23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬੰਗਲਾਦੇਸ਼ ਨਾਲ ਸਾਕਾਰਾਤਮਿਕ ਤੇ ਅਗਾਂਹਵਧੂ ਸੰਬੰਧ ਚਾਹੁੰਦਾ ਹੈ ਭਾਰਤ-ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 22 ਸਤੰਬਰ (ਪੀ. ਟੀ.

ਅਜੀਤ ਡੈਸਕ 23-09-2026
ਨਵੀਂ ਦਿੱਲੀ, 22 ਸਤੰਬਰ (ਪੀ.ਟੀ.ਆਈ.)-ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਉਹ ਬੰਗਲਾਦੇਸ਼ ਨਾਲ ਸਕਾਰਾਤਮਕ, ਉਸਾਰੂ ਅਤੇ ਅਗਾਂਹਵਧੂ ਸਬੰਧਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਹ ਟਿੱਪਣੀ ਭਾਰਤ ਤੇ ਬੰਗਲਾਦੇਸ਼ ਵਿਚਕਾਰ ਦੁਵੱਲੇ ਸਬੰਧਾਂ ਦੀ ਮੌਜੂਦਾ ਸਥਿਤੀ ਨਾਲ ਸਬੰਧਤ ਕਈ ਸਵਾਲਾਂ ’ਤੇ ਆਪਣੀ ਦੋ-ਹਫ਼ਤਾਵਾਰੀ ਬ੍ਰੀਫਿੰਗ ਦੌਰਾਨ ਕੀਤੀ। ਬੰਗਲਾਦੇਸ਼ ਉਨ੍ਹਾਂ 7 ਵਿਦੇਸ਼ੀ ਦੇਸ਼ਾਂ ਵਿਚ ਸ਼ਾਮਲ ਹੈ ਜੋ ਅਭਿਆਸ ‘ਤਰੰਗ ਸ਼ਕਤੀ’ ’ਚ ਹਿੱਸਾ ਲੈਣਗੇ। ਜਦੋਂ ਇਹ ਪੁੱਛਿਆ ਗਿਆ ਕਿ ਕੀ ਇਸ ਅਭਿਆਸ ਵਿਚ ਬੰਗਲਾਦੇਸ਼ ਹਵਾਈ ਸੈਨਾ ਦੀ ਸ਼ਮੂਲੀਅਤ ਇਸ ਗੱਲ ਦਾ ਸੰਕੇਤ ਹੈ ਕਿ ਨਵੀਂ ਦਿੱਲੀ ਤੇ ਢਾਕਾ ਵਿਚਕਾਰ ਸਬੰਧ ਬਿਹਤਰ ਹੋ ਰਹੇ ਹਨ, ਤਾਂ ਜੈਸਵਾਲ ਨੇ ਕਿਹਾ ਕਿ ਅਸੀਂ ਬੰਗਲਾਦੇਸ਼ ਨਾਲ ਸਕਾਰਾਤਮਕ, ਉਸਾਰੂ ਅਤੇ ਅਗਾਂਹਵਧੂ ਸਬੰਧ ਚਾਹੁੰਦੇ ਹਾਂ।
ਪਿਛਲੀ ਖ਼ਬਰ ਬੈਂਕ ਯੂਨੀਅਨਾਂ ਦੀ ਤਿੰਨ ਦਿਨਾ ਦੇਸ਼ਵਿਆਪੀ ਹੜਤਾਲ 28 ਤੋਂ ਅਗਲੀ ਖ਼ਬਰ ਲਖੀਮਪੁਰ ਖੀਰੀ ਹਿੰਸਾ ਮਾਮਲਾ-ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਚੀਫ਼ ਜਸਟਿਸ ਤੋਂ ਮੰਗੀ ਸੀਲਬੰਦ ਰਿਪੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।