27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪਿੰਡ ਕਾਵੇਂ ਦੇ 30 ਪਰਿਵਾਰ ਭਾਜਪਾ ਵਿਚ ਸ਼ਾਮਿਲ, ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਨੇ ਕੀਤਾ ਸਨਮਾਨਿਤ

ਚੋਗਾਵਾਂ/ਅੰਮ੍ਰਿਤਸਰ, 27 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਕਾਵੇਂ ਵਿਖੇ...

ਅਜੀਤ ਡੈਸਕ 27-10-2026

ਚੋਗਾਵਾਂ/ਅੰਮ੍ਰਿਤਸਰ, 27 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਕਾਵੇਂ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਕ੍ਰਿਸਚਨ ਭਾਈਚਾਰੇ ਨਾਲ ਸਬੰਧਿਤ 30 ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਕ੍ਰਿਸਚਨ ਮੋਰਚੇ ਦੇ ਪ੍ਰਧਾਨ ਸੋਨੂੰ ਪਾਸਟਰ ਰਾਣੀਆਂ ਦੀ ਪ੍ਰੇਰਨਾ ਸਦਕਾ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

ਪਿੰਡ ਕਾਵੇਂ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪ੍ਰਮੁੱਖ ਆਗੂਆਂ ਮਸੂ ਮਸੀਹ, ਸ਼ਿੰਦਾ ਮਸੀਹ, ਅਜੀਤ ਮਸੀਹ, ਰਾਜ ਮਸੀਹ, ਗੋਲਡੀ ਮਸੀਹ, ਜੋਨ ਮਸੀਹ, ਰੂਹੀ ਮਸੀਹ, ਰਾਜੀ ਮਸੀਹ, ਭਿੰਦਰ ਮਸੀਹ, ਅਤੇ ਪ੍ਰਕਾਸ਼ ਮਸੀਹ ਸਮੇਤ ਸਾਰੇ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਵਲੋਂ ਬਿਨ੍ਹਾਂ ਕਿਸੇ ਭੇਦਭਾਵ ਦੇ ਹਰ ਵਰਗ ਦੇ ਵਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅੱਜ ਘੱਟ ਗਿਣਤੀ ਭਾਈਚਾਰੇ ਦੇ ਲੋਕ ਵੀ ਵੱਡੀ ਪੱਧਰ 'ਤੇ ਭਾਜਪਾ ਨਾਲ ਜੁੜ ਰਹੇ ਹਨ। ਇਸ ਮੌਕੇ ਬਖਸ਼ੀਸ਼ ਸਿੰਘ ਕਾਵੇਂ (ਪ੍ਰਧਾਨ), ਰਾਜਵਿੰਦਰ ਕੌਰ (ਜ਼ਿਲ੍ਹਾ ਮੋਰਚਾ ਪ੍ਰਧਾਨ), ਜਸਬੀਰ ਸਿੰਘ ਗਿੱਲ (ਸਿਆਸੀ ਸਕੱਤਰ), ਮੁਕੇਸ਼ ਕੇਸਰ (ਮੀਡੀਆ ਇੰਚਾਰਜ, ਅੰਮ੍ਰਿਤਸਰ ਦਿਹਾਤੀ), ਸਤਪਾਲ ਸਿੰਘ (ਪ੍ਰਧਾਨ), ਅਤੇ ਮਨਦੀਪ ਸਿੰਘ ਸੰਧੂ (ਸਰਕਲ ਪ੍ਰਧਾਨ, ਹਰਸ਼ਾ ਛੀਨਾ) ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਐਮਰਜੈਂਸੀ ਡਾਕਟਰ ਤੇ ਸਟਾਫ ਨਾਲ ਹੋਏ ਦੁਰਵਿਹਾਰ ਦੇ ਰੋਸ ਵਜੋਂ ਸੁਰੱਖਿਆ ਦੀ ਮੰਗ ਨੂੰ ਲੈ ਕੇ ਡਾਕਟਰਾਂ ਤੇ ਹੋਰ ਸਟਾਫ ਨੇ... ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕੀਤੀ