27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਅੱਤਵਾਦੀ ਸਮੂਹਾਂ ਨਾਲ ਜੁੜੇ ਹੈਂਡਲਰਾਂ ਨੂੰ ਸੰਵੇਦਨਸ਼ੀਲ ਸੁਰੱਖਿਆ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ’ਚ 2 ਗ੍ਰਿਫ਼ਤਾਰ

ਜੰਮੂ, 26 ਅਕਤੂਬਰ (ਪੀ. ਟੀ.

ਅਜੀਤ ਡੈਸਕ 27-10-2026
ਜੰਮੂ, 26 ਅਕਤੂਬਰ (ਪੀ.ਟੀ.ਆਈ.)-ਪੁਲਿਸ ਨੇ ਸੋਮਵਾਰ ਨੂੰ ਜੰਮੂ ਜ਼ਿਲ੍ਹੇ ਦੇ ਆਰ.ਐਸ.ਪੁਰਾ ਸਰਹੱਦੀ ਖੇਤਰ ’ਚ ਵਿਦੇਸ਼ੀ ਖੁਫ਼ੀਆ ਏਜੰਟਾਂ ਅਤੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੈਂਡਲਰਾਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮਥਵਾੜ, ਅਖਨੂਰ ਦੇ ਰਹਿਣ ਵਾਲੇ ਅਰੁਣ ਕੁਮਾਰ ਅਤੇ ਮੋਖੇ ਦੇ ਰਹਿਣ ਵਾਲੇ ਗੋਰਵ ਸ਼ਰਮਾ ਵਜੋਂ ਹੋਈ ਹੈ। ਆਰ.ਐਸ.ਪੁਰਾ ਥਾਣੇ ’ਚ ਅਧਿਕਾਰਤ ਭੇਦ ਐਕਟ, 1923 ਦੀ ਧਾਰਾ 3 ਅਤੇ 5 ਅਤੇ ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 152 ਅਤੇ 61(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਇਨਕ੍ਰਿਪਟਡ ਸੰਚਾਰ ਚੈਨਲਾਂ ਰਾਹੀਂ ਵਿਦੇਸ਼ੀ ਖੁਫੀਆ ਏਜੰਟਾਂ ਅਤੇ ਅੱਤਵਾਦੀ ਸੰਗਠਨਾਂ, ਜਿਨ੍ਹਾਂ ’ਚ ਪਾਕਿਸਤਾਨ ਸਥਿਤ ਸੰਸਥਾਵਾਂ ਸ਼ਾਮਿਲ ਹਨ, ਨਾਲ ਜੁੜੇ ਹੈਂਡਲਰਾਂ ਨਾਲ ਰਾਜ ਸੁਰੱਖਿਆ ਨਾਲ ਸੰਬੰਧਿਤ ਫੋਟੋਆਂ ਅਤੇ ਇਲੈਕਟ੍ਰਾਨਿਕ ਡੇਟਾ ਸਾਂਝਾ ਕਰ ਰਹੇ ਸਨ।
ਭਾਰਤ ਤੇ ਕੈਨੇਡਾ ਵਿਚਾਲੇ ਪਰਵਾਸ ਤੇ ਆਵਾਜਾਈ ਸੰਬੰਧੀ ਪਹਿਲੀ ਮੀਟਿੰਗ
ਨਵੀਂ ਦਿੱਲੀ, 26 ਅਕਤੂਬਰ (ਪੀ.ਟੀ.ਆਈ.)-ਭਾਰਤ ਤੇ ਕੈਨੇਡਾ ਦੇ ਉੱਚ ਅਧਿਕਾਰੀਆਂ ਨੇ ਦਿੱਲੀ ’ਚ ਇਕ ਅਹਿਮ ਮੀਟਿੰਗ ਕੀਤੀ। ਜਿਸ ’ਚ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਇਕ-ਦੂਜੇ ਦੇ ਦੇਸ਼ ’ਚ ਆਉਣ-ਜਾਣ ਦੇ ਮੌਕਿਆਂ ਅਤੇ ਪਰਵਾਸ ਦੇ ਪ੍ਰਬੰਧਾਂ ਬਾਰੇ ਚਰਚਾ ਕੀਤੀ ਗਈ। ਇਸ ਦਾ ਮਕਸਦ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤ-ਕੈਨੇਡਾ ਪਰਵਾਸ ਤੇ ਆਵਾਜਾਈ ਬਾਰੇ ਇਹ ਪਹਿਲੀ ਮੀਟਿੰਗ ਸੀ। ਇਸ ਦੀ ਸਾਂਝੇ ਤੌਰ ’ਤੇ ਪ੍ਰਧਾਨਗੀ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਸਕੱਤਰ ਸ੍ਰੀਪ੍ਰਿਆ ਰੰਗਨਾਥਨ ਤੇ ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਵਿਭਾਗ ਦੇ ਉਪ ਮੰਤਰੀ ਟੈੱਡ ਗੈਲੀਵਨ ਨੇ ਕੀਤੀ।
ਪਿਛਲੀ ਖ਼ਬਰ ਮਾਈਕ੍ਰੋਸਾਫਟ ਵਲੋਂ ਭਾਰਤ ਸਮੇਤ 4 ਦੇਸ਼ਾਂ ’ਚ ਮੁਲਾਜ਼ਮਾਂ ਨੂੰ ਮਰਜ਼ੀ ਨਾਲ ਨੌਕਰੀ ਛੱਡਣ ਦੀ ਪੇਸ਼ਕਸ਼ ਅਗਲੀ ਖ਼ਬਰ ਕੇਂਦਰ ਨੇ ਸੂਚਨਾ ਕਮਿਸ਼ਨਰਾਂ ਦੇ 2 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।