28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਟਰੈਕਟਰ ਟਰਾਲੀ ਵਿਚ ਟੈਂਕਰ ਵੱਜਣ ਨਾਲ ਇਕ ਵਿਅਕਤੀ ਦੀ ਮੌਤ

ਝਬਾਲ,(ਅੰਮ੍ਰਿਤਸਰ), 28 ਅਕਤੂਬਰ (ਸਰਬਜੀਤ ਸਿੰਘ,ਸੁਖਦੇਵ ਸਿੰਘ)- ਅੰਮ੍ਰਿਤਸਰ ਝਬਾਲ ਰੋਡ ਬਾਬਾ ਬੁੱਢਾ ਸਾਹਿਬ ਜੀ ਮੋੜ ਠੱਠਾ ਨੇੜੇ ਅੱਜ ਸਵੇਰੇ ਤੜਕੇ ਪਿੰਡ ਚੀਮਾ ਖੁਰਦ ਤੋਂ ਅੰਮ੍ਰਿਤਸਰ ਮੰਡੀ ਝੋਨੇ ਦੀ ਟਰਾਲੀ ਲੈ ਕੇ ਜਾ ਰਹੇ ਸਨ

ਅਜੀਤ ਡੈਸਕ 28-10-2026

ਝਬਾਲ,(ਅੰਮ੍ਰਿਤਸਰ), 28 ਅਕਤੂਬਰ (ਸਰਬਜੀਤ ਸਿੰਘ,ਸੁਖਦੇਵ ਸਿੰਘ)- ਅੰਮ੍ਰਿਤਸਰ ਝਬਾਲ ਰੋਡ ਬਾਬਾ ਬੁੱਢਾ ਸਾਹਿਬ ਜੀ ਮੋੜ ਠੱਠਾ ਨੇੜੇ ਅੱਜ ਸਵੇਰੇ ਤੜਕੇ ਪਿੰਡ ਚੀਮਾ ਖੁਰਦ ਤੋਂ ਅੰਮ੍ਰਿਤਸਰ ਮੰਡੀ ਝੋਨੇ ਦੀ ਟਰਾਲੀ ਲੈ ਕੇ ਜਾ ਰਹੇ ਸਨ ਕਿ ਟਰੈਕਟਰ ਟਰਾਲੀ ਨੂੰ ਪਿਛੋਂ ਟੈਂਕਰ ਵਲੋਂ ਜ਼ੋਰਦਾਰ ਟੱਕਰ ਮਾਰਨ ਨਾਲ ਟ੍ਰੈਕਟਰ ਅਤੇ ਟਰਾਲੀ ਸੜਕ ’ਤੇ ਪਲਟ ਗਏ, ਜਿਸ ਨਾਲ ਟ੍ਰੈਕਟਰ ਚਾਲਕ ਦੀ ਮੌਕੇ ’ਤੇ ਮੌਤ ਅਤੇ ਨਾਲ ਬੈਠਾ ਵਿਅਕਤੀ ਜ਼ਖ਼ਮੀ ਹੋ ਗਿਆ। 

 
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਵਾਸੀ ਮੋਹਕਮ ਸਿੰਘ ਪੁੱਤਰ ਨਿੰਦਰ ਸਿੰਘ ਅਤੇ ਸੁਰਮੱਖ ਸਿੰਘ ਆਪਣੇ ਟਰੈਕਟਰ ਟਰਾਲੀ ’ਤੇ ਝੋਨਾ ਲੈ ਕੇ ਅੰਮ੍ਰਿਤਸਰ ਦਾਣਾ ਮੰਡੀ ਨੂੰ ਝੋਨਾ ਵੇਚਣ ਜਾ ਰਹੇ ਸਨ। ਹਾਦਸੇ ਵਿਚ ਟਰੈਕਟਰ ਨੂੰ ਚਲਾ ਰਹੇ ਮੋਹਕਮ ਸਿੰਘ ਪੁੱਤਰ ਨਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਸਰਮੁੱਖ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ। ਥਾਣਾ ਝਬਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਦੋ ਕਾਰਾਂ ਦੀ ਆਹਮੋ ਸਾਹਮਣੇ ਹੋਈ ਟੱਕਰ, ਕਾਰ ਸਵਾਰ ਗੰਭੀਰ ਜਖ਼ਮੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਘਰਾਂ ’ਚ ਨਜ਼ਰਬੰਦ