23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਸ਼ੇ ਕਾਰਨ ਛੇ ਮਹੀਨਿਆਂ ’ਚ ਵਿਧਵਾ ਮਾਂ ਦੇ ਦੂਜੇ ਪੁੱਤ ਦੀ ਵੀ ਹੋਈ ਮੌਤ

ਮੰਡੀ ਅਰਨੀਵਾਲਾ, 22 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਢਿੱਪਾਂ ਵਾਲੀ ਦੀ ਇਕ ਵਿਧਵਾ ਔਰਤ ਦੇ 24 ਸਾਲਾ ਨੌਜਵਾਨ ਪੁੱਤ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ । ਛੇ ਮਹੀਨੇ ਪਹਿਲਾਂ ਹੀ ਇਸ ਵਿਧਵਾ ਔਰਤ ਦੇ ਇਕ ਪੁੱਤ ਦੀ ਮੌਤ ਨਸ਼ੇ ਕਾਰਨ ਹੋਈ ਦੱਸੀ ਜਾ ਰਹੀ ਹੈ।

ਸਤਨਾਮ ਸਿੰਘ ਦੀ ਪੁਰਾਣੀ ਤਸਵੀਰ। 23-09-2026
ਮੰਡੀ ਅਰਨੀਵਾਲਾ, 22 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਢਿੱਪਾਂ ਵਾਲੀ ਦੀ ਇਕ ਵਿਧਵਾ ਔਰਤ ਦੇ 24 ਸਾਲਾ ਨੌਜਵਾਨ ਪੁੱਤ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ । ਛੇ ਮਹੀਨੇ ਪਹਿਲਾਂ ਹੀ ਇਸ ਵਿਧਵਾ ਔਰਤ ਦੇ ਇਕ ਪੁੱਤ ਦੀ ਮੌਤ ਨਸ਼ੇ ਕਾਰਨ ਹੋਈ ਦੱਸੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਹੋਈ ਤੇ ਉਸ ਦੀ ਲਾਸ਼ ਪਿੰਡ ਤੋਂ ਦੂਰ ਇਕ ਨਹਿਰ ਦੇ ਪੁਲ ’ਤੇ ਮਿਲੀ ਹੈ। ਵਿਧਵਾ ਔਰਤ ਨੇ ਦੱਸਿਆ ਕਿ ਉਸ ਦਾ ਨੌਜਵਾਨ ਪੁੱਤ ਸਤਨਾਮ ਸਿੰਘ ਸਵੇਰੇ ਘਰੋਂ ਰੋਟੀ ਖਾ ਕੇ ਦਿਹਾੜੀ ਕਰਨ ਲਈ ਨਿਕਲਿਆ ਸੀ ਤੇ ਕੁੱਝ ਸਮੇਂ ਬਾਅਦ ਹੀ ਉਸ ਨੂੰ ਪਤਾ ਲੱਗਾ ਕਿ ਉਸ ਦਾ ਪੁੱਤ ਬੇਹੋਸ਼ ਹੋ ਕੇ ਨਹਿਰ ਦੇ ਪੁਲ ’ਤੇ ਡਿੱਗਿਆ ਪਿਆ ਹੈ। ਜਦ ਉਨ੍ਹਾਂ ਵਲੋਂ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਵਿਧਵਾ ਔਰਤ ਨੇ ਦੱਸਿਆ ਕਿ ਉਸ ਦਾ ਪੁੱਤ ਨਸ਼ੇ ਕਰਨ ਦਾ ਆਦੀ ਸੀ।
ਪਿਛਲੀ ਖ਼ਬਰ ਪ੍ਰੇਮੀ ਨਾਲ ਮਿਲ਼ ਕੇ ਤਿੰਨ ਬੱਚਿਆਂ ਨੂੰ ਮਾਰਨ ਵਾਲੀ ਮਾਂ ਗ੍ਰਿਫਤਾਰ ਅਗਲੀ ਖ਼ਬਰ ਸਰਹਿੰਦ ਨਹਿਰ ’ਚ ਗਣਪਤੀ ਵਿਸਰਜਨ ਦੌਰਾਨ ਭੈਣ-ਭਰਾ ਡੁੱਬੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।