06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਯੂ . ਏ . ਈ . ਨੇ ਪਾਕਿਸਤਾਨੀ ਯਾਤਰੀਆਂ ਲਈ ਸਖ਼ਤ ਕੀਤੇ ਵੀਜ਼ਾ ਨਿਯਮ ਪਾਕਿਸਤਾਨੀ ਭਿਖਾਰੀਆਂ ਦੀ ਵਧੀ ਆਮਦ ਤੋਂ ਬਾਅਦ ਲਿਆ ਫ਼ੈਸਲਾ

ਅੰਮ੍ਰਿਤਸਰ, 5 ਸਤੰਬਰ (ਸੁਰਿੰਦਰ ਕੋਛੜ)-ਦੁਬਈ, ਅਬੂ ਧਾਬੀ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ.

ਅਜੀਤ ਡੈਸਕ 06-09-2026
ਅੰਮ੍ਰਿਤਸਰ, 5 ਸਤੰਬਰ (ਸੁਰਿੰਦਰ ਕੋਛੜ)-ਦੁਬਈ, ਅਬੂ ਧਾਬੀ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਹੋਰ ਸ਼ਹਿਰਾਂ ‘ਚ ਜਾਣ ਵਾਲੇ ਪਾਕਿਸਤਾਨੀ ਨਾਗਰਿਕਾਂ ਲਈ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਹੋਰ ਸਖ਼ਤ ਕਰ ਦਿੱਤੀ ਗਈ ਹੈ। ਪਾਕਿਸਤਾਨੀ ਭਿਖਾਰੀਆਂ ਦੀ ਵਧੀ ਆਮਦ ਤੋਂ ਬਾਅਦ ਯੂ. ਏ. ਈ. ਅਧਿਕਾਰੀਆਂ ਨੇ ਵਿਜ਼ਟ ਅਤੇ ਟੂਰਿਸਟ ਵੀਜ਼ੇ ’ਤੇ ਆਉਣ ਵਾਲੇ ਪਾਕਿਸਤਾਨੀ ਯਾਤਰੀਆਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਅਧਿਕਾਰੀਆਂ ਮੁਤਾਬਿਕ ਹੁਣ ਸਿਰਫ਼ ਜਾਇਜ਼ ਵੀਜ਼ਾ ਹੋਣਾ ਹੀ ਦੇਸ਼ ’ਚ ਦਾਖ਼ਲੇ ਦੀ ਗਰੰਟੀ ਨਹੀਂ ਹੋਵੇਗਾ, ਬਲਕਿ ਯਾਤਰੀਆਂ ਨੂੰ ਹਵਾਈ ਅੱਡੇ ’ਤੇ ਆਪਣੇ ਦਸਤਾਵੇਜ਼ਾਂ, ਰਹਿਣ ਦੇ ਪ੍ਰਬੰਧਾਂ ਅਤੇ ਵਿੱਤੀ ਸਮਰੱਥਾ ਦੇ ਪੁਖ਼ਤਾ ਸਬੂਤ ਵੀ ਪੇਸ਼ ਕਰਨੇ ਪੈਣਗੇ। ਦੱਸਿਆ ਜਾ ਰਿਹਾ ਹੈ ਕਿ ਅਰਬ ਦੇਸ਼ਾਂ ’ਚ ਪਾਕਿ ਦਾ ਅਕਸ ‘ਭਿਖਾਰੀ ਨਿਰਯਾਤਕ’ ਦਾ ਬਣਿਆ ਹੋਇਆ ਹੈ। ਵੱਡੀ ਗਿਣਤੀ ’ਚ ਪਾਕਿਸਤਾਨੀ ਉੱਥੇ ਪਹੁੰਚ ਕੇ ਸੜਕਾਂ ’ਤੇ ਭੀਖ ਮੰਗ ਰਹੇ ਸਨ। ਇਸ ਨਾਲ ਨਾ ਸਿਰਫ਼ ਦੇਸ਼ ਦੀ ਛਾਪ ਖ਼ਰਾਬ ਹੋਈ ਬਲਕਿ ਕਾਨੂੰਨ ਵਿਵਸਥਾ ’ਤੇ ਵੀ ਅਸਰ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਾਊਦੀ ਅਰਬ ਨੇ 56,000 ਤੋਂ ਵੱਧ ਪਾਕਿਸਤਾਨੀ ਭਿਖਾਰੀਆਂ ਨੂੰ ਦੇਸ਼ ਨਿਕਾਲਾ ਦੇ ਕੇ ਪਾਕਿ ਵਾਪਸ ਭੇਜ ਦਿੱਤਾ ਹੈ। ਇਸ ਦੌਰਾਨ ਪਾਕਿ ਦੀ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਨੇ ਸਾਲ 2025 ‘ਚ 66,154 ਸ਼ੱਕੀ ਯਾਤਰੀਆਂ ਨੂੰ ਵਿਦੇਸ਼ ਯਾਤਰਾ ਕਰਨ ਤੋਂ ਰੋਕਿਆ ਤਾਂ ਜੋ ਭੀਖ ਮੰਗਣ ਵਾਲੇ ਗਿਰੋਹਾਂ ਨੂੰ ਵਿਦੇਸ਼ ਜਾਣ ਤੋਂ ਰੋਕ ਕੇ ਪਾਕਿ ਦੇ ਕੌਮਾਂਤਰੀ ਪੱਧਰ ’ਤੇ ਹੋ ਰਹੇ ਅਪਮਾਨ ਨੂੰ ਘੱਟ ਕੀਤਾ ਜਾ ਸਕੇ। ਟਰੈਵਲ ਏਜੰਟਾਂ ਅਤੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਪਾਕਿਸਤਾਨੀ ਨਾਗਰਿਕਾਂ ‘ਤੇ ਯੂ. ਏ. ਈ. ਦਾਖ਼ਲੇ ‘ਤੇ ਕੋਈ ਪੂਰਨ ਪਾਬੰਦੀ ਨਹੀਂ ਹੈ। ਪਾਕਿਸਤਾਨੀ ਯਾਤਰੀ ਅਜੇ ਵੀ ਆਮ ਵਾਂਗ ਯੂ. ਏ. ਈ. ਜਾ ਸਕਣਗੇ, ਪਰ ਗ਼ੈਰ-ਕਾਨੂੰਨੀ ਠਹਿਰਾਅ ਅਤੇ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਹਵਾਈ ਅੱਡਿਆਂ ‘ਤੇ ਵੇਰੀਫਿਕੇਸ਼ਨ ਪ੍ਰਕਿਰਿਆ ਬੇਹੱਦ ਸਖ਼ਤ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਗੁਰੀ ਚਹਿਲ ਮਾਮਲੇ ’ ਚ ਪੀੜਤਾ ਵਲੋਂ ਕੈਂਸਲੇਸ਼ਨ ਰਿਪੋਰਟ ਦਾ ਵਿਰੋਧ ਮੁਹਾਲੀ ਅਦਾਲਤ ’ਚ ਦਰਜ ਕਰਵਾਏ ਬਿਆਨ, ਅਗਲੀ ਸੁਣਵਾਈ... ਅਗਲੀ ਖ਼ਬਰ ਸੀ.ਜੇ.ਪੀ. ਸਮਰਥਕ ਦੇ ਪਿਤਾ ’ਤੇ ਹਮਲੇ ਦਾ ਮਾਮਲਾ ਸਵਤੰਤਰ ਭਾਰਦਵਾਜ ਨੂੰ ਇਕ ਦਿਨ ਦੀ ਪੁਲਿਸ ਹਿਰਾਸਤ ’ ਚ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।