ਜਗਮੀਤ ਸਿੰਘ ਹਰਿਆਊ ਅਤੇ ਬਚਿੱਤਰ ਸਿੰਘ ਹਰਿਆਊ ਦੀ ਅਗਵਾਈ ’ਚ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਸਨਮਾਨਿਤ
ਪਾਤੜਾਂ, 1 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਬੀਤੇ ਦਿਨ ਹਲਕਾ ਸ਼ਤਰਾਣਾ ਦੇ ਦੌਰੇ ’ਤੇ ਆਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਹਲਕਾ ਇੰਚਾਰਜ ਸਮਾਣਾ ਅਤੇ ਕਬੀਰ ਦਾਸ ਹਲਕਾ ਇੰਚਾਰਜ ਤੋਂ ਇਲਾਵਾ ਜ਼ਿਲ੍ਹਾ ਪਰਿਸ਼ਦ ਮੈਂਬਰ ਬਚਿੱਤਰ ਸਿੰਘ ਹਰਿਆਊ ਦੀ ਅਗਵਾਈ ਵਿਚ ਹਲਕੇ ਦੇ ਆਗੂਆ ਅਤੇ ਵਰਕਰਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਪੰਜਾਬ ਵਿਚ ਸਤਾ ਵਿਚ ਰਹੀ ਅਕਾਲੀ ਦਲ ਦੀ ਸਰਕਾਰ ਸਮੇਂ ਬਾਦਲ ਪਰਿਵਾਰ ਨੇ ਸਮੁੱਚੇ ਪੰਜਾਬ ਵਿਚ ਸਰਵਪੱਖੀ ਵਿਕਾਸ ਕੀਤਾ।
ਅ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਨਮਾਨਿਤ ਕਰਦੇ ਹੋਏ ਜਗਮੀਤ ਸਿੰਘ ਹਰਿਆਊ, ਕਬੀਰ ਦਾਸ ਅਤੇ ਬਚਿੱਤਰ ਸਿੰਘ ਹਰਿਆਊ। ਤਸਵੀਰ : ਜਗਦੀਸ਼ ਸਿੰਘ ਕੰਬੋਜ
ਸਾਹਿਤਕ ਸਮਾਗਮ ਦੌਰਾਨ ਹਰਕੇਸ਼ ਸਿੰਘ ਸਿੱਧੂ ਸਰੋਤਿਆਂ ਦੇ ਹੋਏ ਰੂ-ਬ-ਰੂ
02-11-2026
ਪਾਤੜਾਂ, 1 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਬੀਤੇ ਦਿਨ ਹਲਕਾ ਸ਼ਤਰਾਣਾ ਦੇ ਦੌਰੇ ’ਤੇ ਆਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਹਲਕਾ ਇੰਚਾਰਜ ਸਮਾਣਾ ਅਤੇ ਕਬੀਰ ਦਾਸ ਹਲਕਾ ਇੰਚਾਰਜ ਤੋਂ ਇਲਾਵਾ ਜ਼ਿਲ੍ਹਾ ਪਰਿਸ਼ਦ ਮੈਂਬਰ ਬਚਿੱਤਰ ਸਿੰਘ ਹਰਿਆਊ ਦੀ ਅਗਵਾਈ ਵਿਚ ਹਲਕੇ ਦੇ ਆਗੂਆ ਅਤੇ ਵਰਕਰਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਪੰਜਾਬ ਵਿਚ ਸਤਾ ਵਿਚ ਰਹੀ ਅਕਾਲੀ ਦਲ ਦੀ ਸਰਕਾਰ ਸਮੇਂ ਬਾਦਲ ਪਰਿਵਾਰ ਨੇ ਸਮੁੱਚੇ ਪੰਜਾਬ ਵਿਚ ਸਰਵਪੱਖੀ ਵਿਕਾਸ ਕੀਤਾ। ਇਸ ਤੋਂ ਇਲਾਵਾ ਹਰ ਵੱਡੇ ਸ਼ਹਿਰ ਅਤੇ ਪਿੰਡਾਂ ਨੂੰ ਸਹਿਰਾ ਨਾਲ ਜੋੜਨ ਵਾਸਤੇ ਸੜਕਾਂ ਦਾ ਵੱਡੇ ਪੱਧਰ ’ਤੇ ਨਿਰਮਾਣ ਕੀਤਾ ਗਿਆ ਸੀ। ਇੱਥੇ ਹੀ ਬੱਸ ਨਹੀਂ ਲੋੜਵੰਦ ਲੋਕਾਂ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ ਅਤੇ ਕਿਸਾਨਾਂ ਤੇ ਟਿਊਬਵੈਲਾਂ ਦੀ ਬਿਜਲੀ ਮੁਫਤ ਕਰਨ ਤੋਂ ਇਲਾਵਾ ਬਹੁਤ ਸਾਰੇ ਵਰਗਾਂ ਦੇ ਘਰਾਂ ਦੀ ਬਿਜਲੀ ਵੀ ਮੁੱਫਤ ਵਿਚ ਦਿੱਤੀ ਜਾ ਰਹੀ ਸੀ। ਹਲਕਾ ਸ਼ੁਤਰਾਣਾ ’ਚ ਜੋ ਵੀ ਵਿਕਾਸ ਕਾਰਜ ਹੋਏ ਹਨ ਉਹ ਬਾਦਲ ਪਰਿਵਾਰ ਦੀ ਅਗਵਾਈ ਵਿਚ ਅਕਾਲੀ ਦਲ ਦੀ ਸਰਕਾਰ ਵਲੋਂ ਹੀ ਕੀਤੇ ਗਏ ਹਨ। ਪਾਤੜਾਂ ਸ਼ਹਿਰ ਦਾ ਨਵਾਂ ਬੱਸ ਸਟੈਂਡ ਅਤੇ ਸਬਡਵੀਜਨ ਕੰਪਲੈਕਸ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣਾ ਕੇ ਹਲਕੇ ਦੇ ਲੋਕਾਂ ਨੂੰ ਬੜੀ ਵੱਡੀ ਸਹੂਲਤ ਦਿੱਤੀ ਗਈ ਸੀ। ਜਿਸ ਕਰਕੇ ਸਮੁੱਚੇ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਮੌਕੇ ਅਕਾਲੀ ਦਲ ਦੇ ਮੁੱਖ ਬੁਲਾਰੇ ਅਜੈਬ ਸਿੰਘ ਮੱਲੀ ਬੀ.ਸੀ. ਵਿੰਗ ਦੇ ਹਲਕਾ ਸ਼ੁਤਰਾਣਾ ਦੇ ਪ੍ਰਧਾਨ ਜਗਜੀਤ ਸਿੰਘ ਗਲੋਲੀ, ਸਾਬਕਾ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ, ਗੁਰਦੀਪ ਸਿੰਘ ਖਾਗ, ਤੇਜਵੀਰ ਸਿੰਘ, ਦਵਿੰਦਰ ਸਿੰਘ ਗੋਗੀ, ਬਲਾਕ ਪ੍ਰਧਾਨ ਜੋਗਿੰਦਰ ਸਿੰਘ ਬਾਵਾ, ਸੁਰਜੀਤ ਸਿੰਘ ਮਾਹਲ, ਕ੍ਰਿਸ਼ਨ ਦੁਗਾਲ, ਸੁਖਚੈਨ ਸਿੰਘ, ਰਣਜੀਤ ਸਿੰਘ ਸਾਹੀ, ਜੋਗਾ ਸਿੰਘ ਸਿੱਧੂ, ਵਿਸ਼ਾਲ ਗੋਇਲ, ਸੁਖਜੀਤ ਸਿੰਘ ਬਕਰਾਹਾ, ਨਿਧਾਨ ਜੈਖਰ, ਨਿਰਮਲ ਸਿੰਘ ਧੂਹੜ, ਸਵਰਨ ਸਿੰਘ ਸਿੱਧੂ, ਸੁਖਵਿੰਦਰ ਸਿੰਘ ਅਰਨੋਂ, ਅਵਤਾਰ ਸਿੰਘ ਦੋਦੜਾ ਆਦਿ ਮੌਜੂਦ ਸਨ।