15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਕੋਟਕਪੂਰਾ ਅਨਾਜ ਮੰਡੀ ’ਚ ਲੱਗੇ ਸੈਂਕੜੇ ਦਰੱਖ਼ਤਾਂ ਦੇ ਹਾਲਾਤ ਮਾੜੇ

ਕੋਟਕਪੂਰਾ, 14 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਅਨਾਜ ਮੰਡੀ ਵਿਚ ਕਈ ਸਾਲ ਪਹਿਲਾਂ ਸਫ਼ੈਦਿਆਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਦਰੱਖਤ ਲਗਾਏ ਗਏ ਸਨ, ਜਿਨਾਂ ਦੀ ਹੁਣ ਹਾਲਤ ਬੇਹੱਦ ਮੰਦੀ ਹੋ ਚੁੱਕੀ ਹੈ ਅਤੇ ਇਨ੍ਹਾਂ ਦਰੱਖਤਾਂ ਵਿਚੋਂ ਅਨੇਕਾਂ ਦਰੱਖਤ ਜ਼ਮੀਨ ’ਤੇ ਡਿੱਗੇ ਹੋਏ ਹਨ ਅਤੇ ਕਈ ਦਰੱਖਤ ਕੱਟੇ ਜਾ ਚੁੱਕੇ ਹਨ ਪਰ ਹੈਰਾਨੀ ਵਾਲੀ ਗੱਲ ਹੈ ਹਾਲੇ ਤੱਕ ਸਬੰਧਿਤ ਵਿਭਾਗ, ਮਾਰਕੀਟ ਕਮੇਟੀ ਕੋਟਕਪੂਰਾ ਜਾਂ ਪੰਜਾਬ ਮੰਡੀ ਬੋਰਡ ਨੇ ਇਸ ਦੀ ਸਾਰ ਲੈਣੀ ਨਹੀਂ ਸਮਝੀ। ਜਾਣਕਾਰੀ ਅਨੁਸਾਰ ਕੋਟਕਪੂਰਾ ਅਨਾਜ ਮੰਡੀ ਵਿਚ ਕਈ ਸਾਲ ਪਹਿਲਾਂ ਵਾਤਾਵਰਨ ਦੀ ਸ਼ੁੱਧਤਾ ਲਈ ਦਰੱਖਤ ਲਗਾਏ ਗਏ ਸਨ ਜਿਨ੍ਹਾਂ ਦੀ ਸਾਂਭ ਸੰਭਾਲ ਲਈ ਵੱਡੇ ਪੱਧਰ ’ ਤੇ ਕਾਰਜਸ਼ੈਲੀ ਪੇਸ਼ ਕੀਤੀ ਗਈ ਸੀ, ਪਰ ਮੌਜੂਦਾ ਹਾਲਾਤਾਂ ਵਿਚ ਜੇਕਰ ਦਰੱਖਤਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਉਹ ਪੂਰੀ ਕਰਨੀ ਅਸੰਭਵ ਹੋ ਸਕਦੀ ਹੈ, ਕਿਉਂਕਿ ਵਧੇਰੇ ਦਰੱਖਤਾਂ ਦਾ ਡਿੱਗਣਾ ਜਾਂ ਮੁੱਢ ਤੋਂ ਕੱਟੇ ਜਾਣਾ ਵੀ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ।

ਅਜੀਤ ਡੈਸਕ 15-09-2026
ਕੋਟਕਪੂਰਾ, 14 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਅਨਾਜ ਮੰਡੀ ਵਿਚ ਕਈ ਸਾਲ ਪਹਿਲਾਂ ਸਫ਼ੈਦਿਆਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਦਰੱਖਤ ਲਗਾਏ ਗਏ ਸਨ, ਜਿਨਾਂ ਦੀ ਹੁਣ ਹਾਲਤ ਬੇਹੱਦ ਮੰਦੀ ਹੋ ਚੁੱਕੀ ਹੈ ਅਤੇ ਇਨ੍ਹਾਂ ਦਰੱਖਤਾਂ ਵਿਚੋਂ ਅਨੇਕਾਂ ਦਰੱਖਤ ਜ਼ਮੀਨ ’ਤੇ ਡਿੱਗੇ ਹੋਏ ਹਨ ਅਤੇ ਕਈ ਦਰੱਖਤ ਕੱਟੇ ਜਾ ਚੁੱਕੇ ਹਨ ਪਰ ਹੈਰਾਨੀ ਵਾਲੀ ਗੱਲ ਹੈ ਹਾਲੇ ਤੱਕ ਸਬੰਧਿਤ ਵਿਭਾਗ, ਮਾਰਕੀਟ ਕਮੇਟੀ ਕੋਟਕਪੂਰਾ ਜਾਂ ਪੰਜਾਬ ਮੰਡੀ ਬੋਰਡ ਨੇ ਇਸ ਦੀ ਸਾਰ ਲੈਣੀ ਨਹੀਂ ਸਮਝੀ। ਜਾਣਕਾਰੀ ਅਨੁਸਾਰ ਕੋਟਕਪੂਰਾ ਅਨਾਜ ਮੰਡੀ ਵਿਚ ਕਈ ਸਾਲ ਪਹਿਲਾਂ ਵਾਤਾਵਰਨ ਦੀ ਸ਼ੁੱਧਤਾ ਲਈ ਦਰੱਖਤ ਲਗਾਏ ਗਏ ਸਨ ਜਿਨ੍ਹਾਂ ਦੀ ਸਾਂਭ ਸੰਭਾਲ ਲਈ ਵੱਡੇ ਪੱਧਰ ’ ਤੇ ਕਾਰਜਸ਼ੈਲੀ ਪੇਸ਼ ਕੀਤੀ ਗਈ ਸੀ, ਪਰ ਮੌਜੂਦਾ ਹਾਲਾਤਾਂ ਵਿਚ ਜੇਕਰ ਦਰੱਖਤਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਉਹ ਪੂਰੀ ਕਰਨੀ ਅਸੰਭਵ ਹੋ ਸਕਦੀ ਹੈ, ਕਿਉਂਕਿ ਵਧੇਰੇ ਦਰੱਖਤਾਂ ਦਾ ਡਿੱਗਣਾ ਜਾਂ ਮੁੱਢ ਤੋਂ ਕੱਟੇ ਜਾਣਾ ਵੀ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਮੰਡੀ ਵਿਚ ਇਸ ਜਗ੍ਹਾ ’ਤੇ ਅਨੇਕਾਂ ਦਰੱਖਤ ਜ਼ਮੀਨ ’ਤੇ ਡਿੱਗੇ ਹੋਏ ਵੇਖੇ ਜਾ ਸਕਦੇ ਹਨ। ਸਾਂਭ ਸੰਭਾਲ ਨਾ ਹੋਣ ਕਾਰਨ ਹੁਣ ਇਹ ਜਗ੍ਹਾ ਸ਼ਰਾਰਤੀ ਅਨਸਰਾਂ ਲਈ ਰਹਿਣਗਾਹ ਵੀ ਬਣੀ ਹੋਈ ਹੈ। ਇਸ ਸਬੰਧੀ ਮਾਰਕੀਟ ਕਮੇਟੀ ਕੋਟਕਪੂਰਾ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਕਈ ਤਾਂ ਉਨ੍ਹਾਂ ਦੱਸਿਆ ਕਿ ਦਰੱਖਤਾਂ ਸਬੰਧੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੋਲ ਪੱਤਰ ਭੇਜਿਆ ਜਾ ਚੁੱਕਿਆ ਹੈ।
ਪਿਛਲੀ ਖ਼ਬਰ ਬਿਜਲੀ ਦੇ ਲੱਗਦੇ ਅਣਐਲਾਨੇ ਲੰਬੇ ਕੱਟਾਂ ਤੋਂ ਲੋਕ ਦੁਖੀ : ਬੀਹਲੇਵਾਲਾ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਹਿੰਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।