ਅਨਾਜ ਮੰਡੀ ’ਚ ਝੋਨੇ ਦੀ ਫ਼ਸਲ ਚੋਰੀ ਸੰਬੰਧੀ ਸ਼ਿਕਾਇਤਾਂ ’ਤੇ ਚੇਅਰਮੈਨ ਵਲੋਂ ਕਾਰਵਾਈ
ਕੋਟਕਪੂਰਾ, 27 ਅਕਤੂਬਰ (ਰਿੰਕੂ ਮਲਹੋਤਰਾ)-ਅਨਾਜ ਮੰਡੀ ਕੋਟਕਪੂਰਾ ਵਿਚ ਪਿਛਲੇ ਦਿਨਾਂ ਤੋਂ ਫ਼ਸਲ ਦੀ ਚੋਰੀ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਅੱਜ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਤੇ ਇੰਸਪੈਕਟਰ ਅਮਿਤੋਜ ਸ਼ਰਮਾ ਵਲੋਂ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਕੁਝ ਔਰਤਾਂ ਨੂੰ ਕਾਬੂ ਕਰਦਿਆਂ ਉਨ੍ਹਾਂ ਪਾਸੋਂ ਚੋਰੀ ਕੀਤੇ ਜਾਣ ਵਾਲੀ ਫ਼ਸਲ ਅਤੇ ਕਿਸ ਦੁਕਾਨਦਾਰਾਂ ਨੂੰ ਚੋਰੀ ਹੋਈ ਫ਼ਸਲ ਵੇਚਣ ਪ੍ਰਤੀ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ।
ਅਜੀਤ ਡੈਸਕ
28-10-2026