02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪਿੰਡ ਪਹਾੜਪੁਰ ਦਾ ਖੇਡ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ-ਇੰਜੀ. ਅੰਮ੍ਰਿਤਬੀਰ ਸਿੰਘ ਭੱਲਮਾਜਰਾ

ਪਟਿਆਲਾ, 1 ਨਵੰਬਰ (ਮਨਦੀਪ ਸਿੰਘ ਖਰੌੜ)-ਪਿੰਡ ਪਹਾੜਪੁਰ ਹਲਕਾ ਨਾਭਾ ਵਿਖੇ ਖੇਡਾਂ ’ਚ ਵੱਖ-ਵੱਖ ਉਮਰ ਅਤੇ ਵੱਖ-ਵੱਖ ਰੇਸ ਦੇ ਮੁਕਾਬਲਿਆਂ ਵਿਚ ਨੌਜਵਾਨਾਂ ਨੇ ਭਾਗ ਲਿਆ l ਇਹ ਖੇਡਾਂ ਖਾਲਸਾ ਨੌਜਵਾਨ ਵੈਲਫੇਅਰ ਸੋਸਾਇਟੀ ਸਮੂਹ ਨਗਰ ਨਿਵਾਸੀ ਅਤੇ ਐਨ. ਆਰ.

ਅਜੀਤ ਡੈਸਕ 02-11-2026
ਪਟਿਆਲਾ, 1 ਨਵੰਬਰ (ਮਨਦੀਪ ਸਿੰਘ ਖਰੌੜ)-ਪਿੰਡ ਪਹਾੜਪੁਰ ਹਲਕਾ ਨਾਭਾ ਵਿਖੇ ਖੇਡਾਂ ’ਚ ਵੱਖ-ਵੱਖ ਉਮਰ ਅਤੇ ਵੱਖ-ਵੱਖ ਰੇਸ ਦੇ ਮੁਕਾਬਲਿਆਂ ਵਿਚ ਨੌਜਵਾਨਾਂ ਨੇ ਭਾਗ ਲਿਆ l ਇਹ ਖੇਡਾਂ ਖਾਲਸਾ ਨੌਜਵਾਨ ਵੈਲਫੇਅਰ ਸੋਸਾਇਟੀ ਸਮੂਹ ਨਗਰ ਨਿਵਾਸੀ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਯਾਦਗਾਰੀ ਹੋ ਨਿਬੜੀਆਂ l ਇਸ ਮੌਕੇ ਇੰਜੀ. ਅੰਮ੍ਰਿਤਬੀਰ ਸਿੰਘ ਭੱਲਮਾਜਰਾ ਹਲਕਾ ਇੰਚਾਰਜ ਨਾਭਾ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਨੇ ਕਿਹਾ ਕਿ ਹਰ ਪਿੰਡ ’ਚ ਇਸ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਬੱਚਿਆਂ ਨੂੰ ਉਨ੍ਹਾਂ ਦੇ ਭਵਿੱਖ ਅਤੇ ਸਿਹਤ ਸੰਬੰਧੀ ਜਾਗਰੂਕ ਕੀਤਾ ਜਾ ਸਕੇ, ਜੇਕਰ ਬੱਚੇ ਛੋਟੀ ਉਮਰ ਵਿਚ ਹੀ ਖੇਡਾਂ ਵੱਲ ਆਪਣਾ ਧਿਆਨ ਰੱਖਣਗੇ ਤਾਂ ਨਸ਼ਿਆਂ ਤੋਂ ਵੀ ਬਚਿਆ ਜਾ ਸਕਦਾ ਹੈ l ਖੇਡਾਂ ਦੀ ਪ੍ਰਧਾਨਗੀ ਕਰਦੇ ਹੋਏ ਗੁਰਦੀਪ ਸਿੰਘ ਪਹਾੜਪੁਰ ਨੇ ਦੱਸਿਆ ਕਿ ਇਹ ਖੇਡਾਂ ਪਿਛਲੇ ਸੱਤ ਸਾਲ ਤੋਂ ਕਰਵਾਈਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਆਪਣੇ ਚੰਗਾ ਭਵਿੱਖ ਬਣਾਉਣ ਲਈ ਸਹਿਯੋਗ ਕਰਦੀਆਂ ਹਨ l ਇਸ ਮੌਕੇ ਜੋਨੀ ਬੱਗਾ, ਜਗਤਾਰ ਸਿੰਘ ਢਿੰਗੀ, ਸੋਨੀ ਧਾਲੀਵਾਲ ਯੂਥ ਪ੍ਰਧਾਨ, ਡਾ. ਕੁਲਵੰਤ ਸਿੰਘ ਪਹਾੜਪੁਰ, ਗੁਰਜੰਟ ਸਿੰਘ ਫੌਜੀ, ਬਹਾਦਰ ਸਿੰਘ ਬੋਪਾਰਾਏ, ਸਰਪੰਚ ਜਤਿੰਦਰ ਸਿੰਘ, ਚਮਕੌਰ ਸਿੰਘ ਟੋਡਰਵਾਲ, ਗੁਰਵਿੰਦਰ ਸਿੰਘ ਟੋਡਰਵਾਲ, ਸਿਮਰਨ ਸਿੰਘ ਟੋਡਰਵਾਲ, ਰਣਜੀਤ ਸਿੰਘ ਕੌਲ ਨੇ ਭਰਵੀਂ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਪਾਰਟੀ ਪ੍ਰਧਾਨ ਬਾਦਲ ਦੀ ਮੀਟਿੰਗ ਦੀਆਂ ਤਿਆਰੀਆਂ ਮੁਕੰਮਲ-ਮੱਖਣ ਸਿੰਘ ਲਾਲਕਾ ਕਿਹਾ : ਵਪਾਰੀ ਵਰਗ ਵਿਚ ਭਾਰੀ ਉਤਸ਼ਾਹ ਅਗਲੀ ਖ਼ਬਰ ਰਾਜਿੰਦਰ ਸਿੰਘ ਵਲੋਂ 4 ਦੀ ਇਨਸਾਫ਼ ਰੈਲੀ ’ਚ ਹਲਕਾ ਸਮਾਣਾ ਤੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦੀ ਅਪੀਲ ਰਾਹੁਲ ਗਾਂਧੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।