24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਨੇ ਸੈਮੀਫ਼ਾਈਨਲ ਮੈਚ ਕਰਵਾਏ

ਫ਼ਰੀਦਕੋਟ, 23 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ’ਤੇ ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਫ਼ਰੀਦਕੋਟ ਵਲੋਂ ਅੱਜ ਤੀਜੇ ਦਿਨ ਫ਼ੁੱਟਬਾਲ ਦੇ ਸੈਮੀ ਫ਼ਾਈਨਲ ਮੈਚ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰਵਾਏ ਗਏ। ਪਹਿਲੇ ਸੈਮੀਫ਼ਾਈਨਨ ਮੈਚ ਵਿਚ ਮੁੱਖ ਮਹਿਮਾਨ ਵਜੋਂ ਗੁਰਪ੍ਰੀਤ ਸਿੰਘ ਖੁਰਮੀ ਚੇਅਰਮੈਨ ਸਵਰਨਕਾਰ ਸੰਘ ਫ਼ਰੀਦਕੋਟ ਸ਼ਾਮਿਲ ਹੋਏ।

ਸੈਮੀਫ਼ਾਈਨਲ ਮੈਚ ਦੌਰਾਨ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਐਡਵੋਕਟ ਬੀਰਇੰਦਰ ਸਿੰਘ ਸੰਧਵਾਂ ਅਤੇ ਪ੍ਰਬੰਧਕ। ਤਸਵੀਰ: ਹਰਮਿੰਦਰ ਸਿੰਘ ਮਿੰਦਾ 24-09-2026
ਫ਼ਰੀਦਕੋਟ, 23 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ’ਤੇ ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਫ਼ਰੀਦਕੋਟ ਵਲੋਂ ਅੱਜ ਤੀਜੇ ਦਿਨ ਫ਼ੁੱਟਬਾਲ ਦੇ ਸੈਮੀ ਫ਼ਾਈਨਲ ਮੈਚ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰਵਾਏ ਗਏ। ਪਹਿਲੇ ਸੈਮੀਫ਼ਾਈਨਨ ਮੈਚ ਵਿਚ ਮੁੱਖ ਮਹਿਮਾਨ ਵਜੋਂ ਗੁਰਪ੍ਰੀਤ ਸਿੰਘ ਖੁਰਮੀ ਚੇਅਰਮੈਨ ਸਵਰਨਕਾਰ ਸੰਘ ਫ਼ਰੀਦਕੋਟ ਸ਼ਾਮਿਲ ਹੋਏ। ਇਹ ਮੈਚ ਮਾਝਾ ਯੂਨਾਈਟਿਡ ਕਲੱਬ ਗੁਰਦਾਸਪੁਰ ਅਤੇ ਰੰਧਾਵਾਂ ਕਲੱਬ ਤਰਨਤਾਰਨ ਵਿਚਕਾਰ ਖੇਡਿਆ ਗਿਆ। ਜਿਸ ਵਿਚ ਰੰਧਾਵਾ ਕਲੱਬ ਤਰਨਤਾਰਨ ਦੀ ਟੀਮ 3-2 ਨਾਲ ਜੇਤੂ ਰਹੀ। ਦੂਜਾ ਸੈਮੀਫ਼ਾਈਨਲ ਮੈਚ ਮਾਲਵਾ ਫ਼ੁੱਟਬਾਲ ਕਲੱਬ ਰਾਮਪੁਰਾਫ਼ੂਲ ਅਤੇ ਬਰਾਈਟ ਫ਼ਿਉਚਰ ਕਲੱਬ ਪੁਟਿਆਲਾ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਮੁੱਖ ਮਹਿਮਾਨ ਵਜੋਂ ਐਡਵੋਕਟ ਬੀਰਇੰਦਰ ਸਿੰਘ ਸੰਧਵਾਂ (ਭਰਾ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ) ਸ਼ਾਮਿਲ ਹੋਏ। ਵਿਸ਼ੇਸ਼ ਤੌਰ ’ਤੇ ਮਹੀਪਇੰਦਰ ਸਿੰਘ ਸੇਖੋਂ ਵੀ ਪਹੁੰਚੇ। ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਨੇ ਕਲੱਬ ਨੂੰ 2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। 40 ਸਾਲ ਤੋਂ ਵੱਧ ਉਮਰ ਦੇ ਫ਼ੁੱਟਬਾਲ ਖਿਡਾਰੀਆਂ ਦਾ ਇਕ ਸ਼ੋਅ ਮੈਚ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਵਿਚਕਾਰ ਖੇਡਿਆ ਗਿਆ। ਜਿਸ ਵਿਚ ਫ਼ਰੀਦਕੋਟ ਦੀ ਟੀਮ 4-2 ਜੇਤੂ ਰਹੀ। ਇਸ ਮੌਕੇ ਕਲੱਬ ਦੇ ਪ੍ਰਧਾਨ ਤਾਰਾ ਚੰਦ, ਸ਼ਾਮ ਸੁੰਦਰ, ਰਸ਼ਪਾਲ ਸਿੰਘ ਸਰਾਂ, ਜਸਕਰਨ ਸਿੰਘ, ਸਰਬਜੀਤ ਸਿੰਘ ਸੇਖੋਂ, ਰਾਕੇਸ਼ ਕੁਮਾਰ, ਮਨਦੀਪ ਸਿੰਘ ਸਿਲਾਚੀ ਸਪੋਰਟਸ ਸੁਪਰਵਾਈਜ਼ਰ, ਸੋਨੂੰ, ਹਰਮਨਦੀਪ ਸਿੰਘ, ਇਕਬਾਲ ਮੇਲਾ, ਖੁਸ਼ਵਿੰਦਰ ਸਿੰਘ ਹੈਪੀ, ਇੰਦਰਜੀਤ ਸਿੰਘ, ਸੁਰਿੰਦਰ ਸਹੋਤਾ, ਨਵਪ੍ਰੀਤ ਸਿੰਘ, ਕੰਵਲਦੀਪ ਟਿੰਕਾ, ਦਵਿੰਦਰ ਬੈਂਸ, ਸੁਖਦੀਪ ਸਿੰਘ ਬਰਾੜ, ਰਾਜ ਕੁਮਾਰ, ਨੀਲ ਕਰਨ ਨੀਲੂ ਅਤੇ ਆਤਮਾ ਸਿੰਘ ਗਿੱਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੱਲੇਦਾਰਾਂ ਦੀ ਸੰਘਰਸ਼ ਕਮੇਟੀ ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਵਿਖਾਵਾ ਅਗਲੀ ਖ਼ਬਰ ਪੰਜਾਬ ਦਾ ਪਹਿਲਾ ਪਲਾਂਟ ਹੈਲਥ ਕਲੀਨਿਕ ਫ਼ਰੀਦਕੋਟ ’ਚ ਸਥਾਪਿਤ : ਗੁਰਮੀਤ ਸਿੰਘ ਖੁੱਡੀਆਂ ਕਿਸਾਨਾਂ ਨੂੰ ਫ਼ਸਲਾਂ ਦੀਆਂ ਬਿਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।