23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪ੍ਰੇਮੀ ਨਾਲ ਮਿਲ਼ ਕੇ ਤਿੰਨ ਬੱਚਿਆਂ ਨੂੰ ਮਾਰਨ ਵਾਲੀ ਮਾਂ ਗ੍ਰਿਫਤਾਰ

ਸੰਗਰੂਰ, 22 ਸਤੰਬਰ (ਫੁੱਲ, ਬਿੱਟਾ)–ਪੁਲਿਸ ਨੇ ਉਸ ਕਲਯੁੱਗੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਨੇ ਆਪਣੇ ਪ੍ਰੇਮੀ ਨਾਲ਼ ਮਿਲ਼ ਕੇ ਆਪਣੇ ਤਿੰਨ ਬੱਚਿਆਂ ਨੂੰ ਜਸਨੂਰ ਕੌਰ (6 ਸਾਲ), ਅਰਮਾਨਦੀਪ ਸਿੰਘ (5 ਸਾਲ) ਅਤੇ ਰਿਹਾਨਦੀਪ ਸਿੰਘ (ਢਾਈ ਸਾਲ) ਨੂੰ ਮਠਿਆਈ ਵਿਚ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਸੀ। ਜ਼ਿਲ੍ਹਾ ਪੁਲਿਸ ਮੁਖੀ ਡਾ.

ਅਜੀਤ ਡੈਸਕ 23-09-2026
ਸੰਗਰੂਰ, 22 ਸਤੰਬਰ (ਫੁੱਲ, ਬਿੱਟਾ)–ਪੁਲਿਸ ਨੇ ਉਸ ਕਲਯੁੱਗੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਨੇ ਆਪਣੇ ਪ੍ਰੇਮੀ ਨਾਲ਼ ਮਿਲ਼ ਕੇ ਆਪਣੇ ਤਿੰਨ ਬੱਚਿਆਂ ਨੂੰ ਜਸਨੂਰ ਕੌਰ (6 ਸਾਲ), ਅਰਮਾਨਦੀਪ ਸਿੰਘ (5 ਸਾਲ) ਅਤੇ ਰਿਹਾਨਦੀਪ ਸਿੰਘ (ਢਾਈ ਸਾਲ) ਨੂੰ ਮਠਿਆਈ ਵਿਚ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਸੀ। ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਨੇ ਅੱਜ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਬੱਚਿਆਂ ਦੇ ਪਿਤਾ ਕੁਲਵਿੰਦਰ ਸਿੰਘ ਵਾਸੀ ਭਵਾਨੀਗੜ੍ਹ ਵਲੋਂ ਪੁਲਿਸ ਪਾਸ ਰਿਪੋਰ ਟ ਦਰਜ ਕਰਵਾਈ ਗਈ ਸੀ ਕਿ ਉਸ ਦੇ ਬੱਚੇ ਜ਼ਹਿਰੀਲੀ ਚੀਜ਼ ਖਾਣ ਨਾਲ਼ ਮਰ ਗਏ ਹਨ। ਪੁਲਿਸ ਨੇ ਘਟਨਾ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਕੁਲਵਿੰਦਰ ਸਿੰਘ ਦੀ ਪਤਨੀ ਲਵਪ੍ਰੀਤ ਕੌਰ ਦੇ ਜਲਾਲਾਬਾਦ ਨਿਵਾਸੀ ਰਣਜੀਤ ਸਿੰਘ ਨਾਲ਼ ਨਾਜਾਇਜ਼ ਸਬੰਧ ਸਨ। ਉਸ ਦੀ ਸ਼ਹਿ ’ਤੇ ਲਵਪ੍ਰੀਤ ਕੌਰ ਨੇ ਆਪਣੇ ਤਿੰਨ ਮਾਸੂਮ ਬੱਚਿਆਂ ਨੂੰ ਆਪਣੇ ਰਾਹ ਵਿਚੋਂ ਹਟਾਉਣ ਲਈ ਰਚੀ ਸਾਜਿਸ਼ ਤਹਿਤ ਮਠਿਆਈ ਵਿਚ ਜ਼ਹਿਰੀਲੀ ਚੀਜ਼ ਪਾ ਕੇ ਆਪਣੇ ਬੱਚਿਆਂ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਜਿਸ ’ਤੇ ਪੁਲਿਸ ਨੇ ਥਾਣਾ ਭਵਾਨੀਗੜ੍ਹ ਵਿਖੇ ਲਵਪ੍ਰੀਤ ਕੌਰ ਅਤੇ ਹਰਜੀਤ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸੁਖਅੰਮ੍ਰਿਤ ਸਿੰਘ ਪੁਲਿਸ ਕਪਤਾਨ, ਹਰਸਿਮਰਨ ਸਿੰਘ ਡੀ.ਐੱਸ.ਪੀ. (ਡੀ) ਅਤੇ ਸਤਨਾਮ ਸਿੰਘ ਡੀ.ਐੱਸ.ਪੀ. ਭਵਾਨੀਗੜ੍ਹ ਦੀ ਅਗਵਾਈ ਹੇਠ ਥਾਣੇਦਾਰ ਯਸਪਾਲ ਸਿੰਘ ਨੇ ਲਵਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਕਿ ਰਣਜੀਤ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼-ਗੁਰਦੇਵ ਸਿੰਘ ਬਰਾੜ ਆਈ.ਏ.ਐਸ. (ਸੇਵਾ-ਮੁਕਤ) ਅਗਲੀ ਖ਼ਬਰ ਨਸ਼ੇ ਕਾਰਨ ਛੇ ਮਹੀਨਿਆਂ ’ਚ ਵਿਧਵਾ ਮਾਂ ਦੇ ਦੂਜੇ ਪੁੱਤ ਦੀ ਵੀ ਹੋਈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।