26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਲੀਵ ਇੰਨ ਕੈਸ਼ਮੈਂਟ ਦੇ ਪੈਸੇ ਦੇਣ ਲਈ ਮੰਡਲ ਗੁਰਦਾਸਪੁਰ ਨੂੰ ਬਜਟ ਗਰਾਂਟ ਜਾਰੀ ਕੀਤੀ ਜਾਵੇ- ਸੁਰਿੰਦਰ ਪੱਪੂ

ਗੁਰਦਾਸਪੁਰ, 25 ਨਵੰਬਰ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰਕਾਮ ਤੇ ਟਰਾਂਸਕੋ ਦੇ ਸਰਕਲ ਗੁਰਦਾਸਪੁਰ ਦੇ ਐਸੋਸੀਏਸ਼ਨ ਦੇ ਸਰਕਲ ਸਕੱਤਰ ਤੇ ਮੰਡਲ ਗੁਰਦਾਸਪੁਰ ਦੇ ਸਹਾਇਕ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੇਵੇਂ ਪੇਅ ਕਮਿਸ਼ਨ ਦੇ ਮੁਤਾਬਿਕ ਹਰੇਕ ਪੈਨਸ਼ਨਰ ਜਿਥੇ ਉਨ੍ਹਾਂ ਦੇ ਪੈਸੇ ਹਰੇਕ ਮਹੀਨੇ ਪਾਏ ਜਾ ਰਹੇ ਹਨ, ਉਥੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਪ੍ਰਬੰਧਕਾਂ ਅਨੁਸਾਰ ਵਧੇ ਹੋਏ ਲੀਵ ਇੰਨ ਕੈਸ਼ਮੈਂਟ (ਛੁੱਟੀ) ਦੇ ਪੈਸੇ ਚਾਰ ਕਿਸ਼ਤਾਂ ਵਿਚ ਦੇਣੇ ਸਨ ਜੋ ਅਪ੍ਰੈਲ ਮਹੀਨੇ ਤੇ ਅਕਤੂਬਰ ਮਹੀਨੇ ਵਿਚ ਅਦਾਇਗੀ ਕਰਨੀ ਹੁੰਦੀ ਹੈ। ਹੁਣ ਇਸ ਵਾਰ ਪੈਨਸ਼ਨਰਾਂ ਦੀ ਆਖੀਰ ਵਾਲੀ ਕਿਸ਼ਤ ਚੌਥੀ ਅਕਤੂਬਰ ਵਿਚ ਮਿਲਣੀ ਸੀ ਜੋ ਨਹੀਂ ਮਿਲੀ, ਕਿਉਂਕਿ ਅਤਿ ਦੀ ਮਹਿੰਗਾਈ ਵਿਚ ਪੈਨਸ਼ਨਰ ਆਪਣਾ ਗੁਜਾਰਾ ਪਹਿਲਾਂ ਹੀ ਮੁਸ਼ਕਿਲ ਨਾਲ ਕਰ ਰਹੇ ਹਨ।

ਸੁਰਿੰਦਰ ਪੱਪੂ 26-11-2026
ਗੁਰਦਾਸਪੁਰ, 25 ਨਵੰਬਰ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰਕਾਮ ਤੇ ਟਰਾਂਸਕੋ ਦੇ ਸਰਕਲ ਗੁਰਦਾਸਪੁਰ ਦੇ ਐਸੋਸੀਏਸ਼ਨ ਦੇ ਸਰਕਲ ਸਕੱਤਰ ਤੇ ਮੰਡਲ ਗੁਰਦਾਸਪੁਰ ਦੇ ਸਹਾਇਕ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੇਵੇਂ ਪੇਅ ਕਮਿਸ਼ਨ ਦੇ ਮੁਤਾਬਿਕ ਹਰੇਕ ਪੈਨਸ਼ਨਰ ਜਿਥੇ ਉਨ੍ਹਾਂ ਦੇ ਪੈਸੇ ਹਰੇਕ ਮਹੀਨੇ ਪਾਏ ਜਾ ਰਹੇ ਹਨ, ਉਥੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਪ੍ਰਬੰਧਕਾਂ ਅਨੁਸਾਰ ਵਧੇ ਹੋਏ ਲੀਵ ਇੰਨ ਕੈਸ਼ਮੈਂਟ (ਛੁੱਟੀ) ਦੇ ਪੈਸੇ ਚਾਰ ਕਿਸ਼ਤਾਂ ਵਿਚ ਦੇਣੇ ਸਨ ਜੋ ਅਪ੍ਰੈਲ ਮਹੀਨੇ ਤੇ ਅਕਤੂਬਰ ਮਹੀਨੇ ਵਿਚ ਅਦਾਇਗੀ ਕਰਨੀ ਹੁੰਦੀ ਹੈ। ਹੁਣ ਇਸ ਵਾਰ ਪੈਨਸ਼ਨਰਾਂ ਦੀ ਆਖੀਰ ਵਾਲੀ ਕਿਸ਼ਤ ਚੌਥੀ ਅਕਤੂਬਰ ਵਿਚ ਮਿਲਣੀ ਸੀ ਜੋ ਨਹੀਂ ਮਿਲੀ, ਕਿਉਂਕਿ ਅਤਿ ਦੀ ਮਹਿੰਗਾਈ ਵਿਚ ਪੈਨਸ਼ਨਰ ਆਪਣਾ ਗੁਜਾਰਾ ਪਹਿਲਾਂ ਹੀ ਮੁਸ਼ਕਿਲ ਨਾਲ ਕਰ ਰਹੇ ਹਨ। ਜਦੋਂ ਇਸ ਚੋਥੀ ਕਿਸ਼ਤ ਦੇ ਪੈਸੇ ਖਾਤਿਆਂ ਵਿਚ ਨਾ ਆਉਣ ਸਬੰਧੀ ਮੰਡਲ ਸੁਪਰਡੈਂਟ ਮੀਨਾਕਸ਼ੀ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਗੁਰਦਾਸਪੁਰ ਦੇ ਨਿਰਦੇਸ਼ਾਂ ਤਹਿਤ ਹੈਡ ਰਸੀਦਾਂ ਪਾਸ ਕਰ ਦਿੱਤੀਆਂ ਹਨ। ਪਰ ਮੰਡਲ ਗੁਰਦਾਸਪੁਰ ਕੋਲੋਂ ਬਜਟ ਗਰਾਂਟ ਖਤਮ ਹੋਈ ਪਈ ਹੈ। ਜਿਸ ਸਬੰਧੀ ਮੁੱਖ ਲੇਖਾ ਅਫਸਰ ਪਟਿਆਲਾ ਨੂੰ ਪੱਤਰ ਨੰਬਰ 6733 ਮਿਤੀ 6-11-26 ਨਾਲ ਪੱਤਰ ਲਿਖ ਕੇ 40 ਲੱਖ ਰੁਪਏ ਬਜਟ ਗਰਾਂਟ ਮੰਗੀ ਹੈ ਜੋ ਅਜੇ ਨਹੀਂ ਮਿਲੀ। ਇਸ ਸਬੰਧੀ ਪਟਿਆਲਾ ਵਿਖੇ ਵੀ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਬਜਟ ਗਰਾਂਟ ਮਿਲਦੇ ਹੀ ਪੈਨਸ਼ਨਰਾਂ ਦੇ ਪੈਸੇ ਤੁਰੰਤ ਖਾਤਿਆਂ ਵਿਚ ਪਾ ਦਿੱਤੇ ਜਾਣਗੇ। ਸ੍ਰੀ ਪੱਪੂ ਨੇ ਮੁੱਖ ਲੇਖਾ ਅਫਸਰ ਬਜਟ ਤੋਂ ਜੋਰਦਾਰ ਮੰਗ ਕੀਤੀ ਕਿ ਲਗਪਗ 20 ਦਿਨ ਬੀਤ ਜਾਣ ਦੇ ਬਾਵਜੂਦ ਬਜਟ ਗਰਾਂਟ ਜਾਰੀ ਨਹੀਂ ਕੀਤੀ ਗਈ। ਜਿਸ ਕਰਕੇ ਪੈਨਸ਼ਨਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੁੱਖ ਲੇਖਾ ਅਫਸਰ ਪਟਿਆਲਾ ਤੋਂ ਜੋਰਦਾਰ ਮੰਗ ਕੀਤੀ ਕਿ ਬਜਟ ਗਰਾਂਟ ਤੁਰੰਤ ਮੰਡਲ ਗੁਰਦਾਸਪੁਰ ਨੂੰ ਜਾਰੀ ਕੀਤੀ ਜਾਵੇ ਤਾਂ ਜੋ ਪੈਨਸ਼ਨਰਾਂ ਅੰਦਰ ਰੋਸ ਦੂਰ ਹੋ ਸਕੇ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਿੰਡ ਜਲੋਵਾਲ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਿੰਘ ਸਭਾ ਭਾਦਸੋਂ ਤੋਂ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।