15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਬਿਜਲੀ ਦੇ ਲੱਗਦੇ ਅਣਐਲਾਨੇ ਲੰਬੇ ਕੱਟਾਂ ਤੋਂ ਲੋਕ ਦੁਖੀ : ਬੀਹਲੇਵਾਲਾ

ਸਾਦਿਕ, 14 ਸਤੰਬਰ (ਆਰ. ਐਸ.

ਅਜੀਤ ਡੈਸਕ 15-09-2026
ਸਾਦਿਕ, 14 ਸਤੰਬਰ (ਆਰ.ਐਸ.ਧੁੰਨਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹਰ ਰੋਜ਼ ਪੰਜਾਬ ਵਿਚ ਕੀਤੀਆਂ ਜਾ ਰਹੀਆਂ ਰੈਲੀਆਂ ਦੌਰਾਨ ਬਿਜਲੀ ਸਪਲਾਈ ਆਮ ਆ ਰਹੀ ਹੈ ਜਦੋਂ ਕਿ ਅਸਲੀਅਤ ਕੁਝ ਹੋਰ ਹੈ ਭਾਵ ਕਿ ਹੁਣ ਪਿੰਡਾਂ ਸ਼ਹਿਰਾਂ ਵਿਚ ਘਰਾਂ ਨੂੰ ਮਿਲਣ ਵਾਲੀ ਬਿਜਲੀ ਦੇ ਲੰਮੇ ਕੱਟ ਲੱਗ ਰਹੇ ਹਨ ਜਿਸ ਕਰਕੇ ਆਮ ਲੋਕ ਇਨ੍ਹਾਂ ਅਣਐਲਾਨੇ ਕੱਟਾਂ ਤੋਂ ਬਹੁਤ ਦੁਖੀ ਹਨ, ਕਿਸਾਨਾਂ ਨੂੰ ਬਿਜਲੀ ਬਿਲਕੁਲ ਘੱਟ ਦਿੱਤੀ ਜਾ ਰਹੀ ਹੈ। ਹੁਣ ਝੋਨੇ ਦੀ ਫ਼ਸਲ ਨਿਸ਼ਾਰੇ ’ਤੇ ਆਈ ਹੋਣ ਕਾਰਨ ਫ਼ਸਲ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਨਹੀਂ ਤਾਂ ਝੋਨੇ ਦੇ ਝਾੜ ਤੇ ਬਹੁਤ ਬੁਰਾ ਅਸਰ ਪੈ ਸਕਦਾ ਹੈ। ਇਹ ਪ੍ਰਗਟਾਵਾ ਲਖਵਿੰਦਰ ਸਿੰਘ ਢਿੱਲੋਂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਨੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਬਿਜਲੀ ਦੇ ਗਰਿੱਡ ਲਗਾਏ ਗਏ ਸਨ ਤੇ 10 ਸਾਲ ਤੋਂ ਉਨ੍ਹਾਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ ਪਰ ਇੰਨੇ ਸਮੇਂ ਵਿਚ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਕਿਸਾਨਾਂ ਅਤੇ ਆਮ ਲੋਕਾਂ ਦੀ ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇ ਤੇ ਸਰਕਾਰ ਲੱਗਦੇ ਲੰਮੇਂ ਲੰਮੇਂ ਬਿਜਲੀ ਦੇ ਕੱਟਾਂ ਵੱਲ ਤੁਰੰਤ ਧਿਆਨ ਦੇਵੇ ਤਾਂ ਜੋ ਪਾਵਰਕਾਮ ਦੇ ਮੁਲਾਜ਼ਮ ਵਰਗ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ।
ਪਿਛਲੀ ਖ਼ਬਰ ਪ੍ਰਦੂਸ਼ਿਤ ਪਾਣੀ ਦੇ ਮਨੁੱਖੀ ਸਿਹਤ ’ਤੇ ਮਾਰੂ ਪ੍ਰਭਾਵ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਕੋਟਕਪੂਰਾ ਅਨਾਜ ਮੰਡੀ ’ਚ ਲੱਗੇ ਸੈਂਕੜੇ ਦਰੱਖ਼ਤਾਂ ਦੇ ਹਾਲਾਤ ਮਾੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।