ਸਾਹਮਣੇ ਆਉਣ ’ਤੇ ਮੌਕੇ ’ਤੇ ਹੀ ਬਿਜਲੀ ਚੋਰੀ ਦਾ ਕੇਸ ਐਲਾਨ ਕਰਕੇ ਕੁਨੈਕਸ਼ਨ ਕੱਟ ਦਿੱਤਾ ਗਿਆ। ਇਸ ਮਾਮਲੇ ਵਿਚ ਖਪਤਕਾਰ ਨੂੰ 1.69 ਲੱਖ ਰੁਪਏ ਬਿਜਲੀ ਚੋਰੀ ਜੁਰਮਾਨਾ ਅਤੇ 2.60 ਲੱਖ ਰੁਪਏ ਕੰਪਾਊਂਡਿੰਗ ਫੀਸ ਵਜੋਂ ਚਾਰਜ ਕੀਤੇ ਗਏ। ਬਿਜਲੀ ਚੋਰੀ ਲਈ ਵਰਤੀਆਂ ਜਾ ਰਹੀਆਂ ਕੇਬਲਾਂ ਜ਼ਬਤ ਕਰਕੇ ਵੰਡ ਸੰਸਥਾ ਦੇ ਸਟਾਫ਼ ਨੂੰ ਸੌਂਪ ਦਿੱਤੀਆਂ ਗਈਆਂ। ਇੰਨਫੋਰਸਮੈਂਟ ਵਿੰਗ ਵਲੋਂ ਦੱਸਿਆ ਗਿਆ ਕਿ ਉਕਤ ਦੋਵਾਂ ਖਪਤਕਾਰਾਂ ਵਿਰੁੱਧ ਥਾਣਾ ਐਂਟੀ ਪਾਵਰ ਥੈਫਟ ਵਲੋਂ ਪੁਲਿਸ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਸਰਕਾਰੀ ਨੌਕਰੀਆਂ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਮਾਂ-ਬੋਲੀ ਪੰਜਾਬੀ ਵਿਚ ਹੀ ਹਜ਼ਾਰਾਂ ਨੌਜਵਾਨ ਹੋ ਰਹੇ ਅਸਫਲ ਅਗਲੀ ਖ਼ਬਰ ਮੋਤਾ ਸਿੰਘ ਧਰਮਸ਼ਾਲਾ ’ਚ ਹੱਡੀਆਂ ਤੇ ਜੋੜਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।